Wednesday, March 12

ਵਸੀਮ ਰਿਜਵੀ ਦੁਆਰਾ ਕੁਰਾਨ ਦੀਆਂ 26, ਪਵਿਤਰ ਆਯਤਾਂ ਹਟਾਣ ਅਤੇ ਪਵਿੱਤਰ ਕੁਰਾਨ ਦੇ ਪੰਨੇ ਪਾੜਨ ਤੇ ਮੁਸਲਿਮ ਸਮਾਜ ਵਿਚ ਭਾਰੀ ਰੋਸ।

ਲੁਧਿਆਣਾ (ਵਿਸ਼ਾਲ, ਰਾਜੀਵ)  – ਇਦਾਰੇ-ਏ-ਸ਼ਰੀਆ ਪੰਜਾਬ ਵੱਲੋਂ ਮੌਲਾਨਾ ਫਾਰੂਕ ਆਲਮ ਦੀ ਸਰਪਰਸਤੀ ਵਿਚ ਇਕ ਵਫਦ ਜਿਸ ਵਿਚ ਹਾਜੀ ਅਬਦੁਲ ਸੱਤਾਰ, ਹਾਜੀ ਜਮਾਲ ਅਖਤਰ, ਇਮਰਾਨ ਖਾਨ, ਐਡਵੋਕੇਟ ਮੇਹਰ ਅਲੀ, ਹਾਜੀ ਸਲੀਮ ਖਾਨ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਮਿਲਿਆ ਅਤੇ ਉਹਨਾਂ ਨੂੰ ਘਟਨਾ ਨਾਲ ਜਾਣੂ ਕਰਵਾਇਆ ਅਤੇ ਮੰਗ ਕੀਤੀ ਵਸੀਮ ਰਿਜਵੀ ਸਾਬਕਾ ਚੇਅਰਮੈਨ ਸ਼ੀਆ ਵਕਫ ਬੋਰਡ ਉੱਤਰ ਪ੍ਰਦੇਸ਼ ਦੇ ਖਿਲਾਫ ਜਲਦ ਤੋਂ ਜਲਦ ਮੁਸਲਿਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਅਤੇ ਕੁਰਾਨ ਦੀਆਂ 26 ਆਯਤਾਂ ਨਾਲ ਛੇੜਛਾੜ ਕਰਨ ਅਤੇ ਦੁਰਾਨ ਦੇ ਪੰਨੇ ਪਾੜਨ ਤੇ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਉਸਦੀ ਗਿਰਫਤਾਰੀ ਕੀਤੀ ਜਾਵੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੌਲਾਨਾ ਫਾਰੂਕ ਆਲਮ ਨੇ ਕਿਹਾ ਕਿ ਵਸੀਮ ਰਿਜਵੀ ਦੁਆਰਾ ਕੁਰਾਨ ਦੇ ਨਾਲ ਛੇੜਛਾੜ ਕਰਨਾ ਅਤੇ ਉਸਦੀ ਬੇ-ਅਦਬੀ ਕਰਨਾ ਸਰਾ ਸਰ ਗਲਤ ਹੈ ਕੁਰਾਨ ਵਿਚ ਕਿਸੇ ਵੀ ਤਾਰੀਕੇ ਦੀ ਤਬਦੀਲੀ ਦੀ ਕੋਈ ਗੁਨਜਾਇਸ਼ ਨਹੀਂ ਹੈ ਅਤੇ ਨਾ ਹੀ ਕੋਈ ਤਬਦੀਲੀ ਕਦੇ ਹੋ ਸਕਦੀ ਹੈ। ਕੁਰਾਨ ਅੱਲਾ ਦੀ ਤਰਫੋਂ ਉਤਾਰੀ ਗਈ ਇਕ ਮੁਕਦਸ ਕਿਤਾਬ ਹੈ ਅਤੇ ਆਪਣੇ ਆਪ ਵਿਚ ਇਕ ਮੁਕੰਮਲ ਕਿਤਾਬ ਹੈ ਜਿਸ ਵਿਚ ਤਬਦੀਲੀ ਨਹੀਂ ਕੀਤੀ ਜਾ ਸਕਦੀ ਹੈ। ਇਸ ਤਰਾਂ ਘਟੀਆ ਕੰਮ ਕਰਕੇ ਵਸੀਮ ਰਿਜਵੀ ਨੇ ਸਾਰੇ ਸੰਸਾਰ ਦੇ ਮੁਸਲਿਮ ਧਰਮ ਨਾਲ ਸਬੰਧਿਤ ਲੋਕਾਂ ਦੀ ਭਾਵਨਾਵਾਂ ਨੂੰ ਆਹਤ ਕੀਤਾ ਹੈ। ਇਸ ਮੌਕੇ ਪਰ ਇਦਾਰ-ਏ ਸ਼ਰੀਆ ਦੇ ਸਰਪਰਸਤ ਹਾਜੀ ਅਬਦੁਲ ਸੱਤਾਰ ਨੇ ਕਿਹਾ ਕਿ ਕੁਰਾਨ ਨੂੰ ਪੜਕੇ ਲੋਕ ਸਹੀ ਰਾਸਤੇ ਤੇ ਚਲਦੇ ਹਨ ਅਤੇ ਇਨਸਾਨੀ ਦੀ ਤਰਫ ਚਲਕੇ ਅਤੇ ਸਮਾਜ ਦੀ ਸੇਵਾ ਕਰਦੇ ਨੇ ਉਸ ਕੁਰਾਨ ਦੇ ਵਿਸ਼ੇ ਵਿਚ ਵਸੀਮ ਰਿਜਵੀ ਦੀ ਗਲਤ ਬਿਆਨ ਬਾਜੀ ਕਰਨਾ ਬੜੀ ਦੁੱਖ ਦੀ ਗੱਲ ਹੈ ਇਸ ਪਰ ਮੁਸਲਿਮ ਸਮਾਜ ਪ ਨਹੀਂ ਬੈਠੇਗਾ। ਇਸ ਮੌਕੇ ਤੇ ਹਾਜੀ ਜਮਾਲ ਅਖਤਰ ਨੇ ਕਿਹਾ ਕਿ ਕੁਰਾਨ ਪਾਕ ਵਿਚ ਇਨਸਾਨੀਅਤ ਨੂੰ ਤਰਜੀ ਦਿੱਤੀ ਗਈ ਹੈ ਅਤੇ ਮਾਨਵਤਾ ਦਾ ਪਾਠ ਪੜਾਇਆ ਗਿਆ ਹੈ। ਇਸ ਦੇ ਵਪਰੀਤ ਵਸੀਮ, ਰਿਜਵੀ ਦਾ ਕੁਰਾਨ ਨਾਲ ਛੇੜਛਾੜ ਕਰਨਾ ਸਾਰੇ ਮੁਸਲਿਮ ਸਮਾਜ ਦੀ ਭਾਵਨਾਵਾਂ ਨੂੰ ਭੜਕਾ ਰਿਹਾ ਹੈ। ਇਸ ਮੌਕੇ ਤੇ ਐਡਵੋਕੇਟ ਮੇਹਰ ਅਲੀ ਨੇ ਕੜੇ ਸ਼ਬਦਾਂ ਵਿਚ ਵਸੀਮ ਰਿਜਵੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਾਰਾ ਵਕੀਲ ਭਾਈਚਾਰਾ ਵਸੀਮ ਰਿਜਵੀ ਦੇ ਖਿਲਾਫ ਮਿਲਕੇ ਜਾਨੂੰਨੀ ਲੜਾਈ ਲੜੇਗਾ ਚਾਹੇ ਫਿਰ ਉਸਦੇ ਲਈ ਉਹਨਾਂ ਨੂੰ ਨਿਚਲੀ ਅਦਾਲਤ ਤੇ ਸੁਪਰੀਮ ਕੋਰਟ ਤਕ ਕਾਨੂੰਨੀ ਲੜਾਈ ਕਿਉਂ ਨਾ ਲੜਨੀ ਪਵੇ। ਇਸ ਮੌਕੇ ਤੇ ਇਮਰਾਨ ਖਾਨ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਸੀਮ ਰਿਜਵੀ ਆਪਣੀ ਸ਼ਕਤੀ ਅਤੇ ਘਟੀਆ ਵਾਹ ਵਾਹੀ ਪਾਉਣ ਲਈ ਅਤੇ ਕੁੱਝ ਦੇਸ਼ ਵਿਰੋਧੀ ਤਾਕਤਾਂ ਦੇ ਇਸ਼ਾਰੇ ਤੇ ਦੇਸ਼ ਦਾ ਮਹੌਲ ਅਤੇ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦਾ ਹੈ ਜੋ ਕਿ ਬਹੁਤ ਸ਼ਰਮਨਾਕ ਅਤੇ ਨਿੰਦਨਯੋਗ ਹੈ। ਅਸੀਂ ਪੁਲਿਸ ਕਮਿਸ਼ਨਰ ਲੁਧਿਆਣਾ ਤੋਂ ਮੰਗ ਕਰਦੇ ਹਾਂ ਕਿ ਵਸੀਮ ਰਿਜਵੀ ਪਰ ਮੁਸਲਮਾਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਣ ਅਤੇ ਦੌਰਾਨ ਦੇ ਪੰਨੇ ਪਾੜਨ ਤੇ ਉਸਦੇ ਖਿਲਾਫ ਜਲਾ ਤੇ ਜਲਦ ਮਾਮਲਾ ਦਰਜ ਕਰਤਾ ਉਸਨੂੰ ਗਿਰਫਤਾਰ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਮੁਸਲਮਾਨਾਂ ਨੂੰ ਇਨਸਾਫ ਮਿਲ ਸਕੇ ਅਤੇ ਦੇਸ਼ ਵਿਚ ਅਮਨ ਸ਼ਾਂਤੀ ਬਣੀ ਰਹੇ। ਅਗਰ ਇਸ ਤਰਾਂ ਨਹੀਂ ਹੁੰਦਾ ਤਾਂ ਪੂਰੇ ਪੰਜਾਬ ਦਾ ਮੁਸਲਮਾਨ ਸੜਕਾਂ ‘ਤੇ ਉਤਰਕੇ ਆਪਣਾ ਰੋਸ ਪ੍ਰਗਟ ਕਰੇਗਾ। ਇਸ ਮੌਕੇ ਤੇ ਹਾਜੀ ਮਹਿਮੂਦ, ਮੌਲਾਨ ਹਨ ਰਜ਼ਾ, ਖਾਮਿਦ ਅਲੀ, ਹਾਫਿਜ਼ ਸਯਾਦ ਹਨ ਕਰਫ ਆਲਮ, ਮੁਹਮੰਦ ਯਾਕੂਬ, ਹਾਜੀ ਸਮੀਮ ਅਖਤਰ, ਮੁਹੰਮਦ ਅਸਲਮ, ਮੁਹੰਮਦ ਪਰਵੇਜ, ਜਾਵੇਦ ਅਲੀ, ਅਨੀਸ਼ ਖਾਨ, ਸਲੀਮ ਠੇਕੇਦਾਰ, ਗੁਲਾਮ ਮੁਹੰਮਣ, ਮੁਹੰਮਦ ਸ਼ਮਸ਼ੂਦੀਨ, ਮੁਹੰਮਦ ਇਫ਼ਤਿਕਾਰ, ਸਾਜਿਦ ਖਾਨ, ਜੀਸਦ ਖਾਨ ਵਰੀਰਾ ਮੌਜੂਦ ਸਨ।

About Author

Leave A Reply

WP2Social Auto Publish Powered By : XYZScripts.com