- ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਨਵ ਨਿਯੁਕਤ ਸਹਿ – ਇੰਚਾਰਜ ਪੰਜਾਬ ਡਾਕਟਰ ਹਰਜੀਤ ਸਿੰਘ ਭੱਟੀ ਦਾ ਕੀਤਾ ਗਿਆ ਸਨਮਾਨ
- ਆਜ਼ਾਦ ਸਮਾਜ ਪਾਰਟੀ ਪੰਜਾਬ ਇਕਾਈ ਦੀ ਹੋਈ ਅਹਿਮ ਮੀਟਿੰਗ
ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ ) – ਅੱਜ ਲੁਧਿਆਣਾ ਵਿਖੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ)ਅਤੇ ਭੀਮ ਆਰਮੀ ਪੰਜਾਬ ਦੀ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਸ਼੍ਰੀ ਰਾਜੀਵ ਲਵਲੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਾਰਟੀ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ, ਪਾਰਟੀ ਵੱਲੋ ਆਉਣ ਵਾਲਿਆ 2022 ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਰਣਨੀਤੀ ਤਿਆਰ ਕੀਤੀ ਗਈ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ, ਮੀਟਿੰਗ ਵਿੱਚ ਫੈਂਸਲਾ ਕੀਤਾ ਗਿਆ ਕਿ ਪਾਰਟੀ ਨੂੰ ਪਿੰਡ ਪੱਧਰ ਤੱਕ ਬੂਥ ਕਮੇਟੀਆਂ ਬਣਾ ਕੇ ਪਾਰਟੀ ਦੀ ਲਹਿਰ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂਕਿ ਪੰਜਾਬ ਵਿੱਚ ਆਜ਼ਾਦ ਸਮਾਜ ਪਾਰਟੀ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਮੀਲ ਪੱਥਰ ਸਾਬਿਤ ਹੋ ਸਕੇ, ਮੀਟਿੰਗ ਵਿੱਚ ਅਹੁਦੇਦਾਰਾਂ ਵੱਲੋ ਨਵ ਨਿਯੁਕਤ ਸਹਿ- ਇੰਚਾਰਜ ਡਾਕਟਰ ਹਰਜੀਤ ਭੱਟੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ| ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੰਜਾਬ ਰਾਜਨੀਤਿਕ ਮਾਮਲਿਆਂ ਦੇ ਇੰਚਾਰਜ ਐਮ ਐਲ ਤੋਮਰ ਅਤੇ ਹਿਮਾਂਸ਼ੂ ਵਾਲਮੀਕਿ ਪ੍ਰਧਾਨ ਭੀਮ ਆਰਮੀ ਦਿੱਲੀ ਸ਼ਾਮਿਲ ਹੋਏ, ਇਸ ਦੌਰਾਨ ਸਤਪਾਲ ਗਰਚਾ ਨੂੰ ਨਵਾਂਸ਼ਹਿਰ ਜ਼ਿਲੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਿਮਰਨਜੀਤ ਸਿੰਘ ਨੂੰ ਜ਼ਿਲਾ ਜਲੰਧਰ ਦਾ ਜਰਨਲ ਸੈਕਟਰੀ ਲਾਇਆ ਗਿਆ।ਮੀਟਿੰਗ ਵਿੱਚ ਜਸਵੰਤ ਰਾਏ ਸਹਿ- ਇੰਚਾਰਜ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਮੰਚ ਦਾ ਸੰਚਾਲਨ ਐਡਵੋਕਟ ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਇੰਚਾਰਜ ਮਾਲਵਾ ਜ਼ਨੇ ਵੱਲੋ ਕੀਤਾ ਗਿਆ, ਮੀਟਿੰਗ ਵਿੱਚ ਗਿੰਨੀ ਮਾਹੀ ਰਾਸ਼ਟਰੀ ਜਨਰਲ ਸਕੱਤਰ ਭੀਮ ਆਰਮੀ, ਬਲਵੀਰ ਗਰਚਾ ਪ੍ਰਧਾਨ ਭੀਮ ਆਰਮੀ ਪੰਜਾਬ, ਅਰੁਣ ਭੱਟੀ ਪ੍ਰਧਾਨ ਯੂਥ ਵਿੰਗ ਆਜ਼ਾਦ ਸਮਾਜ ਪਾਰਟੀ ਵਿਸ਼ੇਸ਼ ਤੋਰ ਤੇ ਹਾਜ਼ਰ ਰਹੇ, ਇਸ ਤੋਂ ਇਲਾਵਾ ਮੀਟਿੰਗ ਵਿੱਚ ਸੁਖਵਿੰਦਰ ਗੁਰੂ ਜਨਰਲ ਸਕੱਤਰ ਪੰਜਾਬ ਆਸਪਾ ਪੰਜਾਬ, ਵਿਨੋਦ ਮੋਦੀ ਜਨਰਲ ਸਕੱਤਰ ਪੰਜਾਬ, ਵਰੁਣ ਕਲੇਰ ਉਪ ਪ੍ਰਧਾਨ ਪੰਜਾਬ, ਪਰਮਜੀਤ ਸਿੰਘ ਪ੍ਰਧਾਨ ਬੁੱਧੀਜੀਵੀ ਸੈੱਲ, ਇੰਦਰਜੀਤ ਗਿੱਲ ਪ੍ਰਧਾਨ ਲੁਧਿਆਣਾ ਸ਼ਹਿਰੀ ਆਸਪਾ, ਸਤਨਾਮ ਬੰਬਣੀਵਾਲ ਪ੍ਰਧਾਨ ਜਲੰਧਰ ਆਸਪਾ, ਕੁਲਵੰਤ ਸਿੰਘ ਪ੍ਰਧਾਨ ਪਟਿਆਲਾ ਆਸਪਾ, ਬਲਵੀਰ ਮਹਿੰਗਰੇ ਪ੍ਰਧਾਨ ਮਾਲੇਰਕੋਟਲਾ ਭੀਮ ਆਰਮੀ, ਸਨੀ ਅੰਬੇਡਕਰ ਪ੍ਰਧਾਨ ਬਠਿੰਡਾ ਭੀਮ ਆਰਮੀ, ਰਵੀ ਰਾਓ ਪ੍ਰਧਾਨ ਲੁਧਿਆਣਾ ਭੀਮ ਆਰਮੀ, ਕ੍ਰਿਸ਼ਨ ਕੁਮਾਰ ਇੰਚਾਰਜ ਨਵਾਂ ਸ਼ਹਿਰ, ਰੋਪੜ ਆਸਪਾ, ਪੁਨੀਤ ਕਾਲੀ ਸੋਂਧੀ ਪ੍ਰਧਾਨ ਲੁਧਿਆਣਾ ਯੂਥ ਆਸਪਾ, ਡਾਕਟਰ ਗੁਰਮੀਤ ਸਿੰਘ ਪ੍ਰਧਾਨ ਮੋਗਾ ਆਸਪਾ, ਮੋਹਿਤ ਧੀਂਗਾਨ ਉੱਪ ਪ੍ਰਧਾਨ ਲੁਧਿਆਣਾ ਯੂਥ, ਸੁਰੇਸ਼ ਕੁਮਾਰ ਪ੍ਰਧਾਨ ਫਿਰੋਜ਼ਪੁਰ ਆਸਪਾ, ਹੈਪੀ ਕੈਂਥ ਪ੍ਰਧਾਨ ਜਲੰਧਰ ਯੂਥ,ਸੁਰਿੰਦਰ ਪੱਪੀ ਹੁਸ਼ਿਆਰਪੁਰ, ਰਿੰਪੀ ਕੌਰ ਸਾਬਕਾ ਸਰਪੰਚ (ਬਠਿੰਡਾ), ਰਾਮ ਸਿੰਘ ਬੋਲੀਨਾ ਸੀਨੀਅਰ ਆਗੂ, ਐਡਵੋਕੇਟ ਰਾਹੁਲ ਸਿੰਘ, ਰਾਹੁਲ ਪਾਰਖ਼ੀ, ਬਿਜੇਂਦਰ ਕਲਿਆਣ ਪ੍ਰਧਾਨ ਭੀਮ ਆਰਮੀ ਮੋਹਾਲੀ, ਅਭਯ ਸਿੰਘ, ਵੇਦਾਂਤ ਸੁਰਿੰਦਰ, ਸਿਮਰਨਜੀਤ ਜਲੰਧਰ ਅਤੇ ਹੋਰ ਸਾਥੀ ਭਾਰੀ ਗਿਣਤੀ ਵਿਚ ਮੌਜੂਦ ਸਨ|