Saturday, May 10

ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਹੋਣ ਦੀ ਖੁਸ਼ੀ ਵਿੱਚ ਢੱਲ, ਬੰਟੀ ਅਤੇ ਜੱਗੀ ਨੇ ਸਾਥੀਆਂ ਸਮੇਤ ਮਨਾਈ ਖੁਸ਼ੀ

ਲੁਧਿਆਣਾ  (ਵਿਸ਼ਾਲ, ਅਰੁਣ ਜੈਨ)-ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਵਿਚਕਾਰ ਗਠਜੋੜ ਹੋਣ ਦੀ ਖੁਸ਼ੀ ਮਨਾਉਂਦੇ ਹੋਏ ਅਕਾਲ ਗੜ੍ਹ ਮਾਰਕੀਟ ਦੇ ਵਿੱਚ ਅਕਾਲੀ ਆਗੂ ਪ੍ਰਲਾਦ ਸਿੰਘ ਢੱਲ, ਮਨਪ੍ਰੀਤ ਸਿੰਘ ਬੰਟੀ ਅਤੇ ਜਗਜੀਤ ਸਿੰਘ ਜੱਗਾ ਦੀ ਅਗਵਾਈ ਹੇਠ ਰੱਖੇ ਪ੍ਰੋਗਰਾਮ ਤਹਿਤ ਆਪਣੇ ਸਾਥੀਆਂ ਸਮੇਤ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਕੇ ਗਠਜੋੜ ਹੋਣ ਦੀ ਖੁਸ਼ੀ ਮਨਾਈ ਗਈ।ਇਸ ਮੌਕੇ ਤੇ ਉਪਰੋਕਤ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਦੋਵੇਂ ਪਾਰਟੀਆਂ ਦੇ ਮਿਲਕੇ ਚੋਣ ਲੜਨ ਨਾਲ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਦਾ ਜਨਮ ਹੋਵੇਗਾ।ਜਿਸਦੇ ਪ੍ਰਭਾਵ ਅੱਗੇ ਬਾਕੀ ਸਭ ਲਹਿਰਾਂ ਧੁੰਦਲੀਆਂ ਪੈ ਜਾਣਗੀਆਂ।ਇਸ ਮੌਕੇ ਤੇ ਹਰਿੰਦਰ ਸਿੰਘ ਲਾਲੀ,ਅਰਵਿੰਦਰ ਸਿੰਘ ਟੋਨੀ,ਗੁਰਿੰਦਰ ਸਿੰਘ ਜੋਹਲੀ, ਹਰਜਿੰਦਰ ਸਿੰਘ ਬਵੇਜਾ,ਅਮਰੀਕ ਸਿੰਘ,ਜਸਬੀਰ ਸਿੰਘ,ਦਲਜੀਤ ਸਿੰਘ,ਚਰਨਜੀਤ ਸਿੰਘ ਸੇਠੀ ਆਦਿ ਹਾਜਿਰ ਸਨ।

About Author

Leave A Reply

WP2Social Auto Publish Powered By : XYZScripts.com