Saturday, May 10

ਵੱਡੀ ਗਿਣਤੀ ‘ਚ ਪਾ’ਡੇ ਦੇ ਘਰ ਦੇ ਬਾਹਰ ਅੋਰਤਾ’ ਫੁੱਕਣਗੀਆ ਆਪਣੇ ਬੱਚਿਆਂ ਦੀਆਂ ਡਿਗਰੀਆਂ ਸਿਵੀਆ

  • ਸਿਵੀਆ ਵਲੋਂ ਪਾ’ਡੇ ਦੇ  ਪੁੱਤਰ  ਖਿਲਾਫ ਰੱਖੀ ਭੁੱਖ ਹੜਤਾਲ 14ਵੇਂ ਦਿਨ ’ਚ ਦਾਖਲ

ਲੁਧਿਆਣਾ (ਵਿਸ਼ਾਲ, ਰਾਜੀਵ)- ਲੋਕ ਇਨਸਾਫ ਪਾਰਟੀ ਦੇ  ਆਗੂ ਸਿਵੀਆ ਵੱਲੋਂ ਰੱਖੀ ਭੁੱਖ ਹੜਤਾਲ ਵਿੱਚ ਹਲਕਾ ਉਤਰੀ ਤੋਂ  ਵਾਰਡ ,ਬਲਾਕ ਪ੍ਰਧਾਨ  ਤੇ ਵਰਕਰਾਂ ਨੇ  ਸ਼ਮੂਲਿਅਤ  ਕਰਕੇ ਪਾਡੇ ਖਿਲਾਫ਼  ਰੋਸ਼ ਜਾਹਰ  ਕੀਤਾ । ਇਸ  ਮੌਕੇ ਰਣਧੀਰ ਸਿੰਘ  ਸਿਵੀਆ ਨੇ ਹੜਤਾਲ  ਚ ਪਹੁੰਚੇ  ਸਾਥੀਆ ਨਾਲ ਅਗਲੀ  ਰਣਨੀਤੀ ਲਈ ਮੀਟਿੰਗ ਕੀਤੀ  ।ਇਸ ਮੌਕੇ ਸਿਵੀਆ ਨੇ ਕਿਹਾ ਕੀ ਜਦ ਉਹ ਹਲਕੇ ਦੇ ਲੋਕਾਂ  ਦੇ ਕਿਸੇ  ਦੁੱਖ, ਸੁੱਖ ਵਿੱਚ ਸਾਝੀ  ਹੋਣ ਲਈ  ਜਾਦੇ  ਤਾਂ  ਉਨ੍ਹਾਂ  ਨੂੰ  ਇਲਾਕੇ ਦੇ ਲੋਕਾ  ਅੰਦਰ  ਵਿਧਾਇਕ ਪ੍ਰਤੀ  ਇਸ ਗੱਲ ਦਾ ਗੁੱਸਾ ਫੁੱਟਦਾ ਦੇਖਣ  ਨੂੰ  ਮਿਲਦਾ ਹੈ ਲੋਕ  ਕਹਿੰਦੇ  ਹਨ 30 ਸਾਲਾਂ  ਤੋਂ  ਪਾਡੇ ਨੂੰ ਹਲਕੇ  ਦੇ ਵਿਕਾਸ  ਨੂੰ  ਛੱਡ ਆਪਣੇ  ਬੱਚਿਆਂ  ਦੀ  ਨੋਕਰੀ  ਦੇ ਲਈ  ਉਹ ਸਾਡੀਆਂ  ਵੋਟਾਂ  ਪ੍ਰਾਪਤ  ਕਰਦਾ  ਰਿਹਾ ਉਨ੍ਹਾਂ  ਕਿਹਾ  ਕਿ ਲੋਕਾਂ  ਅੰਦਰ  ਇਸ  ਗੱਲ  ਦਾ ਬਹੁਤ ਅਕ੍ਰੋਸ ਹੈ ਕਿ  ਵੋਟਾਂ  ਸ਼ਾਡੀਆ   ਤੇ  ਨੋਕਰੀਆ ਕਾਂਗਰਸ  ਸਰਕਾਰ ਵਲੋਂ  ਵਿਧਾਇਕਾ ਦੇ ਬੱਚਿਆਂ  ਨੂੰ  ਦੇਣਾ ਗਲਤ  ਹੈ, ਇਹ ਗਰੀਬ ਵਿਦਿਆਰਥੀਆਂ ਤੇ ਬੱਚਿਆਂ ਦੇ ਭੱਵਿਖ ਨਾਲ  ਖਿਲਵਾੜ ਹੈ । ਇਸ  ਮੌਕੇ  ਸਿਵੀਆ ਨੇ ਕਿਹਾ ਉਤਰੀ ਹਲਕੇ ਚੋਂ  ਵੱਡੀ  ਗਿਣਤੀ ਵਿੱਚ ਗਿਆਰਾਂ  ਤਰੀਖ਼ ਅੇਤਵਾਰ 11 ਵਜੇ  ਹਜ਼ਾਰਾਂ ਦੀ  ਤਦਾਤ ‘ਚ ਔਰਤਾਂ ਆਪਣੇ ਬੱਚਿਆਂ ਦੀਆਂ ਡਿਗਰੀਆਂ ਲੈ ਕੇ ਵਿਧਾਇਕ ਪਾਂਡੇ ਦੇ ਘਰ ਦਾ ਘਿਰਾਓ ਕਰਕੇ ਉਸ ਦਾ ਪਿੱਟ ਸਿਆਪਾ ਕਰਕੇ  ਡਿਗਰੀਆਂ  ਫੁੱਕਣਗੀਆ’ । ਇਸ ਮੌਕੇ ਲਖਵਿੰਦਰ ਸਿੰਘ ਕਾਹਲੋ , ਰਾਜਨ ਵਰਮਾ, ਵਿਕੀ ਕਟਾਰੀਆ , ਸਾਦਿਕ ਲੁਧਿਆਣਾ ,ਅਤੁੱਲ ਕਪੂਰ, ਵਰਿੰਦਰ ਰਿੰਕੂ,  ਰਾਜ ਕੁਮਾਰ ਹੰਸ, ਦਲਜੀਤ ਸਿੰਘ,  ਅਮਿਤ ਕਪੂਰ , ਨਿਸ਼ਾਨ ਸਿੰਘ, ਪਵਨ ਵਿਜ, ਗੁਰਪ੍ਰੀਤ ਸਿੰਘ, ਨਵਨੀਤ ਵਰਮਾ, ਬਲਵੰਤ ਸਿੰਘ ਆਦਿ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com