- ਬੈਂਸ ਦੀ ਤੁਰੰਤ ਗ੍ਰਿਫ਼ਤਾਰੀ ਦੇ ਨਾਲ ਵਿਧਾਨ ਸਭਾ ਤੋਂ ਬਰਖ਼ਾਸਤ ਕੀਤਾ ਜਾਵੇ- ਗੋਸ਼ਾ
ਲੁਧਿਆਣਾ (ਸੰਜੇ ਮਿੰਕਾ, ਮਦਾਨ ਲਾਲ ਗੁਗਲਾਨੀ) – ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਲਗਭਗ ਛੇ ਮਹੀਨੇ ਪਹਿਲੇ ਉਹਨਾਂ ਵਲੋਂ ਸਿਮਰਜੀਤ ਬੈਂਸ ਖ਼ਿਲਾਫ ਪੀੜਤ ਔਰਤ ਦੇ ਹੱਕ ਚ ਆਵਾਜ਼ ਚੁੱਕੀ ਸੀ ਤੇ ਅੱਜ ਕੋਰਟ ਤੇ ਪੁਲਿਸ ਨੇ ਵੀ ਬੈਂਸ ਦੇ ਬਲਾਤਕਾਰੀ ਹੋਣ ਦਾ ਦੋਸ਼ ਲਾਇਆ ਹੈ। ਗੁਰਦੀਪ ਸਿੰਘ ਗੋਸ਼ਾ ਨੇ ਮੰਗ ਕੀਤੀ ਕਿ ਸਿਮਰਜੀਤ ਬੈਂਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਪੀਕਰ ਨੂੰ ਵਿਧਾਨ ਸਭਾ ਤੋਂ ਬੈਂਸ ਦੀ ਮੇਮਬਰੀ ਰੱਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਬੈਂਸ ਦਾ ਬਹੁਤ ਸਾਥ ਦਿੱਤਾ ਪਰ ਕੋਰਟ ਨੇ ਬੈਂਸ ਖ਼ਿਲਾਫ ਸਖ਼ਤ ਨੋਟਿਸ ਲਿਆ ਹੈ। ਗੁਰਦੀਪ ਗੋਸ਼ਾ ਨੇ ਕਿਹਾ ਕਿ ਉਹਨਾਂ ਵਲੋਂ ਸਭ ਤੋਂ ਪਹਿਲੇ ਬੈਂਸ ਖ਼ਿਲਾਫ ਆਵਾਜ਼ ਚੁੱਕੀ ਸੀ ਅਤੇ ਪੀੜਤ ਦਾ ਸਾਥ ਦਿੱਤਾ ਸੀ। ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਵਲੋਂ ਸ਼ੁਰੂ ਕੀਤੀ ਗਈ ਲੜਾਈ ਅੱਜ ਅੰਜ਼ਾਮ ਤੱਕ ਪਹੁੰਚੀ ਹੈ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਕੋਰਟ ਵਲੋਂ ਮਾਮਲੇ ਵਿੱਚ ਗ੍ਰਿਫਤਾਰੀ ਦੇ ਹੁਕਮ ਦੇ ਕੇ3ਤਿੰਨ ਮਹੀਨੇ ਵਿੱਚ ਫੈਸਲਾ ਸੁਣਾ ਦੇਣਾ ਚਾਹੀਦਾ ਹੈ ਤਾਂ ਜੋ ਇਹ ਮਾਮਲਾ ਬਾਕੀ ਲੀਡਰਾਂ ਲਈ ਉਧਾਰਣ ਹੋਵੇ।