- ਸਿਆਸੀ ਖੇਤਰ ਵਿੱਚ ਬਣਦਾ ਸਥਾਨ ਦਿੱਤਾ ਜਾਵੇ- ਬਾਵਾ
ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )-ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ 68 ਜਾਤੀਆਂ ਦੇ ਪ੍ਰਤੀਨਿਧੀਆਂ ਦੀ ਅਹਿਮ ਮੀਟਿੰਗ ਅੱਜ ਵਿਸ਼ਵਕਰਮਾ ਪਾਰਕ ਜਨਤਾ ਨਗਰ ਵਿਖੇ ਕਿ੍ਰਸ਼ਨ ਕੁਮਾਰ ਬਾਵਾ ਚੇਅਰਮੈਨ ਪੀਐਸਆਈਡੀਸੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਵਿਸੇਸ ਤੌਰ ਤੇ ਸੁਰਜੀਤ ਸਿੰਘ ਲੋਟੇ, ਰਣਜੀਤ ਸਿੰਘ ਮਠਾੜੂ, ਜਸਬੀਰ ਸਿੰਘ ਜੱਸਲ, ਨਿੱਕੀ ਰਿਐਤ , ਅਮਰੀਕ ਸਿੰਘ ਘੜਿਆਲ, ਬਲਵਿੰਦਰ ਗੋਰਾ , ਜਗਦੀਪ ਸਿੰਘ ਲੋਟੇ, ਸੁਖਵਿੰਦਰ ਸਿੰਘ ਜਗਦੇਵ ,ਗੁਰਚਰਨ ਸਿੰਘ ਰਾਜੜ ਸ਼ਾਮਿਲ ਹੋਏ। ਓ ਬੀ ਸੀ ਸੈੱਲ ਪੰਜਾਬ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਵੱਲੋਂ ਆਯੋਜਿਤ ਕੀਤੀ ਗਈ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਬਾਵਾ ਨੇ ਕਿਹਾ ਕਿ ਜੇਕਰ ਜਾਤੀ ਦੇ ਆਧਾਰ ਤੇ ਹੋਰਨਾਂ ਜਾਤੀਆਂ ਨੂੰ ਸਿਆਸੀ, ਸਮਾਜਿਕ, ਸਰਕਾਰੀ ਖੇਤਰ ਵਿੱਚ ਪ੍ਰਤੀਨਿਧਤਾ ਤਾਂ ਸਾਡੇ ਦੇਸ਼ ਅੰਦਰ ਮਿਲਦੀ ਹੈ । ਉਨਾਂ ਕਿਹਾ ਕਿ ਪੰਜਾਬ ਵਿੱਚ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ 68 ਜਾਤੀਆਂ ਹਨ ਅਤੇ 35 ਫ਼ੀਸਦੀ ਆਬਾਦੀ ਹੈ ।ਇਨਾਂ ਨੂੰ ਵੀ ਆਬਾਦੀ ਦੇ ਅਧਾਰ ਤੇ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ । ਪਰ ਨਾ ਦੇ ਕੇ ਅਨਿਆਂ ਕੀਤਾ ਜਾ ਰਿਹਾ ਹੈ ।ਉਨਾਂ ਕਿਹਾ ਕਿ ਜੇਕਰ ਜਾਤੀ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਲੁਧਿਆਣਾ ਦੇ ਆਤਮ ਨਗਰ ਤੇ ਦੱਖਣੀ ਹਲਕੇ ਪੱਛੜੀਆਂ ਸ਼੍ਰੇਣੀਆਂ ਦੀ ਬਹੁਗਿਣਤੀ ਵਾਲੇ ਵਿਧਾਨ ਸਭਾ ਹਲਕੇ ਹਨ। ਪਰ ਪ੍ਰਤੀਨਿੱਧਤਾ ਦੇਣ ਸਮੇਂ ਧਿਆਨ ਨਹੀਂ ਰੱਖਿਆ ਜਾਂਦਾ ।ਉਨਾਂ ਕਿਹਾ ਕਿ ਸੂਬੇ ਅੰਦਰ ਓਬੀਸੀ ਲਈ ਵੀ ਹਲਕੇ ਰਿਜ਼ਰਵ ਕੀਤੇ ਜਾਣ । ਬਾਵਾ ਨੇ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਜਨਗਣਨਾ ਸਮੇਂ ਓਬੀਸੀ ਦਾ ਕਾਲਮ ਵੀ ਫਾਰਮ ਵਿਚ ਬਣਾਇਆ ਜਾਵੇ ਤਾਂ ਕਿ ਸਹੀ ਆਬਾਦੀ ਦੀ ਜਾਣਕਾਰੀ ਮਿਲ ਸਕੇ ।ਉਨਾਂ ਇਸ ਸਮੇਂ ਪੰਜਾਬ ਅੰਦਰ ਦੂਸਰੇ ਸੂਬਿਆਂ ਦੀ ਤਰਾਂ ਵਿਧਾਨ ਪਰਿਸ਼ਦ ਬਹਾਲ ਕਰਨ ਦੀ ਵੀ ਮੰਗ ਕੀਤੀ । ਇਸ ਮੀਟਿੰਗ ਵਿੱਚ ਜਗਦੀਪ ਸਿੰਘ ਦੀਪਾ ,ਸੁਨੀਲ ਕੁਮਾਰ ਸ਼ੀਲਾ ,ਮਨਿੰਦਰ ਸਿੰਘ ਪਾਲ ਮਠਾੜੂ ,ਮਨਜੀਤ ਸਿੰਘ ਠੇਕੇਦਾਰ, ਅਮਰਜੀਤ ਸਿੰਘ ਮਠਾੜੂ, ਗਗਨ ਰਿਐਤ, ਇਕਬਾਲ ਸਿੰਘ ਰਿਐਤ ,ਹਰਦੇਵ ਸਿੰਘ ਦਿਉਗਣ, ਤਰਸੇਮ ਜਸੂਜਾ, ਗਗਨ ਸੋਹਲ, ਹਰਜਿੰਦਰ ਕੌਰ, ਬਲਜਿੰਦਰ ਕੌਰ, ਮਨਪ੍ਰੀਤ ਕੌਰ ,ਅਨੂ ਬਾਲਾ ਅਤੇ ਕਮਲੇਸ਼ ਕਾਰੂ ਆਦਿ ਸ਼ਾਮਲ ਹੋਏ ।