Wednesday, March 12

ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੀ ਚਾਰ ਮੈਂਬਰੀ ਟੀਮ ਵੱਲੋਂ ਮਾਇਆਪੁਰੀ ਵਿਖੇ ਇਕ ਪੀੜਤ ਪਰਿਵਾਰ ਨਾਲ ਮੁਲਾਕਾਤ

ਲੁਧਿਆਣਾ, (ਸੰਜੇ ਮਿੰਕਾ)- ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਐਸ ਏ ਐਸ ਨਗਰ ਮੋਹਾਲੀ ਵੱਲੋਂ ਲੁਧਿਆਣਾ ਦੇ ਇਕ ਪੀੜਤ ਪਰਿਵਾਰ ਵੱਲੋਂ ਦਿੱਤੀ ਦਰਖਾਸਤ ਜਿਸ ਵਿਚ ਉਸਦੀ ਬੇਟੀ ਨਾਲ ਛੇੜਛਾੜ ਅਤੇ ਕੁੱਟਮਾਰ ਕਰਨ ਦੇ ਮਾਮਲੇ ਦੀ ਪੜਤਾਲ ਕਰਨ ਲਈ ਚਾਰ ਮੈਂਬਰੀ ਟੀਮ ਨੂੰ ਮਾਇਆਪੁਰੀ ਟਿੱਬਾ ਰੋਡ ਲੁਧਿਆਣਾ ਵਿਖੇ ਭੇਜਿਆ। ਜਿਸ ਵਿਚ ਮੈਂਬਰ ਅਹਿਮਦ ਅਲੀ ਗੁੱਡੂ, ਜਨਾਬ ਲਾਲ ਹੁਸੈਨ, ਮਾਈਕਲ ਪੈਟਰਿਕ ਅਤੇ ਅਰੁਣ ਹੈਨਰੀ ਪਹੁੰਚੇ । ਕਮਿਸ਼ਨ ਪੜਤਾਲੀਆ ਟੀਮ ਦੇ ਮੈਂਬਰਾਂ ਨੇ ਦੋਹਾਂ ਧਿਰਾਂ ਦੇ ਬਿਆਨ, ਪੁਲਿਸ ਪ੍ਰਸ਼ਾਸਨ ਅਤੇ ਮਹੁੱਲਾ ਵਾਸੀਆਂ ਦੇ ਸਾਹਮਣੇ  ਸੁਣੇ ਅਤੇ ਪੜਤਾਲ ਕੀਤੀ।  ਕਮਿਸ਼ਨ ਦੇ ਮੈਬਰ ਅਹਿਮਦ ਅਲੀ ਗੁੱਡੂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਕਿਸੇ ਵੀ ਧਿਰ ਨਾਲ ਬੇ – ਇਨਸਾਫ਼ੀ ਨਹੀਂ ਹੋਵਗੀ ਅਤੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

About Author

Leave A Reply

WP2Social Auto Publish Powered By : XYZScripts.com