Thursday, March 13

PSMSU ਵੱਲੋਂ 8ਵੇਂ ਦਿਨ ਸਿਵਲ ਸਰਜਨ ਆਫਿਸ ਵਿੱਚ ਸਰਕਾਰ ਦੇ ਵਿਰੁੱਧ ਧਰਨਾ ਦਿੰਦੇ ਹੋਏ ਜਿਸ ਵਿੱਚ ਸੂਬਾ ਜਨਰਲ ਸਕੱਤਰ ਸ਼੍ਰੀ ਮਨਦੀਪ ਸਿੰਘ ਸਿੱਧੂ ਅਤੇ ਸ਼੍ਰੀ ਅਮਿਤ ਅਰੋੜਾ, ਵਧੀਕ ਸੂਬਾ ਜਨਰਲ ਸਕੱਤਰ ਮੂਲਾਜ਼ਮਾਂ ਦੇ ਵਿਸ਼ੇਸ਼ ਇਕਠ ਨੂੰ ਸੰਬੋਧਿਤ ਕਰਦੇ ਹੋਏ ।

ਲੁਧਿਆਣਾ (ਸੰਜੇ ਮਿੰਕਾ) – ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮਾ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ । ਜਿਸਦੀ ਮੁਹਿਮ ਨੂੰ ਜਾਰੀ ਰਖਦੇ ਹੋਏ ਅੱਜ ਮਿਤੀ 29.06.2021 ਨੂੰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੇ ਅਹੁਦੇਦਾਰਾਂ  ਸ਼੍ਰੀ ਵਿੱਕੀ ਜੁਨੇਜਾ, ਵਾਈਸ ਚੇਅਰਮੈਨ, ਜਿਲ੍ਹਾ PSMSU ਲੁਧਿਆਣਾ ਪ੍ਰਧਾਨ ਸ਼੍ਰੀ ਰਣਜੀਤ ਸਿੰਘ, ਜਿਲ੍ਹਾ ਵਰਕਿੰਗ ਪ੍ਰਧਾਨ ਸ਼੍ਰੀ ਸੰਜੀਵ ਭਾਰਗਵ, ਜਨਰਲ ਸਕੱਤਰ ਏ.ਪੀ. ਮੋਰੀਆ ਅਤੇ ਵਿੱਤ ਸਕੱਤਰ ਸ਼੍ਰੀ ਸੁਨੀਲ ਕੁਮਾਰ ਦੀ ਅਗਵਾਈ ਹੇਠ  ਦਫਤਰ ਸਿਵਲ ਸਰਜਨ ਲੁਧਿਆਣਾ ਨੂੰ ਹੈਡਕੁਆਟਰ ਬਣਾਉਂਦੇ ਹੋਏ ਧਰਨਾ ਦਿੱਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਸੂਬਾ ਜਨਰਲ ਸਕੱਤਰ ਸ਼੍ਰੀ ਮਨਦੀਪ ਸਿੰਘ ਸਿੱਧੂ ਜੀ ਅਤੇ ਸੂਬਾ ਵਧੀਕ ਜਨਰਲ ਸਕੱਤਰ ਸ਼੍ਰੀ ਅਮਿਤ ਅਰੋੜਾ ਜੀ ਨੇ ਵੀ ਸ਼ਿਰਕਤ ਕਰਦੇ ਹੋਏ ਮੁਲਾਜ਼ਮਾਂ ਦੇ ਵਿਸ਼ੇਸ਼ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਰੋਸ਼ ਪ੍ਰਦਸ਼ਨ ਕਰ ਰਹੇ ਹਨ। ਪ੍ਰੰਤੂ ਸਰਕਾਰ ਟੱਸ ਤੋਂ ਮਸ ਨਹੀਂ ਹੋ ਰਹੀ । ਜੇਕਰ ਸਰਕਾਰ ਦਾ ਇਹੀ ਅੜਿਅਲ ਰਵੱਈਆ ਰਿਹਾ ਤਾਂ ਇਸ ਦਾ ਨਤੀਜਾ 2022 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਭੁਗਤਨਾ ਪਵੇਗਾ ਅਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਪੰਜਾਬ ਵਿੱਚ ਮੁਕੰਮਲ ਕਲਮਛੋੜ, ਆਨਲਾਈਨ ਕੰਮ ਬੰਦ ਅਤੇ ਚੱਕਾ ਜਾਮ ਕੀਤਾ ਜਾਵੇਗਾ ਜਿਸ ਦੌਰਾਨ ਧਰਨੇ ਦਾ ਹੈਡਕੁਆਟਰ ਸਾਰੇ ਜ਼ਿਲ੍ਹਿਆਂ ਦੇ ਬੱਸ ਅੱਡੇ ਹੋਣਗੇ । ਇਸ ਮੌਕੇ ਸੰਜੀਵ ਭਾਰਗਵ ਵਰਕਿੰਗ ਪ੍ਰਧਾਨ, ਸੰਦੀਪ ਭਾਂਬਕ ਪੀ.ਡਬਲਯੂ.ਡੀ. ਅਤੇ ਰਾਕੇਸ਼ ਕੁਮਾਰ ਸਿਵਲ ਸਰਜਨ ਦਫਤਰ ਲੁਧਿਆਣਾ ਨੇ ਸਪੱਸ਼ਟ ਕੀਤਾ ਕਿ ਜੱਥੇਬੰਦੀ ਪੇਅ ਕਮਿਸ਼ਨ ਅਤੇ ਪੂਰਾਣੀ ਪੈਨਸ਼ਨ ਬਹਾਲੀ ਲਈ ਊਦੋਂ ਤੱਕ ਸੰਘਰਸ਼ ਕਰਦੀ ਰਹੇਗੀ ਜੱਦ ਤਕ ਮੁਲਾਜ਼ਮ ਵਰਗ ਦਾ ਬਣਦਾ ਹੱਕ ਉਹਨਾਂ ਨੂੰ ਨਹੀਂ ਮਿਲ ਜਾਂਦਾ । ਇਸ ਮੋਕੇ ਜਿਲ੍ਹਾ ਖਜਾਨਾ ਦਫਤਰ ਤੋਂ ਤਜਿੰਦਰ ਸਿੰਘ ਅਤੇ ਲਖਵੀਰ ਸਿੰਘ ਗਰੇਵਾਲ, ਖੁਰਾਕ ਅਤੇ ਸਿਵਲ ਸਪਲਾਈ ਤੋਂ ਧਰਮ ਸਿੰਘ, ਡੀ.ਸੀ. ਦਫਤਰ ਤੋਂ ਸੁਖਪਾਲ ਸਿੰਘ, ਵਾਟਰ ਸਪਲਾਈ ਤੋਂ ਸਤਿੰਦਰ ਪਾਲ ਸਿੰਘ, ਸਿਖਿਆ ਵਿਭਾਗ ਤੋਂ ਸਤਪਾਲ ਸਿੰਘ, ਐੱਮ.ਐੱਲ.ਟੀ ਯੂਨੀਅਨ ਵੱਲੋਂ ਵਿਜੈ ਕੁਮਾਰ, ਪੰਜਾਬ ਰੋਡਵੇਜ਼ ਤੋਂ ਪਰਮਜੀਤ ਸਿੰਘ, ਸਹਿਕਾਰਤਾ ਵਿਭਾਗ ਤੋਂ ਜਗਤਾਰ ਸਿੰਘ ਰਾਜੋਆਣਾ ਅਤੇ ਗੁਰਮੀਤ ਸਿੰਘ, ਅਤੇ ਪੈਨਸ਼ਨਰ ਕ੍ਰਿਸ਼ਨ ਪਾਲ, ਗੁਰਚਰਣ ਸਿੰਘ ਦੁੱਗਾ, ਵਿਜੇ ਮਰਜਾਰਾ, ਸ਼ੁਸ਼ੀਲ ਕੁਮਾਰ, ਹਰਜੀਤ ਸਿੰਘ ਗਰੇਵਾਲ, ਸ਼ਾਮ ਸੁੰਦਰ, ਨਿਰਮਲ ਸਿੰਘ ਲਲਤੋਂ, ਜ਼ੋਰਾ ਸਿੰਘ ਅਤੇ ਵਿਨੋਦ ਕੁਮਾਰ ਪ੍ਰਧਾਨ ਦਰਜਾ-4 ਅਤੇ ਵੱਖ ਵੱਖ ਵਿਭਾਗਾਂ ਤੋਂ ਹੋਰ ਸਾਥੀ ਮੋਜੂਦ ਰਹੇ ।

About Author

Leave A Reply

WP2Social Auto Publish Powered By : XYZScripts.com