- ਵੱਖ-ਵੱਖ ਪਾਰਟੀਆਂ ਛੱਡ ਕੇ ਆ ਰਹੇ ਆਗੂਆ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਵੇਲੇ ਦੱਲ ਬਦਲੂ ਆਗੂਆ ਦੇ ਪਿਛੋਕੜ ਬਾਰੇ ਸਾਰੀ ਜਾਣਕਾਰੀ ਪਾਰਟੀ ਕੋਲ ਜਰੂਰ ਹੋਣੀ ਚਾਹੀਦੀ ਹੈ, ਕਿਉਂਕਿ ਕਾਂਗਰਸ ਪਾਰਟੀ ਦੂਜੀਆ ਪਾਰਟੀਆ ਛੱਡ ਕੇ ਆਏ ਆਗੂਆ ਨੂੰ ਵੱਡੇ-ਵੱਡੇ ਅਹੁੰਦੇ ਦੇਣ ਲੱਗੇ ਸਮਾਂ ਨਹੀਂ ਲਗਾਉਂਦੀ।
ਲੁਧਿਆਣਾ (ਸੰਜੇ ਮਿੰਕਾ)- ਹਲਕਾ ਪੂਰਬੀ ਦੇ ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਨਰੇਸ਼ ਉੱਪਲ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਉਮੇਸ਼ ਸ਼ਰਮਾ, ਕੌਂਸਲਰ ਵਨੀਤ ਭਾਟਿਆ, ਕੌਂਸਲਰ ਪਲਵੀ ਵਿਨਾਇਕ, ਕੌਂਸਲਰ ਰਵਿੰਦਰ ਕੌਰ ਖਿੰਡਾ, ਕੌਂਸਲਰ ਗੁਲਸ਼ਨ ਕੌਰ ਰੰਧਾਵਾ, ਕੌਂਸਲਰ ਮਨਦੀਪ ਕੌਰ, ਕੌਂਸਲਰ ਕੰਚਨ ਮਲਹੋਤਰਾ, ਕੌਂਸਲਰ ਕਿੱਟੀ ਉੱਪਲ, ਕੌਂਸਲਰ ਸੰਦੀਪ ਕੁਮਾਰੀ ਅਤੇ ਸਾਬਕਾ ਕੌਂਸਲਰ ਵਰਿੰਦਰ ਸਹਿਗਲ ਨੇ ਪ੍ਰੈਸ ਨੂੰ ਸਾਝਾ ਬਿਆਨ ਜਾਰੀ ਕਰਦੇ ਹੋਏ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਵੱਖ-ਵੱਖ ਪਾਰਟੀਆਂ ਛੱਡ ਕੇ ਆ ਰਹੇ ਆਗੂਆ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਵੇਲੇ ਦੱਲ ਬਦਲੂ ਆਗੂਆ ਦੇ ਪਿਛੋਕੜ ਬਾਰੇ ਸਾਰੀ ਜਾਣਕਾਰੀ ਪਾਰਟੀ ਕੋਲ ਜਰੂਰ ਹੋਣੀ ਚਾਹੀਦੀ ਹੈ, ਕਿਉਂਕਿ ਕਾਂਗਰਸ ਪਾਰਟੀ ਦੂਜੀਆ ਪਾਰਟੀਆ ਛੱਡ ਕੇ ਆਏ ਆਗੂਆ ਨੂੰ ਵੱਡੇ-ਵੱਡੇ ਅਹੁੰਦੇ ਦੇਣ ਲੱਗੇ ਸਮਾਂ ਨਹੀਂ ਲਗਾਉਂਦੀ। ਜੱਦ ਕਿ ਕਾਂਗਰਸ ਪਾਰਟੀ ਦੇ ਪੁਰਾਣੇ ਆਗੂ ਅਤੇ ਵਰਕਰ ਮਿਹਨਤ ਕਰਨ ਦੇ ਬਾਵਜੂਦ ਵੀ ਬਣਦਾ ਇਜੱਤ ਮਾਨ ਅਤੇ ਅਹੁਦਿਆਂ ਤੋਂ ਵਾਂਝੇ ਰਹਿ ਕੇ ਸਾਰੀ ਉੱਮਰ ਪਾਰਟੀ ਦੀ ਸੇਵਾ ਵਫਾਦਾਰੀ ਨਾਲ ਕਰਨ ਵਿੱਚ ਹੀ ਲਗਾ ਦਿੰਦੇ ਹਨ। ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਲੱਗਭਗ 02 ਸਾਲ ਪਹਿਲਾ ਹਲਕਾ ਪੂਰਬੀ ਦੇ ਇੱਕ ਦੱਲ ਬਦਲੂ ਆਗੂ ਨੂੰ ਬਿਨਾਂ ਕਿਸੇ ਨਾਲ ਵਿਚਾਰ ਵਟਾਦਰਾ ਕੀਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਾਕੇ ਉਸ ਦੀ ਕਾਬਲਿਅਤ ਤੋਂ ਵੱਡਾ ਅਹੁੰਦਾ ਉਸ ਨੂੰ ਦੇ ਦਿੱਤਾ। ਪਰ ਇਸ ਦੱਲ ਬਦਲੂ ਆਗੂ ਨੇ 02 ਸਾਲ ਪਾਰਟੀ ਵਿਚ ਰਹਿ ਕੇ ਸਰਕਾਰ ਦਾ ਆਨੰਦ ਮਾਣਿਆ ਅਤੇ ਆਪਣੇ ਨਿਜ਼ੀ ਫਾਇਦੇ ਚੁੱਕ ਕੇ ਹੁਣ ਆਪਣੇ ਨਿਜੀ ਹਿੱਤਾ ਲਈ ਕਾਂਗਰਸ ਪਾਰਟੀ ਦੀਆਂ ਨਿਤੀਆ ਨੂੰ ਮਾੜਾ ਕਹਿ ਕੇ ਪਾਰਟੀ ਨੂੰ ਧੋਖਾ ਦੇ ਕੇ ਪਾਰਟੀ ਨੂੰ ਅਲਵਿਦਾ ਕਹਿ ਗਿਆ। ਇਸ ਆਗੂ ਨੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਆਪਣੇ ਨਿਜ਼ੀ ਵਾਇਦੇ ਚੁੱਕਣ ਤੋਂ ਇਲਾਵਾ ਪਿਛਲੇ ਦੋ ਸਾਲਾਂ ਵਿੱਚ ਪਾਰਟੀ ਲਈ ਕੋਈ ਹੋਰ ਕੰਮ ਨਹੀ ਕੀਤਾ। ਇਹ ਆਗੂ ਹਮੇਸ਼ਾ ਹੀ ਆਪਣੇ ਨਿਜ਼ੀ ਫਾਇਦੇ ਲੈਣ ਲਈ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ । ਇਸ ਦਾ ਮੱਕਸਦ ਲੋਕਾ ਦੀ ਸੇਵਾ ਕਰਨਾ ਨਹੀਂ ਹੈ। ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਲਏ ਜਾਦੇ ਇਹੋ ਜਿਹੇ ਫੈਸਲਿਆ ਕਰਕੇ ਪਾਰਟੀ ਦੇ ਆਗੂਆਂ ਅਤੇ ਵਰਕਰਾ ਦਾ ਹੋਸਲਾ ਟੁੱਟਦਾ ਹੈ। ਕਾਂਗਰਸ ਪਾਰਟੀ ਦੀ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਦੱਲ ਬਦਲ ਆਗੂਆ ਦੇ ਪਿਛੋਕੜ ਨੂੰ ਅਤੇ ਉਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖ ਕੇ ਹੀ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਦੀ ਪਾਰਟੀ ਪ੍ਰਤੀ ਦਿਲਚਸਪੀ ਅਤੇ ਵਫਾਦਾਰੀ ਦੇਖਣ ਤੋਂ ਬਾਅਦ ਹੀ ਢੁੱਕਵੇ ਹੁੰਦੇ ਦਿੱਤੇ ਜਾਣ।