- ਜਲੰਧਰ ਦੇ ਵਿਚ ਸਥਿਤ ਡੇਰਾ ਸੱਚਖੰਡ ਬੱਲਾਂ ਦੇ ਮਹਾਨ ਸੰਤ ਸਰਵਣ ਦਾਸ ਜੀ ਦੀ 49ਵੀਂ ਬਰਸੀ ਮੌਕੇ ਚੰਦਰਸ਼ੇਖਰ ਆਜ਼ਾਦ ਹੋਏ ਨਤਮਸਤਕ
- ਉੱਘੇ ਸਮਾਜ ਸੇਵੀ ਵਰੁਣ ਕਲੇਰ ਆਪਣੇ ਕਈ ਸਾਥੀਆਂ ਨੂੰ ਸ੍ਰੀ ਚੰਦਰਸ਼ੇਖਰ ਆਜ਼ਾਦ ਵੱਲੋਂ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਮੌਜੂਦਗੀ ਚ ਪਾਰਟੀ ਦਾ ਸੂਬਾ ਮੀਤ ਪ੍ਰਧਾਨ ਕੀਤਾ ਗਿਆ ਨਿਯੁਕਤ
लुधियाना (विशाल, रिशव )-ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਚੰਦਰਸ਼ੇਖਰ ਆਜ਼ਾਦ ਦੋ ਦਿਨੀਂ ਪੰਜਾਬ ਦੇ ਦੌਰੇ ਤੇ ਹਨ ਅੱਜ ਜਲੰਧਰ ਵਿੱਚ ਉਹਨਾਂ ਨੇ ਡੇਰਾ ਸੱਚਖੰਡ ਬੱਲਾਂ ਤੋਂ ਮਹਾਨ ਸੰਤ ਸਰਵਣ ਦਾਸ ਜੀ ਦੀ ਬਰਸੀ ਮੌਕੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਫਿਰ ਜਲੰਧਰ ਦੇ ਵਿੱਚ ਹੀ ਕਈ ਉੱਘੇ ਆਗੂਆਂ ਅਤੇ ਸਮਾਜ ਸੇਵੀਆਂ ਨੂੰ ਆਜ਼ਾਦ ਸਮਾਜ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ, ਜਿਸ ਵਿਚ ਵਰੁਣ ਕਲੇਰ ਜਿਨ੍ਹਾਂ ਨੂੰ ਆਜ਼ਾਦ ਸਮਾਜ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਮੌਜੂਦਗੀ ਦੇ ਵਿੱਚ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਗਿਆ, ਇਸ ਦੌਰਾਨ ਵਰਿੰਦਰ ਕੈਂਥ ਹੈਪੀ ਨੂੰ ਆਜ਼ਾਦ ਸਮਾਜ ਪਾਰਟੀ ਜਲੰਧਰ ਯੂਥ ਦਾ ਪ੍ਰਧਾਨ ਐਲਾਨਿਆ ਗਿਆ, ਇਸ ਤੋਂ ਇਲਾਵਾ ਰਮਨ ਕਲੇਰ, ਅਰੁਣ ਕਲੇਰ, ਤਜਿੰਦਰ ਕਲੇਰ, ਕਰਨ ਕਲੇਰ, ਹੈਪੀ ਮਸੀਹ ਸੁਰਿੰਦਰ ਕਲੇਰ, ਮੋਨਿਕਾ ਜੱਲੋਵਾਲ, ਦੀਪਿਕਾ ਜੱਲੋਵਾਲ, ਰਿੰਕੂ ਕਲੇਰ, ਭੁਵਨੇਸ਼ ਰੱਤੂ, ਸੱਤਪਾਲ ਕਲੇਰ, ਅਸ਼ੋਕ ਰੱਤੂ, ਰਵੀ ਰੱਤੂ, ਰਾਜੂ ਪਠਾਨ, ਵਿਜੈ ਕਾਦੀਆਂ, ਸੱਤੂ ਰੱਤੂ ਵੀ ਆਜ਼ਾਦ ਸਮਾਜ ਪਾਰਟੀ ਵਿਚ ਸ਼ਾਮਿਲ ਹੋਏ।ਇਸ ਦੌਰਾਨ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਇੱਕ ਵੱਡੀ ਧਿਰ ਵਜੋਂ ਉੱਭਰੇਗੀ ਉਨ੍ਹਾਂ ਨੇ ਕਿਹਾ ਕਿ ਪਾਰਟੀ ਪੰਜਾਬ ਦੇ ਵਿੱਚ ਚੋਣਾਂ ਲੜੇਗੀ ਅਤੇ ਜੇਕਰ ਲੋੜ ਪਈ ਤਾਂ ਗਠਬੰਧਨ ਬਾਰੇ ਹੀ ਸੋਚ ਵਿਚਾਰ ਕੀਤਾ ਜਾਵੇਗਾ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਸਮਾਜ ਪਾਰਟੀ ਪੰਜਾਬ ਦੇ ਵਿੱਚ ਗ਼ਰੀਬਾਂ ਦੱਬੇ ਕੁਚਲਿਆਂ ਦੀ ਆਵਾਜ਼ ਬਣੇਗੀ ਅਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦਰਜ ਕਰੇਗੀ, ਇਸ ਦੌਰਾਨ ਸ੍ਰੀ ਰਾਜੀਵ ਕੁਮਾਰ ਲਵਲੀ ਨੇ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਚੰਦਰਸ਼ੇਖਰ ਆਜ਼ਾਦ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਨੂੰ ਆਉਂਦੇ ਦਿਨਾਂ ਚ ਹੋਰ ਮਜ਼ਬੂਤ ਕੀਤਾ ਜਾਵੇਗਾ।ਇਸ ਦੌਰਾਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਰਾਜੀਵ ਕੁਮਾਰ ਲਵਲੀ ਤੋਂ ਇਲਾਵਾ ਆਜ਼ਾਦ ਸਮਾਜ ਪਾਰਟੀ ਦੇ ਮੀਤ ਪ੍ਰਧਾਨ ਤੇ ਮਾਲਵਾ ਜ਼ੋਨ ਇੰਚਾਰਜ ਐਡਵੋਕੇਟ ਇੰਦਰਜੀਤ, ਆਜ਼ਾਦ ਸਮਾਜ ਪਾਰਟੀ ਪੰਜਾਬ ਪ੍ਰਧਾਨ ਅਰੁਣ ਭੱਟੀ, ਰਾਹੁਲ ਪਾਰਖੀ, ਭੀਮ ਆਰਮੀ ਵੱਲੋਂ ਪੰਜਾਬ ਪ੍ਰਧਾਨ ਬਲਬੀਰ ਗਰਚਾ, ਸੰਨੀ ਜੱਸਲ ਜਨਰਲ ਸਕੱਤਰ ਪੰਜਾਬ ਭੀਮ ਆਰਮੀ, ਵਿਨੋਦ ਮੋਦੀ ਜਨਰਲ ਸਕੱਤਰ ਆਜ਼ਾਦ ਸਮਾਜ ਪਾਰਟੀ ਪੰਜਾਬ, ਸਤਨਾਮ ਬੰਮ੍ਹਨੀਵਾਲ ਪ੍ਰਧਾਨ ਜਲੰਧਰ ਦਿਹਾਤੀ, ਪ੍ਰੀਤਮ ਸਿੰਘ ਪ੍ਰਧਾਨ ਬੁੱਧੀਜੀਵੀ ਸੈੱਲ ਜਲੰਧਰ ਅਤੇ ਹੋਰ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਦੇ ਆਗੂ ਅਤੇ ਵਰਕਰ ਵੀ ਮੌਜੂਦ ਰਹੇ।