Wednesday, March 12

ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸਧਾਰ ‘ਚ ਪੁਲਿਸ ਭਰਤੀ ਟਰੇਨਿੰਗ ਕੈਂਪ ਸ਼ੁਰੂ

ਸੁਧਾਰ/ਲੁਧਿਆਣਾ, (ਸੰਜੇ ਮਿੰਕਾ) – ਸੂਬਾ ਸਰਕਾਰ ਦੇ ਆਦੇਸ਼ਾਂ ਅਨੁਸਾਰ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਵਿਖੇ ਪੁਲਿਸ ਭਰਤੀ ਟਰੇਨਿੰਗ ਕੈਪ ਸ਼ੁਰੂ ਹੋ ਗਿਆ, ਜਿਸ ਦੀ ਆਰੰਭਤਾ ਐਸ.ਪੀ.ਓਪਰੇਸ਼ਨ ਸ਼੍ਰੀਮਤੀ ਗੁਰਮੀਤ ਕੌਰ ਨੇ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਪੁਲਿਸ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਪਣੀਆਂ ਯਾਦਾ ਸਾਝੀਆਂ ਕਰਦੇ ਹੋਏ ਕਿਹਾ ਕਿ ਉਹ ਵੀ ਸੁਧਾਰ ਕਾਲਜ ਦੀ ਹੀ ਵਿਦਿਆਰਥਣ ਹੈ ਅਤੇ ਸੁਧਾਰ ਕਾਲਜ ਦੀਆਂ ਸ਼ਾਨਦਾਰ ਗਰਾਊਡਾਂ ਵਿੱਚ ਫੁਟਬਾਲ ਖੇਡ ਕੇ ਹੀ ਪੁਲਿਸ ਵਿਭਾਗ ਦੇ ਉੱਚ ਅਹੁੱਦੇ’ਤੇ ਪਹੁੰਚੀ ਹੈ। ਇਸ ਟਰ੍ਰੇਨਿੰਗ ਕੈਂਪ ਵਿਚ 150 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਡਾ. ਬਲਜਿੰਦਰ ਸਿੰਘ ਅਤੇ ਅਥਲੈਟਿਕ ਕੋਚ ਸ. ਗੁਰਮੀਤ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਨੂੰ ਸਰੀਰਿਕ ਸਿਖਲਾਈ ਦਿੱਤੀ। ਕਾਲਜ ਪ੍ਰਿੰਸੀਪਲ ਸ. ਜਸਵੰਤ ਸਿੰਘ ਗੋਰਾਇਆਂ ਅਤੇ ਖੇਡ ਤੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ.ਤੇਜਿੰਦਰ ਸਿੰਘ ਵੱਲੋਂ ਪੁਲਿਸ ਵਿਭਾਗ ਦਾ ਇਸ ਟਰ੍ਰੇਨਿੰਗ ਕੈਂਪ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।

About Author

Leave A Reply

WP2Social Auto Publish Powered By : XYZScripts.com