
ਲੁਧਿਆਣਾ (ਸੰਜੇ ਮਿੰਕਾ,ਅਰੁਣ ਜੈਨ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸ੍ਰੀ ਵਾਸਵੀਰ ਭੁੱਲਰ ਵਲੋਂ ਜਾਰੀ ਬਿਆਨ ਅਨੁਸਾਰ ਪੰਜਾਬ ਭਰ ਵਿੱਚ ਜਿਲ੍ਹਾ ਯੂਨਿਟ ਵਲੋਂ ਐਮ ਐਲ ਏ ਸਾਹਿਬਾਨ ਨੂੰ ਲੰਗੜੇ ਪੇ ਕਮਿਸ਼ਨ ਰਿਪੋਰਟ ਨੂੰ ਸਿਰੇ ਤੋਂ ਨਕਾਰਦੇ ਹੋਏ ਦਰੁਸਤ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਵਾਉਣ ਅਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਮੰਗ ਪੱਤਰ ਦੇਣ ਦੀ ਲੜੀ ਵਿਚ ਜਿਲਾ ਲੁਧਿਆਣਾ ਦੀ ਟੀਮ ਨੇ ਸਰਪਰਸਤ ਰਣਜੀਤ ਸਿੰਘ, ਚੇਅਰਮੈਨ ਵਿੱਕੀ ਜੁਨੇਜਾ, ਸੂਬਾ ਵਧੀਕ ਸਕੱਤਰ, ਅਮਿਤ ਅਰੋੜਾ, ਸੰਜੀਵ ਭਾਰਗਵ ਜਿਲ੍ਹਾ ਪ੍ਰਧਾਨ, ਜਨਰਲ ਸਕੱਤਰ ਏ ਪੀ ਮੌਰੀਆ, ਸੁਨੀਲ ਕੁਮਾਰ ਵਿੱਤ ਸਕੱਤਰ ਦੀ ਅਗਵਾਈ ਵਿੱਚ ਸ਼੍ਰੀ ਰਾਕੇਸ਼ ਪਾਂਡੇ, ਐਮ ਐਲ ਏ, ਸ਼੍ਰੀ ਸੁਰਿੰਦਰ ਡਾਵਰ,ਐਮ ਐਲ ਏ ਸ਼ਰਨਜੀਤ ਸਿੰਘ ਢਿੱਲੋਂ, ਐਮ ਐਲ ਏ, ਕੁਲਦੀਪ ਸਿੰਘ ਵੈਦ,ਐਮ ਐਲ ਏ, ਮਨਪ੍ਰੀਤ ਸਿੰਘ ਇਯਾਲੀ ਐਮ,ਐਲ ਏ ਅਤੇ ਸ਼੍ਰੀ ਭਾਰਤ ਭੂਸ਼ਨ ਆਸ਼ੂ, ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦੇ ਕੇ ਸਰਕਾਰ ਤੋਂ ਮੰਗ ਕੀਤੀ ਕਿ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਨੂੰ ਮੁੜ ਵਿਚਾਰ ਕੇ ਲੋੜੀਂਦੀ ਸੋਧ ਕਰਨ ਉਪਰੰਤ ਲਾਗੂ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲੀ ਜਲਦੀ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਤਿੱਖੇ ਸੰਘਰਸ਼ ਅਖਤਿਆਰ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ, ਸੰਦੀਪ ਭਾਂਬਕ, ਰਾਕੇਸ਼ ਕੁਮਾਰ, ਤਜਿੰਦਰ ਸਿੰਘ ਢਿੱਲੋਂ, ਜਗਦੇਵ ਸਿੰਘ, ਅਕਾਸ਼ਦੀਪ, ਜਗਤਾਰ ਸਿੰਘ ਰਾਜੋਆਣਾ, ਕੁਲਜਿੰਦਰ ਸਿੰਘ ਬੱਦੋਵਾਲ, ਧਰਮ ਸਿੰਘ ਆਦਿ ਹਾਜਰ ਰਹੇ।