Saturday, May 10

ਅਕਾਲੀ-ਬਸਪਾ ਗੱਠਜੋੜ 2022 ਚੋਣਾਂ ਦੇ ਹੀਰੇ-ਜੱਥੇਦਾਰ ਗਾਬੜ੍ਹੀਆ, ਗੜੀ

ਲੁਧਿਆਣਾ  (ਵਿਸ਼ਾਲ, ਅਰੁਣ ਜੈਨ)-’ ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੇਸ਼ੱਕ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਆਪੋ-ਅਪਣੀ ਪਾਰਟੀ ਦੀ ਜਿੱਤ ਯਕੀਨੀ ਦੱਸੀ ਜਾ ਰਹੀ ਹੈ ਪਰ ਪਿਛਲੇ ਸਮੇ ਵਿੱਚ ਅਕਾਲੀ-ਭਾਜਪਾ ਗਠਬੰਧਨ ਟੁੱਟਣ ਤੋਂ ਬਾਅਦ ਨਵੇਂ ਬਣੇ ਅਕਾਲੀ-ਬਸਪਾ ਗਠਬੰਧਨ ਦੀ ਲੀਡਰਸਿੱਪ 2022 ਚੋਣਾਂ ਦੀ ਜੇਤੂ ਪਾਰਟੀ ਦੱਸਣ ਤੋਂ ਗੁਰੇਜ ਨਹੀ ਕਰ ਰਹੀ। ਗਠਬੰਧਨ ਤੋਂ ਬਾਅਦ ਲੁਧਿਆਣਾ ਵਿਖੇ ਅਕਾਲੀ-ਬਸਪਾ ਦੇ ਸੀਨੀਅਰ ਲੀਡਰਾਂ ਅਤੇ ਵਰਕਰਾਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪੁਰਾਣੀ ਸਬਜੀ ਮੰਡੀ ਵਿਖੇ ਸਾਬਕਾ ਕੈਬਨਿੰਟ ਮੰਤਰੀ ਪੰਜਾਬ ਅਤੇ ਅਕਾਲੀ ਦਲ ਬੀ.ਸੀ ਵਿੰਗ ਦੇ ਪ੍ਰਧਾਨ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਅਤੇ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਰਹਨੁਮਾਈ ਹੇਠ ਹੋਈ। ਜਿਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਜਸਬੀਰ ਸਿੰਘ ਗੜੀ ਪੰਜਾਬ ਪ੍ਰਧਾਨ, ਡਾ.ਨਛੱਤਰ ਪਾਲ ਸਿੰਘ ਸਕੱਤਰ ਜਨਰਲ, ਗੁਰਲਾਲ ਸੈਲਾ, ਗੁਰਦੇਵ ਸਿੰਘ ਜੀ.ਕੇ, ਜੀਤ ਰਾਮ ਬਸਰਾ ਵਿਸ਼ੇਸ ਤੌਰ ਤੇ ਹਾਜ਼ਰ ਹੋਏ। ਵੱਡੀ ਗਿਣਤੀ ਵਿੱਚ ਇਕੱਤਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ, ਜਸਬੀਰ ਸਿੰਘ ਗੜ੍ਹੀ, ਰਣਜੀਤ ਸਿੰਘ ਢਿੱਲੋਂ, ਡਾ.ਨਛੱਤਰ ਪਾਲ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਝੂਠੀ ਤੇ ਸੱਭ ਤੋਂ ਨਿਕੱਮੀ ਕਾਂਗਰਸ ਸਰਕਾਰ ਅਤੇ ਉਸ ਦੀਆਂ ਪੰਜਾਬ ਅਤੇ ਪੰਜਾਬ ਦੇ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਉਹਨਾਂ ਕਿਹਾ ਕਿ ਆਉਣ ਵਾਲਾ ਸਮਾ ਤੁਹਾਡੇ ਹੱਥਾਂ ਵਿੱਚ ਹੈ ਆਉ ! ਇੱਕ ਵਾਰ ਫ਼ੇਰ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਗੱਲ ਕਰੀਏ ਤੇ ਘਰ-ਘਰ ਜਾ 2022 ਵਿੱਚ ਅਕਾਲੀ-ਬਸਪਾ ਦੀ ਬਨਣ ਵਾਲੀ ਸਰਕਾਰ ਦਾ ਝੰਡਾ ਬੁਲੰਦ ਕਰੀਏ। ਜੱਥੇਦਾਰ ਗਾਬੜ੍ਹੀਆ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਵਰਕਰਾਂ ਨੂੰ ਲਾਮਬੰਦ ਕਰਨ ਦੇ ਨਾਲ ਨਾਲ ਹਲਕਾ, ਵਾਰਡ ਵਾਈਜ ਟੀਮਾਂ ਦੇ ਗਠਨ ਕਰਨ ਵਿੱਚ ਸਹਾਈ ਹੋਵੇਗਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ  ਮਹੇਸ਼ਇੰਦਰ ਸਿੰਘ ਗਰੇਵਾਲ, ਭਾਈ, ਅਮਰਜੀਤ ਸਿੰਘ ਚਾਵਲਾ, ਬਾਬਾ ਅਜੀਤ ਸਿੰਘ, ਗੁਰਮੀਤ ਸਿੰਘ ਕੁਲਾਰ, ਪ੍ਰਿਤਪਾਲ ਸਿੰਘ ਪਾਲੀ, ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ, ਸ੍ਰੀ ਵਿਜੇ ਦਾਨਵ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਹਰਭਜਨ ਸਿੰਘ ਡੰਗ, ਸੁਖਦੇਵ ਸਿੰਘ ਗਿੱਲ, ਤੇਜਿੰਦਰ ਸਿੰਘ ਡੰਗ, ਹਰਮਿੰਦਰ ਸਿੰਘ ਗਿਆਸਪੁਰਾ, ਤਨਵੀਰ ਸਿੰਘ ਧਾਲੀਵਾਲ, ਪ੍ਰਲਾਦ ਸਿੰਘ ਢੱਲ, ਹਰਪ੍ਰੀਤ ਸਿੰਘ ਬੇਦੀ, ਸ੍ਰੀ ਅਸੋਕ ਮੱਕੜ, ਸੁਰਜੀਤ ਸਿੰਘ ਦੰਗਾ ਪੀੜਤ, ਬਲਜੀਤ ਸਿੰਘ ਦੁਖੀਆ, ਗੁਰਦੀਪ ਸਿੰਘ ਲੀਲ, ਮਨਪ੍ਰੀਤ ਸਿੰਘ ਮੰਨਾ, ਦਲਵਿੰਦਰ ਸਿੰਘ ਘੁੰਮਣ, ਨੇਕ ਸਿੰਘ ਸੇਖੇਵਾਲ, ਕੁਲਜਿੰਦਰ ਸਿੰਘ ਬਾਜਵਾ, ਰਖਵਿੰਦਰ ਸਿੰਘ ਗਾਬੜ੍ਹੀਆ, ਗੁਰਪ੍ਰੀਤ ਸਿੰਘ ਮਸੌਣ, ਮਾਸਟਰ ਰਣਜੀਤ ਸਿੰਘ, ਬੀਬੀ ਸੁਰਿੰਦਰ ਕੌਰ ਦਿਆਲ, ਨਰਿੰਦਰ ਕੌਰ ਲਾਬਾ, ਰਾਣੀ ਧਾਲੀਵਾਲ, ਗੁਰਦੀਪ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ ਸੰਧੂ, ਜਸਪਾਲ ਕੌਰ, ਨੀਨਾ ਵਰਮਾ, ਰਣਜੀਤ ਕੌਰ ਭੋਲੀ, ਨਿਰਮਲ ਸਿੰਘ ਐਸ.ਐਸ. ਹਰਚਰਨ ਸਿੰਘ ਗੋਹਲਵੜੀਆ, ਮਨਜੀਤ ਸਿੰਘ ਸ਼ਿਮਲਾਪੁਰੀ, ਮੋਹਣ ਸਿੰਘ ਸ਼ੇਰਗਿੱਲ, ਹਰਵਿੰਦਰ ਸਿੰਘ ਸਿੱਧੁ, ਪ੍ਰਦੀਪ ਕੁਮਾਰ ਦੀਪੂ, ਸੁਰਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਜੱਗਾ, ਲਖਮੀਰ ਸਿੰਘ ਸੰਧੂ, ਹਰਵੰਤ ਸਿੰਘ ਰਾਜੂ, ਦਵਿੰਦਰ ਅਰੋੜਾ, ਸੁਖਮਿੰਦਰ ਸਿੰਘ ਸੁੱਖੀ, ਬਲਜੀਤ ਸਿੰਘ ਬਾਂਸਲ, ਸੰਜੀਵ ਅਕਲਵਿਆ, ਸਤਪਾਲ ਸਿੰਘ ਸਹਿਣਾ, ਇੰਦਰਜੀਤ ਸਿੰਘ ਗੈਰੀ, ਅੰਗਰੇਜ ਸਿੰਘ ਚੋਹਲਾ, ਸੁਖਵੰਤ ਸਿੰਘ ਨਾਗੀ, ਹਰਿੰਦਰ ਸਿੰਘ ਲਾਲੀ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com