Thursday, March 13

ਪਿੰਡਾਂ ਵਿਚ ਕਰੋਨਾ ਤੋ ਬਚਾਅ ਲਈ ਬਜੁਰਗਾ ਦਾ ਜਾਗਰੂਕ ਹੌਣਾ ਜਰੂਰੀ

ਲੁਧਿਆਣਾ (ਸੰਜੇ ਮਿੰਕਾ)- ਬੇਸ਼ੱਕ ਜਿਲੇ ਅੰਦਰ ਕਰੋਨਾ ਦੇ ਕੇਸ ਵਿਚ ਗਿਰਾਵਟ ਆ ਗਈ ਹੈ ਪਰ ਪਿੰਡਾਂ ਵਿਚ ਕਰੋਨਾ ਤੋ ਬਚਾਅ ਦੇ ਲਈ ਬਜੁਰਗਾਂ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ, ਕਿਉਕਿ ਇਸ ਬਿਮਾਰੀ ਵੱਲੋ ਬਜੁਰਗਾਂ ਨੂੰ ਜਲਦ ਹੀ ਆਪਣੀ ਪਕੜ ਵਿਚ ਲੈ ਲਿਆ ਜਾਂਦਾ ਹੈ।ਜੇਕਰ ਅਸੀ ਪਿੰਡਾਂ ਵਿਚ ਬਜੁਰਗਾਂ ਨੂੰ ਕਰੋਨਾ ਦੇ ਪ੍ਰਤੀ ਜਾਗਰੂਕ ਕਰ ਲਿਆ ਤਾਂ ਆਉਣ ਵਾਲੇ ਸਮੇ ਵਿਚ ਇਸ ਨਾਮੁਰਾਦ ਬਿਮਾਰੀ ਦੀ ਜਿਆਦਾ ਮਾਰ ਨਹੀ ਝੱਲਣੀ ਪਵੇਗੀ।ਇਸ ਸਬੰਧ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਮਾਸ ਮੀਡੀਆ ਟੀਮ ਵੱਲੋ ਵੱਖ ਵੱਖ ਪਿੰਡਾਂ ਦੇ ਕੀਤੇ ਜਾ ਰਹੇ ਦੋਰਿਆਂ ਦੇ ਦੌਰਾਨ ਸਰਪੰਚਾਂ ਨਾਲ ਮੁਲਾਕਾਤ ਕਰਕੇ ਬਜੁਰਗਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।ਇਸੇ ਕੜੀ ਤਹਿਤ ਅੱਜ ਮਾਸ ਮੀਡੀਆ ਵਿੰਗ ਦੀ ਟੀਮ ਵੱਲੋ ਪਿੰਡ ਰਕਬਾ, ਬੋਪਾਰਾਏ ਕਲਾਂ ਅਤੇ ਪੰਡੋਰੀ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਮਾਸ ਮੀਡੀਆ ਵਿੰਗ ਦੀ ਟੀਮ ਵੱਲੋ ਪਿੰਡਾਂ ਦੀਆਂ ਸੱਥਾ ਵਿਚ ਬੈਠੇ ਬਜੁਰਗਾਂ ਦੇ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਕੋਵਿਡ ਦੀ ਬਿਮਾਰੀ ਤੋ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਵੱਲੋ ਦੱਸਿਆ ਗਿਆ ਕਿ ਮਿਸ਼ਨ ਫਤਿਹ 2 ਦੇ ਤਹਿਤ ਪਿੰਡਾਂ ਵਿਚ ਜਾਗਰੂਕਤਾ ਗਤੀਵਿਧੀਆ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿਉਕਿ ਕਰੋਨਾ ਦੀ ਇਸ ਲਹਿਰ ਦਾ ਪਿੰਡਾਂ ਵਿਚ ਕਾਫੀ ਜਿਆਦਾ ਅਸਰ ਦੇਖਣ ਨੂੰ ਮਿਲਿਆ ਹੈ।ਉਨਾ ਕਿਹਾ ਕਿ ਉਮਰ ਦਰਾਜ ਹੌਣ ਕਾਰਨ ਬਜੁਰਗਾਂ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਘੱਅ ਹੁੰਦੀ ਹੈ ਅਤੇ ਉਹ ਪਹਿਲਾ ਹੀ ਸਹਿ ਰੋਗਾਂ ਤੋ ਪੀੜਤ ਹੁੰਦੇ ਹਨ ਜਿਸ ਕਾਰਨ ਇਹ ਵਾਇਰਸ ਉਨਾ ਲਈ ਘਾਤਕ ਸਿੱਧ ਹੁੰਦਾ ਹੈ।ਉਨਾ ਅਪੀਲ ਕੀਤੀ ਕਿ ਪਿੰਡਾਂ ਦੀਆਂ ਸੱਥਾ ਦੇ ਵਿਚ ਬੈਠੇ ਬਜੁਰਗਾਂ ਵੱਲੋ ਕੋਵਿਡ 19 ਦੇ ਨਿਯਮਾਂ ਦੀ ਪਾਲਣਾਂ ਕੀਤੀ ਜਾਣੀ ਚਾਹੀਦੀ ਹੈ ਅਤੇ ਇੱਕ ਦੂਜੇ ਤੋ ਦੂਰੀ ਬਣਾਕੇ ਬੈਠਣਾ ਚਾਹੀਦਾ ਹੈ।ਉਨਾ ਕਿਹਾ ਕਿ ਹਰ ਇੱਕ ਬਜੁਰਗ ਨੂੰ ਕੋਵਿਡ ਦਾ ਟੀਕਾਕਰਨ ਜਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਕਰੋਨਾ ਦੀ ਬਿਮਾਰੀ ਨਾਲ ਟਾਕਰਾ ਕੀਤਾ ਜਾ ਸਕੇ।

About Author

Leave A Reply

WP2Social Auto Publish Powered By : XYZScripts.com