- ਸਿਹਤਮੰਦ ਨੌਜਵਾਨ ਪੀੜੀ ਨਾਲ ਹੀ ਪੰਜਾਬ ਅੱਗੇ ਕਦਮ ਵਧਾਏਗਾ
ਲੁਧਿਆਣਾ ,(ਸੰਜੇ ਮਿੰਕਾ)-ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਅਤੇ ਪੀਐਸਆਈਡੀਸੀ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ ਨੇ ਪਿੰਡ ਸੀੜਾ ਦੇ ਸਾਬਕਾ ਸਰਪੰਚ ਮਨਜੀਤ ਸਿੰਘ ਸੀੜਾ ਦੇ ਪਰਿਵਾਰ ਵਲੋਂ ਅੱਜ ਇਥੇ ਧਾਂਦਰਾ ਰੋਡ ਤੇ ਖੋਲੇ ਗਏ ਫਿੱਟਨੈੱਸ ਜਿਮ ਦਾ ਉਦਘਾਟਨ ਕੀਤਾ।ਮੇਅਰ ਅਤੇ ਬਾਵਾ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਸਮਾਜ ਅੰਦਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਅਤੇ ਹਰ ਵਿਅਕਤੀ ਇਕ ਪ੍ਰੈਸ਼ਰ ਦੇ ਤਹਿਤ ਕੰਮ ਕਰ ਰਿਹਾ ਹੈ । ਇਸ ਲਈ ਹਰ ਇਕ ਵਿਅਕਤੀ ਨੂੰ ਸਰੀਰਕ ਕਸਰਤ ਲਈ ਆਪਣੇ ਲਈ ਸਮਾਂ ਕੱਢਣਾ ਹੋਵੇਗਾ ਤਾਂ ਹੀ ਉਹ ਤਣਾਅ ਮੁਕਤ ਰਹਿ ਸਕਦਾ ਹੈ। ਉਨਾਂ ਕਿਹਾ ਕਿ ਅੱਜ ਇਸ ਗੱਲ ਦੀ ਬੇਹੱਦ ਲੋੜ ਹੈ ਕਿ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਸੰਭਾਲੀਏ ਅਤੇ ਉਸ ਦੀ ਸ਼ਕਤੀ ਨੂੰ ਦੇਸ਼ ਤੇ ਸਮਾਜ ਦੇ ਵਿਕਾਸ ਚ ਲਗਾਈਏ ।ਜਿਸ ਨਾਲ ਦੇਸ਼ ਅਤੇ ਸਮਾਜ ਹਰ ਖੇਤਰ ਚ ਮਜ਼ਬੂਤੀ ਨਾਲ ਅੱਗੇ ਵਧੇ। ਉਨਾਂ ਕਿਹਾ ਕਿ ਸਿਹਤਮੰਦ ਵਿਅਕਤੀ ਚ ਹੀ ਇੱਕ ਸਿਹਤਮੰਦ ਦਿਮਾਗ ਦੀ ਕਲਪਨਾ ਕੀਤੀ ਜਾ ਸਕਦੀ ਹੈ। ਅੰਤਰਰਾਸਟਰੀ ਗਾਇਕ ਸੁਰਿੰਦਰ ਛਿੰਦਾ ਨੇ ਕਿਹਾ ਕਿ ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ਵਿੱਚ ਕਸਰਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੋਵੇਗਾ ਨਹੀਂ ਤਾਂ ਇਨਸਾਨ ਕਈ ਬੀਮਾਰੀਆਂ ਤੋਂ ਪੀ ੜਤ ਹੋਣ ਤੋਂ ਨਹੀਂ ਬਚ ਸਕਦਾ। ਜਿੰਮ ਦੇ ਪ੍ਰਬੰਧਕਾਂ ਮਨਜੀਤ ਸਿੰਘ ਸੀੜਾ, ਰਾਜ ਗਰੇਵਾਲ, ਰਾਜਕਰਨ ਗਰੇਵਾਲ, ਗੁਰਚਰਨ ਕੌਰ ਅਤੇ ਕਿਸਮਤ ਕੌਰ ਨੇ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਉਨਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਤੇ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ, ਕੌਂਸਲਰ ਬਲਜਿੰਦਰ ਕੌਰ, ਰੇਸ਼ਮ ਸਿੰਘ ਸੱਗੂ, ਆਲ ਇੰਡੀਆ ਇੰਟਕ ਮਜਦੂਰ ਕਾਂਗਰਸ ਦੇ ਪ੍ਰਧਾਨ ਦਿਨੇਸ ਸੁਦਰਿਆਲ ਸਰਮਾ, ਪੰਜਾਬ ਪ੍ਰਧਾਨ ਚੌਧਰੀ ਗੁਰਮੇਲ ਸਿੰਘ, ਇੰਦਰਜੀਤ ਸਿੰਘ ਪਨੇਸਰ ਪੰਜਾਬ ਯੂਥ ਪ੍ਰਧਾਨ ਇੰਟਕ,ਕਮਲਜੀਤ ਕੌਰ, ਸ਼ਾਹਬਾਜ਼ ਸਿੰਘ ਢਿਲੋਂ, ਅਰੁਨ ਮਲਹੋਤਰਾ ਅਤੇ ਪੂਨਮ ਮੌਜੂਦ ਸਨ। ਜਿੰਮ ਦਾ ਉਦਘਾਟਨ ਕਰਦੇ ਹੋਏ ਮੇਅਰ ਸੰਧੂ, ਬਾਵਾ, ਛਿੰਦਾ ਅਤੇ ਉਨਾਂ ਦੇ ਨਾਲ ਸਾਬਕਾ ਸਰਪੰਚ ਸੀੜਾ