- ਪੀਏਸੀ ਮੈਂਬਰ ਪਿ੍ਰਤਪਾਲ ਸਿੰਘ ਨੇ ਕੀਤਾ ਸਨਮਾਨਤ
ਲੁਧਿਆਣਾ (ਵਿਸ਼ਾਲ,ਅਰੁਣ ਜੈਨ) ਲੁਧਿਆਣਾ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਬਲ ਮਿਲਿਆ, ਜਦੋਂ ਅਕਾਲੀ ਦਲ ਦੀ ਪੀਏਸੀ ਦੇ ਮੈਂਬਰ ਸਰਦਾਰ ਪਿ੍ਰਤਪਾਲ ਸਿੰਘ ਦੀ ਅਗਵਾਈ ਚ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਦੀ ਜਨਰਲ ਸਕੱਤਰ ਸੁਨੀਤਾ ਸ਼ਰਮਾ ਸਮੇਤ ਵੱਡੀ ਗਿਣਤੀ ਚ ਮਹਿਲਾ ਕਾਂਗਰਸੀ ਵਰਕਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸਰਦਾਰ ਪਿ੍ਰਤਪਾਲ ਸਿੰਘ ਨੇ ਅਕਾਲੀ ਦਲ ਵੱਲੋਂ ਸਵਿਤਾ ਸ਼ਰਮਾ, ਗੀਤਾ ਜੌਹਰ, ਆਸ਼ਾ, ਸਵਿੱਤਰੀ, ਜਾਨਕੀ, ਗੀਤਾ ਗਹਿਲੌਤ ,ਮੰਜੂ ਰਾਣੀ, ਆਸ਼ਾ , ਰਾਣੀ ਬਾਮਨੀਆ, ਕਸਤੂਰੀ ,ਬਬਲੀ ,ਗੀਤਾ ਡਾਲੀਆ, ਮਨਜੀਤ ਕੌਰ‘ ਊਸ਼ਾ, ਰਾਣੀ, ਨਿਤਿਨ ਬਾਗੜੀ, ਅਜੇ ਬਾਗੜੀ , ਵੀਰਮਤੀ ਅਤੇ ਪੁਸ਼ਪਾ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਪਾਰਟੀ ਚ ਬਣਦਾ ਸਨਮਾਨ ਦਿੱਤਾ ਜਾਵੇਗਾ । ਜਨਰਲ ਸਕੱਤਰ ਸ਼ਰਮਾ ਨੇ ਭਰੋਸਾ ਦਿਵਾਇਆ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਅੱਗੇ ਲਿਜਾਣ ਵਾਲੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਘਰ ਘਰ ਤਕ ਲੈ ਕੇ ਜਾਣਗੀਆਂ ਅਤੇ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕਰਨਗੀਆਂ। ਇਸ ਮੌਕੇ ਤੇ ਅਕਾਲੀ ਆਗੂ ਰਵਿੰਦਰਪਾਲ ਸਿੰਘ ਖਾਲਸਾ ,ਅਮਰਜੀਤ ਸਿੰਘ ਹੈਪੀ ,ਕੰਵਲਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ ਫੋਟੋ ਕਾਂਗਰਸੀ ਵਰਕਰਾਂ ਨੂੰ ਸਨਮਾਨਤ ਕਰਦੇ ਹੋਏ ਸਰਦਾਰ ਪਿ੍ਰਤਪਾਲ ਸਿੰਘ