Saturday, May 10

10ਵੀਂ ਤੇ 12ਵੀਂ ਪਾਸ ਵਿਦਿਆਰਥਣਾਂ ਲਈ ਇੰਜਨੀਅਰਿੰਗ ਖੇਤਰ ਵਿੱਚ ਆਪਣਾ ਭਵਿੱਖ ਬਨਾਉਣ ਲਈ ਸੁਨਹਿਰੀ ਮੌਕਾ – ਡਿਪਟੀ ਕਮਿਸ਼ਨਰ

  • ਵੱਖ-ਵੱਖ ਕੋਰਸਾਂ ‘ਚ ਦਾਖਲਾ ਲੈ ਕੇ ਵਿਦਿਆਥਣਾਂ ਆਪਣੇ ਕੈਰੀਅਰ ਦੀ ਸੁਰੂਆਤ ਕਰ ਸਕਦੀਆਂ ਹਨ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਜ਼ਿਲ੍ਹਾ ਲੁਧਿਆਣਾ ਦੀਆਂ ਤਕਨੀਕੀ ਕੋਰਸਾਂ ਦੀਆਂ ਚਾਹਵਾਨ 10ਵੀਂ ਅਤੇ 12ਵੀਂ ਪਾਸ ਵਿਦਿਆਰਥਣਾਂ ਲਈ ਇੰਜਨੀਅਰਿੰਗ ਖੇਤਰ ਵਿੱਚ ਆਪਣਾ ਭਵਿੱਖ ਬਨਾਉਣ ਲਈ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਲੜਕੀਆਂ ਲਈ ਇੱਕੋ-ਇੱਕ ਸਰਕਾਰੀ ਕਾਲਜ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਰਿਸ਼ੀ ਨਗਰ ਵਿਖੇ ਚੱਲ ਰਹੇ ਤਿੰਨ ਸਾਲਾ ਡਿਪਲੋਮਾ ਕੋਰਸਾਂ, ਕੰਪਿਊਟਰ ਸਾਇੰਸ ਐਂਡ ਇੰਜ:, ਇਨਫਾਰਮੇਸ਼ਨ ਟੈਕਨਾਲੋਜੀ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜ:, ਗਾਰਮੈਂਟ ਮੈਨੂਫੈਕਚਰਿੰਗ ਟੈਕਨਾਲੋਜੀ, ਫੈਸ਼ਨ ਡਿਜਾਇਨ ਅਤੇ ਮਾਡਰਨ ਆਫਿਸ ਪ੍ਰੈਕਟਿਸ ਵਿੱਚ ਦਾਖਲਾ ਲੈ ਕੇ ਵਿਦਿਆਥਣਾਂ ਆਪਣੇ ਕੈਰੀਅਰ ਦੀ ਸੁਰੂਆਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਸਰਕਾਰੀ ਕਾਲਜ ਹੋਣ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਭਲਾਈ ਸਕੀਮਾਂ ਜਿਵੇਂ ਕਿ ਯੋਗ ਐਸ.ਸੀ/ਓ.ਬੀ.ਸੀ/ਘਟ ਗਿਣਤੀ ਵਰਗ ਨੂੰ ਨਿਯਮਾਂ ਅਧੀਨ ਬਣਦੇ ਲਾਭ ਦਿੱਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਵਜੀਫਾ ਯੋਜਨਾ ਅਧੀਨ ਹਰ ਵਰਗ ਅਤੇ ਕਿਸੇ ਵੀ ਆਮਦਨ ਗਰੁੱਪ ਦੀਆਂ ਵਿਦਿਆਰਥਣਾਂ ਦੀ 10ਵੀਂ ਜਾਂ 12ਵੀਂ ਦੇ ਨੰਬਰਾਂ ਅਨੁਸਾਰ 100 ਫੀਸਦੀ ਤੱਕ ਟਿਊਸ਼ਨ ਫੀਸ ਮੁਆਫੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦੂਰ ਦੁਰਾਡੇ ਦੀਆਂ ਲੜਕੀਆਂ ਲਈ ਸੰਸਥਾ ਵਿੱਚ ਹੋਸਟਲ ਦੀ ਸੁਵਿਧਾ ਵੀ ਉਪਲੱਬਧ ਹੈ। ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਜਾਣਕਾਰੀ ਹਿੱਤ ਦਾਖਲਾ ਹੈਲਪ ਡੈਸਕ ਨੰਬਰ 98720-85786 ਅਤੇ 0161-2303223 ਗਾਈਡੈਂਸ ਸੈਲ ਸਥਾਪਤ ਕੀਤਾ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਦਿਆਰਥਣਾਂ ਕਾਲਜ ਵਿਖੇ ਦਾਖਲਾ ਲੈ ਕੇ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਲੈਣ।

About Author

Leave A Reply

WP2Social Auto Publish Powered By : XYZScripts.com