- ਵਿਧਾਨਸਭਾ ਚੋਣਾਂ ਵਿਚ ਸ਼ਿਅਦ ਦੀ ਜਿੱਤ ਵਿਚ ਯੂੱਥ ਦੀ ਹੋਵੇਗੀ ਅਹਿਮ ਭੂਮਿਕਾ : ਰਣਜੀਤ ਸਿੰਘ ਢਿੱਲੋਂ
ਲੁਧਿਆਣਾ,(ਵਿਸ਼ਾਲ,ਅਰੁਣ ਜੈਨ)-ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵਲੋਂ ਕਰਨ ਵੜੈਚ ਨੂੰ ਯੂੱਥ ਅਕਾਲੀ ਦੱਲ ਦਾ ਪੰਜਾਬ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਸਵਾਗਤ ਸਮਾਰੋਹ ਦੌਰਾਨ ਕਰਨ ਵੜੈਚ ਨੂੰ ਸਿਰੋਪਾ ਪਾ ਕੇ ਉਹਨਾਂ ਦਾ ਅਕਾਲੀ ਦਲ ਵਿਚ ਸਵਾਗਤ ਕੀਤਾ ਅਤੇ ਕਿਹਾ ਕਿ ਪਾਰਟੀ ਹਿੱਤ ਵਿਚ ਕਾਰਜ ਕਰਨ ਵਾਲੇ ਉਹਨਾਂ ਸਾਰੇ ਮੇਹਨਤੀ ਵਰਕਰਾ ਅਤੇ ਆਗੂਆਂ ਦਾ ਸ਼ਿਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ਿਅਦ ਅਤੇ ਯੂਥ ਅਕਾਲੀ ਦਲ ਵਿਚ ਬਣਦੇ ਓਹਦੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਵਿਧਾਨਸਭਾ ਚੋਣਾਂ ਵਿਚ ਸ਼ਿਅਦ ਦੀ ਜਿੱਤ ਵਿਚ ਯੂੱਥ ਦੀ ਹੋਵੇਗੀ ਅਹਿਮ ਭੂਮਿਕਾ ਹੋਵੇਗੀ।ਇਸ ਮੌਕੇ ਤੇ ਪੰਜਾਬ ਮੀਤ ਪ੍ਰਧਾਨ ਕਰਨ ਵੜੈਚ ਨੇ ਪੰਜਾਬ ਪ੍ਰਧਾਨ ਯੂਥ ਅਕਾਲੀ ਦਲ ਪਰਮਬੰਸ ਸਿੰਘ ਬੰਟੀ ਅਤੇ ਸ਼ਿਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਕਸੌਟੀ ਤੇ ਹਰ ਪੱਖੋਂ ਖਰਾਂ ਉਤਰਣਗੇ ਅਤੇ ਵਿਧਾਨਸਭਾ ਚੋਣਾਂ ਵਿਚ ਘਰ ਘਰ ਜਾਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨਗੇ ਅਤੇ ਜਨਤਾ ਨੂੰ ਜਾਗਰੂਕ ਕਰਨਗੇ ਕਿ ਕਿਸ ਤਰਾਂ ਵਿਰੋਧੀ ਧਿਰ ਲੋਕਾਂ ਦੀਆਂ ਅੱਖਾਂ ਵਿਚ ਮਿੱਟੀ ਪਾਕੇ ਉਹਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਾਰਟੀ ਦੀ ਹਰ ਰੈਲੀ ਅਤੇ ਵਿਰੋਧ ਪ੍ਰਦਰਸ਼ਨ ਵਿਚ ਯੂਥ ਸਬਤੋਂ ਅੱਗੇ ਹੋਕੇ ਕਾਰਜ ਕਰੇਗਾ। ਇਸ ਮੌਕੇ ਤੇ ਮੁਜੱਖ ਤੋਰ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ(ਲੁਧਿ-2) ਮਨਪ੍ਰੀਤ ਸਿੰਘ ਮੰਨਾ ਜੀ,ਕੌਸਲਰ ਗੁਰਮੇਲ ਸਿੰਘ ਜੱਜੀ, ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦੇ ਮੀਤ ਪ੍ਰਧਾਨ ਰਤਨ ਵੜੈਚ, ਦੀਪੂ ਘਈ,ਰਿੰਕੂ ਵੱਜਾਜ,ਅਮਨ ਗਿੱਲ,ਸਿਕੰਦਰ ਸਾਹਨੀ, ਸੰਨੀ ਅਰੋੜਾ, ਸ਼ਿਵਮ ਪ੍ਰਮਾਰ,ਸੋਨੂੰ ਭੱਟ,ਅੱਭੀ ਖੁਰਾਣਾ,ਨਿੱਕਾ ਹੀਰ ਹਾਜਿਰ ਹੋਏ।