Thursday, March 13

ਕਰ ਵਿਭਾਗ ਵੱਲੋਂ ਅਸੈਸਮੈਂਟਾਂ ਦੇ ਬਕਾਏ ਸਬੰਧੀ ਓ.ਟੀ.ਐਸ. ਕੈਂਪਾਂ ਦਾ ਆਯੋਜਨ

  • ਮਿੰਨੀ ਸਕੱਤਰੇਤ ਵਿਖੇ 25 ਤੋਂ 30 ਜੂਨ ਤੱਕ ਲਗਾਏ ਜਾ ਰਹੇ ਹਨ ਇਹ ਕੈਂਪ

ਲੁਧਿਆਣਾ (ਸੰਜੇ ਮਿੰਕਾ)- ਪੰਜਾਬ ਸਰਕਾਰ ਦੇ ਕਰ ਵਿਭਾਗ ਵੱਲੋਂ ਪੰਜਾਬ ਵੈਟ ਐਕਟ, 2005 ਅਤੇ ਕੇਂਦਰੀ ਸੇਲਜ ਟੈਕਸ  ਐਕਟ 1956 ਤਹਿਤ ਕੀਤੀਆਂ ਗਈਆਂ ਅਸੈਸਮੈਂਟਾਂ ਦੇ ਬਕਾਏ ਸਬੰਧੀ ਜਾਰੀ ਨੋਟੀਫੀਕੇਸ਼ਨ ਤਹਿਤ ਵਨ ਟਾਈਮ ਸੈਟਲਮੈਂਟ ਸਕੀਮ (ਓ.ਟੀ.ਐਸ.) ਚਲਾਈ ਗਈ ਹੈ, ਜਿਸ ਸਬੰਧੀ ਮਿਤੀ 25-06-2021 ਤੋਂ 30-06-2021 ਤੱਕ ਓ.ਟੀ.ਐਸ. ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਕੀਮ ਮਿਤੀ 31-12-2020 ਤੱਕ ਪੰਜਾਬ ਵੈਟ ਐਕਟ, 2005 ਅਤੇ ਕੇਂਦਰੀ ਸੇਲਜ ਟੈਕਸ ਐਕਟ 1956 ਤਹਿਤ ਹੋਈਆਂ ਅਸੈਸਮੈਂਟਾਂ ਤੇ ਲਾਗੂ ਹੁੰਦੀ ਹੈ ਅਤੇ ਇਸ ਸਕੀਮ ਤਹਿਤ ਕਰ ਦਾਤਾ ਨੂੰ ਸਲੈਬਾਂ ਅਨੁਸਾਰ 90% ਤੱਕ ਟੈਕਸ ਅਤੇ 100% ਵਿਆਜ/ ਜੁਰਮਾਨੇ ਤੋਂ ਰਿਆਇਤਾਂ ਦਿੱਤੀਆਂ ਗਈਆਂ ਹਨ। ਇਸ ਸਕੀਮ ਤਹਿਤ ਲਾਭ ਲੈਣ ਲਈ ਅੰਤਿਮ ਮਿਤੀ 30-06-2021 ਤੱਕ ਹੈ। ਲਾਭਪਾਤਰੀਆਂ ਦੀ ਸਹੂਲੀਅਤ ਲਈ ਸਟੇਟ ਕਰ ਵਿਭਾਗ ਲੁਧਿਆਣਾ (ਜਿਲ੍ਹਾ ਲੁਧਿਆਣਾ-1, 2 ਅਤੇ 3) ਵੱਲੋਂ 25-06-2021 ਤੋਂ 30-06-2021 ਤੱਕ ਓ.ਟੀ.ਐਸ. ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਸ਼ਨੀਵਾਰ (ਮਿਤੀ: 26-06-2021) ਅਤੇ ਐਤਵਾਰ (ਮਿਤੀ: 27-06-2021) ਵੀ ਲਗਾਇਆ ਜਾਵੇਗਾ। ਸਾਰੇ ਕਰ ਦਾਤਾਵਾਂ ਨੂੰ ਅਪੀਲ ਹੈ ਕਿ ਉਹ ਕੈਂਪ ਵਿੱਚ ਸ਼ਮੂਲੀਅਤ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਸਕਣ।ਲੁਧਿਆਣਾ-1 ਲਈ ਨੋਡਲ ਅਫ਼ਸਰ ਸ੍ਰੀ ਕਰਨਬੀਰ ਸਿੰਘ (90412-88889) ਅਤੇ ਕਰ ਨਿਰੇਖਕ ਸ੍ਰੀ ਇੰਦਰਪਾਲ ਭੱਲਾ (94170-49421), ਸ਼੍ਰੀ ਵਰੁਨ ਕੁਮਾਰ (78887-61752), ਸ਼੍ਰੀ ਰਕੇਸ਼ ਕੁਮਾਰ (99157-77786) ਅਤੇ ਸ਼੍ਰੀ ਕੇਵਲ ਸਿੰਘ (94177-43393) ਹੋਣਗੇ। ਲੁਧਿਆਣਾ-2 ਲਈ ਨੋਡਲ ਅਫ਼ਸਰ ਸ੍ਰੀ ਧਰਮਿੰਦਰ (79731-16817) ਅਤੇ ਕਰ ਨਿਰੇਖਕ ਸ਼੍ਰੀ ਪ੍ਰੇਮਜੀਤ ਸਿੰਘ (80543-77127), ਸ਼੍ਰੀ ਬ੍ਰਜੇਸ਼ ਮਲਹੋਤਰਾ (94630-33330), ਸ਼੍ਰੀ ਨੈਬ ਸਿੰਘ (70094-70526) ਅਤੇ ਸ਼੍ਰੀ ਰਾਜੇਸ਼ ਕੁਮਾਰ (80540-10577) ਹੋਣਗੇ। ਲੁਧਿਆਣਾ-3 ਲਈ ਨੋਡਲ ਅਫ਼ਸਰ ਸ੍ਰੀ ਬਖਸ਼ੀਸ਼ ਸਿੰਘ (78374-24546) ਅਤੇ ਕਰ ਨਿਰੇਖਕ ਸ਼੍ਰੀਮਤੀ ਜਸਬੀਰ ਕੌਰ (98888-03224), ਸ਼੍ਰੀ ਰਿਆਜੂਦੀਨ ਅਨਸਾਰੀ (98551-77786), ਸ਼੍ਰੀ ਪ੍ਰਵੀਨ ਗਰਗ (98145-04056), ਸ਼੍ਰੀ ਸੰਜੇ ਢੀਂਗਰਾ (98726-53446) ਹੋਣਗੇ। ਇਨ੍ਹਾਂ ਕੈਂਪਾਂ ਦਾ ਸਥਾਨ: ਕਰ ਦਫ਼ਤਰ, ਏ.ਸੀ.ਐਸ.ਟੀ. ਲੁਧਿਆਣਾ-1, ਮਿੰਨੀ ਸਕੱਤਰੇਤ, ਲੁਧਿਆਣਾ ਵਿਖੇ ਹੋਵੇਗਾ।

About Author

Leave A Reply

WP2Social Auto Publish Powered By : XYZScripts.com