Saturday, May 10

ਪੱਤਰਕਾਰਾਂ ਦੀ ਚਿਰਕੋਣੀ ਮੰਗ ਹੋਈ ਪੂਰੀ… ਸਿੱਧੂ ਵੱਲੋਂ ਪ੍ਰੈੱਸ ਕਲੱਬ ਐਸ ਏ ਐਸ ਨਗਰ ਨੂੰ ਕੀਤੀ ਜਗ੍ਹਾ ਅਲਾਟ

  • ਮੇਅਰ ਜੀਤੀ ਸਿੱਧੂ ਨੇ ਟੱਕ ਲਾ ਕੇ ਕੀਤਾ ਨਿਰਮਾਣ ਕਾਰਜ ਦੀ ਰਸਮੀ ਸ਼ੁਰੂਆਤ

ਮੋਹਾਲੀ (ਸੰਜੇ ਮਿੰਕਾ) :ਮੁਹਾਲੀ ਵਿੱਚ ਮੁਹਾਲੀ ਦੇ ਵਰਕਿੰਗ ਜਰਨਲਿਸਟਸ ਦੀ ਚਿਰਕੋਣੀ ਮੰਗ ਆਖ਼ਰ ਉਸ ਵੇਲੇ ਪੂਰੀ ਹੋ ਗਈ , ਜਦੋਂ ਬਲਬੀਰ ਸਿੰਘ ਸਿੱਧੂ- ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵੱਲੋਂ ਪ੍ਰੈੱਸ ਕਲੱਬ ਐਸ ਏ ਐਸ ਨਗਰ ਦੇ ਮੈਂਬਰਾਂ ਨੂੰ ਜ਼ਮੀਨ ਅਲਾਟ ਕਰ ਦਿੱਤੀ ਗਈ, ਅੱਜ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਬਕਾਇਦਾ ਟੱਕ ਲਗਾ ਕੇ ਪ੍ਰੈਸ ਕਲੱਬ ਐਸ ਏ ਐਸ ਨਗਰ ਦੀ ਬਿਲਡਿੰਗ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਦਾ ਰਸਮੀ ਉਦਘਾਟਨ ਕੀਤਾ ਗਿਆ । ਇਸ ਮੌਕੇ ਤੇ ਮੇਅਰ ਮੋਹਾਲੀ ਕਾਰਪੋਰੇਸ਼ਨ- ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪ੍ਰੈੱਸ ਕਲੱਬ ਦਾ ਇੱਕ ਵਫ਼ਦ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ- ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਨੂੰ ਪ੍ਰੈੱਸ ਕਲੱਬ ਲਈ ਥਾਂ ਅਲਾਟ ਕਰਨ ਬਾਰੇ ਮਿਲਿਆ ਸੀ ਅਤੇ ਜਿਨ੍ਹਾਂ ਨੂੰ ਇਸ ਥਾਂ ਦੇ ਉੱਤੇ ਜਗ੍ਹਾ ਅਲਾਟ ਕਰ ਦਿੱਤੀ ਗਈ ਹੈ । ,ਜੀਤੀ ਸਿੱਧੂ ਨੇ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਹੁਣ ਮੁਹਾਲੀ ਦੇ ਵਰਕਿੰਗ ਜਰਨਲਿਸਟ ਆਪਣੇ ਕੰਮਕਾਰ ਦੇ ਲਈ ਅਤੇ ਕੰਮਕਾਰ ਤੋਂ ਵਿਹਲੇ ਹੋ ਕੇ ਇੱਕ ਛੱਤ ਹੇਠ ਬੈਠ ਆਪਣੇ ਵਿਚਾਰ ਸਾਂਝੇ ਕਰ ਸਕਣਗੇ । ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ , ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ , ਪ੍ਰਸਿੱਧ ਉਦਯੋਗਪਤੀ -ਸੰਜੀਵ ਗਰਗ ,ਕੌਂਸਲਰ ਸਾਹਿਬ ਇੰਦਰ ਸਿੰਘ ,ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੁਹਾਲੀ ਅਮਨਦੀਪ ਸਿੰਘ ਵੀ ਹਾਜ਼ਰ ਸਨ ਇਸ ਮੌਕੇ ਤੇ ਪ੍ਰੈੱਸ ਕਲੱਬ ਦੇ ਪ੍ਰਧਾਨ ਹਿਲੇਰੀ ਵਿਕਟਰ ਅਤੇ ਸੀਨੀਅਰ ਪੱਤਰਕਾਰ ਕੇਵਲ ਸਿੰਘ ਰਾਣਾ ਨੇ ਜੀਤੀ ਸਿੱਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਿੱਧੂ ਪਰਿਵਾਰ ਵੱਲੋਂ ਪੱਤਰਕਾਰਾਂ ਦੀ ਕੀਤੀ ਗਈ ਇਸ ਪੁਰਾਣੀ ਮੰਗ ਨੂੰ ਪੂਰੀ ਕਰਨ ਦੇ ਲਈ ਪ੍ਰੈਸ ਕਲੱਬ ਦੇ ਸਮੂਹ ਮੈਂਬਰ ਪੱਤਰਕਾਰ ਹਮੇਸ਼ਾ ਸਿੱਧੂ ਪਰਿਵਾਰ ਦੇ ਰਿਣੀ ਰਹਿਣਗੇ । ਸਟੇਜ ਸਕੱਤਰ ਦੀ ਭੁਮਿਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਮੁਹਾਲੀ ਅਮਨਦੀਪ ਸਿੰਘ ਮਨੈਲੀ ਨੇ ਨਿਭਾਈ । ਇਸ ਮੌਕੇ ਤੇ ਸੀਨੀਅਰ ਪੱਤਰਕਾਰ ,- ਨਰਬਦਾ ਸ਼ੰਕਰ , ਮਨੋਜ ਮਨੀ ਜੋਸ਼ੀ, ਸੁਖਦੀਪ ਸਿੰਘ -ਸੋਈ , ਵਿਸ਼ਾਲ ਸ਼ੰਕਰ, ਲਖਵੰਤ ਸਿੰਘ ‘,ਹਰਦੀਪ ਕੌਰ ਵਿਰਕ ,ਪਰਦੀਪ ਸਿੰਘ ਹੈਪੀ ,ਉੱਜਲ ਸਿੰਘ, ਮੁਨੀਸ਼ ਕੁਮਾਰ -ਕਾਕਾ ਸ਼ੰਕਰ ,ਵਰਿੰਦਰਪਾਲ ਸਿੰਘ, ਦਵਿੰਦਰ ਸਿੰਘ , ਜਸਵੀਰ ਸਿੰਘ ਜੱਸੀ,ਕੁਲਵੰਤ ਗਿੱਲ ਨਰੰਜਣ ਸਿੰਘ ਲਹਿਲ ,ਉੱਜਲ ਸਿੰਘ , ਲਲਿਤਾ ਜਾਮਵਾਲ , ਭੁਪਿੰਦਰ ਬੱਬਰ ,ਗੁਰਦੀਪ ਸਿੰਘ- ਬੈਨੀਪਾਲ ‘ਤਲਵਿੰਦਰ ਸਿੰਘ- ਬੈਨੀਪਾਲ, ਨਰਿੰਦਰ ਸਿੰਘ ਝਾਮਪੁਰ ,ਰਸ਼ਨ- ਵਦਰ ਸਿੰਘ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com