Wednesday, March 12

ਸਵ.ਨਰਿੰਦਰ ਸਿੰਘ ਜੀ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਕਰਵਾਇਆ

ਲੁਧਿਆਣਾ (ਮਦਾਨ ਲਾਲ ਗੁਗਲਾਨੀ , ਵਿਸ਼ਾਲ) – ਸਮਾਜ ਸੇਵੀ ਅਤੇ ਵਪਾਰੀ ਆਗੂ ਮਨਪ੍ਰੀਤ ਸਿੰਘ ਬੰਟੀ ਅਤੇ ਸਮੂਹ ਓਬਰਾਏ ਪਰਿਵਾਰ ਵੱਲੋਂ ਸਵ.ਨਰਿੰਦਰ ਸਿੰਘ ਜੀ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਗੁ.ਦੁੱਖ ਨਿਵਾਰਣ ਸਾਹਿਬ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥਿਆਂ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ, ਭਾਈ ਜੁਝਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਾਹਿਬ, ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ, ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਗੁਰਬਾਣੀ ਕਥਾ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੋਕੇ ਹੋਰ ਵੀ ਪ੍ਰਸਿੱਧ ਕੀਰਤਨੀ ਜੱਥਿਆਂ ਅਤੇ ਵਿਦਵਾਨਾਂ ਨੇ ਹਾਜਰੀਆਂ ਭਰਕੇ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ।ਜਿਸ ਦੌਰਾਨ ਚਰਨਜੀਤ ਸਿੰਘ ਬਰਾੜ ਓਐਸਡੀ ਸੁਖਬੀਰ ਸਿੰਘ ਬਾਦਲ ਅਤੇ  ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦਾ ਗੁ.ਦੁੱਖ ਨਿਵਾਰਣ ਸਾਹਿਬ ਕਮੇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੋਕੇ ਵਿਸ਼ੇਸ਼ ਤੌਰ ਤੇ ਹੈਡ ਗ੍ਰੰਥੀ ਬਲਵਿੰਦਰ ਸਿੰਘ ਜੀ ਆਲਮਗੀਰ ਸਾਹਿਬ, ਬਾਬਾ ਭਿੰਦਾ ਜੀ, ਮਹੇਸ਼ਇੰਦਰ ਸਿੰਘ ਗਰੇਵਾਲ, ਕੰਵਲਜੀਤ ਸਿੰਘ ਕੜਵਲ, ਗੁਰਮੀਤ ਸਿੰਘ ਕੁਲਾਰ, ਹੀਰਾ ਸਿੰਘ ਗਾਬੜੀਆ, ਰਣਜੀਤ ਸਿੰਘ ਢਿੱਲੋਂ, ਹਰਭਜਨ ਸਿੰਘ ਡੰਗ, ਮਦਨ ਲਾਲ ਬੱਗਾ, ਵਿਜੇ ਦਾਨਵ, ਤਨਵੀਰ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਮੰਨਾ, ਬਲਜੀਤ ਸਿੰਘ ਛਤਵਾਲ, ਬਾਬਾ ਅਜੀਤ ਸਿੰਘ, ਅਮਰਜੀਤ ਸਿੰਘ ਟਿੱਕਾ (ਕਾਂਗਰਸ), ਰਾਕੇਸ਼ ਪਾਂਡੇ, ਵਿਜੇ ਕਪੂਰ, ਪ੍ਰਹਲਾਦ ਸਿੰਘ ਢੱਲ, ਹਰਪ੍ਰੀਤ ਸਿੰਘ ਬੇਦੀ, ਸੁਰਿੰਦਰ ਸਿੰਘ ਬੰਟੀ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਹਾਜਰੀਆਂ ਭਰਕੇ ਸਵ.ਨਰਿੰਦਰ ਸਿੰਘ ਜੀ ਨੂੰ ਯਾਦ ਨੂੰ ਤਾਜਾ ਕੀਤਾ।ਇਸ ਦੇ ਨਾਲ ਅਮਰਜੀਤ ਸਿੰਘ ਹੈਪੀ,ਗੁਰਪ੍ਰੀਤ ਸਿੰਘ ਵਿੰਕਲ,ਅਮਰੀਕ ਸਿੰਘ ਬੋਬੀ,ਕੰਵਲਜੀਤ ਸਿੰਘ ਬੋਬੀ,ਹਰਵਿੰਦਰ ਸਿੰਘ ਬੋਨੀ,ਗੁਰਮੀਤ ਸਿੰਘ ਮੀਤਾ,ਮਨਦੀਪ ਸਿੰਘ ਬਬਲੂ,ਕੁਲਜੀਤ ਸਿੰਘ ਧੰਜਲ,ਰਵਿੰਦਰ ਪਾਲ ਸਿੰਘ ,ਰਾਜੂ ਚਾਵਲਾ, ਗੁਰਪ੍ਰੀਤ ਸਿੰਘ ਮਸੋਣ ,ਕੰਵਲਦੀਪ ਸਿੰਘ ਬਹਿਲ,ਵਿਕਰਮਜੀਤ ਸਿੰਘ ਔਲਖ,ਪ੍ਰਬਦੀਪ ਸਿੰਘ ਛਾਬੜਾ,ਅਮਨਦੀਪ ਸਿੰਘ ਡੰਗ,ਗੁਰਚਰਨ ਸਿੰਘ ਗਰੇਵਾਲ ਪਹੁੰਚੇ।

About Author

Leave A Reply

WP2Social Auto Publish Powered By : XYZScripts.com