- ਪੰਜਾਬ ਸਰਕਾਰ ਦੇ ਨੁਮਾਇੰਦੇ ਸੁਖਵਿੰਦਰ ਬਿੰਦ੍ਰਾ ਤੇ ਕੁਲਵੰਤ ਸਿੱਧੂ ਦਾ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ
- ਬਿੰਦ੍ਰਾ ਤੇ ਸਿੱਧੂ ਵਲੋਂ ਜਿਮ ਵਾਲੀਆਂ ਦੀ ਮੰਗਾ ਨੂੰ ਸੁਣ ਕੇ ਪੰਜਾਬ ਸਰਕਾਰ ਤੋਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ
लुधियाना (विशाल, रिशव )- ਪੰਜਾਬ ਸਰਕਾਰ ਵਲੋਂ ਜਿਮ ਖੋਲਣ ਦੀ ਅਨੁਮਤੀ ਦੇ ਦਿਤੀ ਗਈ ਹੈ ਜਿਸਨੂੰ ਲੈ ਕੇ ਲੁਧਿਆਣਾ ਵਿੱਚ ਜਿਮ ਏਕਤਾ ਵੈਲਫੇਅਰ ਐਸੋਸੀਏਸ਼ਨ ਦੇ ਵਿਚ ਖੁਸ਼ੀ ਦੀ ਲਹਿਰ ਹੈ।ਊਨਾ ਵਲੋਂ ਖਾਸ ਤੌਰ ਤੇ ਊਨਾ ਨੇ ਮੀਡੀਆ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ ਜਿਮ ਨਾ ਖੋਲ੍ਹਣ ਕਾਰਨ ਯੂਥ ਸੁਸਾਈਡ ਕਰ ਰਿਹਾ ਸੀ ਬਾਕੀ ਯੂਥ ਨੂੰ ਮੀਡਿਆ ਤੇ ਸਰਕਾਰ ਨੇ ਸੁਸਾਈਡ ਕਰਨ ਤੇ ਆਰਥਿਕ ਤੰਗੀ ਤੋਂ ਵੀ ਬਚਾ ਲਿਆ।ਮੀਡਿਆ ਨਾਲ ਗੱਲਬਾਤ ਕਰਦੇ ਹੋਏ“ਅਮਰਜੀਤ ਸਿੰਘ ਜੋਤੀ, ਪ੍ਰਦੀਪ ਅਪੁ,ਰਮੇਸ਼ ਬੰਗੜ ਅਤੇ ਪੂਰੀ ਟੀਮ ਨੇ ਕਿਹਾ ਕਿ ਇਸ ਔਖੀ ਕੜੀ ਦੌਰਾਨ ਜਿਸ ਲੀਡਰਾ ਨੇ ਸਾਡਾ ਸਾਥ ਦਿੱਤਾ ਸੀ, ਅੱਜ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਇਕ ਪ੍ਰੈਸ ਵਾਰਤਾ ਰੱਖੀ ਗਈ ਹੈ।ਇਸ ਮੌਕੇ ਵਿਸ਼ੇਸ਼ ਤੋਰ ਤੇ ਯੂਪ ਡੈਵਲਪਮੈਂਟ ਬੋਰਡ ਦੇ ਚੈਅਰਮੈਨ ਸੁਖਵਿੰਦਰ ਸਿੰਘ ਬਿੰਦ੍ਰਾ ਅਤੇ ਪੰਜਾਬ ਕਾਂਗਰਸ ਸਚਿਵ ਅਤੇ ਹਲਕਾ ਆਤਮ ਨਗਰ ਪ੍ਰਭਾਰੀ ਕੁਲਵੰਤ ਸਿੰਘ ਸਿੱਧੂ ਨੂੰ ਸਨਮਾਨ ਚੀਨ ਦੇ ਕੇ ਸਨਮਾਨਿਤ ਕੀਤਾ ਅਤੇ ਊਨਾ ਦਾ ਧੰਨਵਾਦ ਕੀਤਾ।ਜਿਮ ਵਾਲਿਆਂ ਨੂੰ ਜੋ ਦਿਕਤਾ ਆ ਰਹੀ ਸੀ ਉ ਵੀ ਉਨਾਂ ਦੇ ਸਾਮ੍ਹਣੇ ਰੱਖੀ ਅਤੇ ਮੰਗ ਰੱਖੀ ਕਿ ਜਿੰਮ ਇੰਡਸਟਰੀ ਨੂੰ ਸਰਕਾਰ ਵਲੋਂ ਐਨਟੇਨਮੈਂਟ ਜੋਨ ਵਿਚ ਪਾਇਆ ਹੋਇਆ,ਉਹਨੂੰ ਉਸ ਜੌਨ ਵਿਚੋਂ ਕੱਢਿਆ ਜਾਵੇ।ਉਨ੍ਹਾਂ ਨੇ ਕੀਆ ਜੇ ਅਗੇ ਤੋਂ ਸਰਕਾਰ ਕੋਈ ਵੀ ਡਿਸੀਜ਼ਨ ਲਵੋ ਤਾਂ ਇੱਕ ਕਮੇਟੀ ਬਣਾਈ ਜਾਵੇ ਪਰ ਪੰਜਾਬ ਦੀ ਤੇ ਉਸ ਕਮੇਟੀ ਤੇ ਸਲਾਹ ਲਈ ਜਾਵੇ।ਊਨਾ ਨੇ ਬਿੰਦ੍ਰਾ ਜੀ ਤੋਂ ਮੰਗ ਕੀਤੀ ਕਿ ਸਾਡੇ ਜਿਹੜੇ ਵੈਕਸੀਨੇਸ਼ਨ ਕੈਂਪ ਹੈ ਉਹ ਜਿਮ ਉਪਰ ਹੋਣ ਤੋਂ ਪਹਿਲਾਂ ਲਗਾਇਆ ਜਾਨ।ਉਹ ਵੈਕਸੀਨੇਸ਼ਨ ਕੈੰਪ ਸਿਰਫ ਜਿਮ ਵਾਲਿਆਂ ਵਾਸਤੇ ਹੀ ਲਾਯਾ ਜਾਵੇ।ਇਸ ਮੋਕੇ ਤੇ ਅਮਰਜੋਤ ਸਿੰਘ ਜੋਤੀ ਅਤੇ ਰਮੇਸ਼ ਬੰਗੜ ਨੇ ਕਿਹਾ ਕਿ ਪਿਛਲੇ ਦਿਨ ਜਿਮ ਬੰਦ ਹੋਣ ਤੇ ਸਾਡਾ ਬਹੁਤ ਨੁਕਸਾਨ ਹੋਇਆ ਹੈ ਉਸ ਨੂੰ ਦੇਖਤੇ ਹੋਏ ਸਾਨੂੰ ਕੁਛ ਸਰਕਾਰ ਵਲੋਂ ਰਾਹਤ ਦਿਤੀ ਜਾਏ।ਜਿੰਦਾ ਬਿਲਡਿੰਗ ਦਾ ਕਿਰਾਇਆ, ਬਿਜਲੀ ਦੇ ਬਿੱਲ, ਘਰ ਦਾ ਟੈਕਸ ਤੇ ਹੋਰ ਨੁਕਸਾਨ ਦਾ ਹੱਲ ਕੀਤਾ ਜਾਏ ਅਤੇ ਜਿਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਊਨਾ ਦੇ ਪਰਿਵਾਰਾਂ ਦੀ ਸਰਕਾਰ ਵਲੋਂ ਮਾਲੀ ਸਹਾਇਤਾ ਕੀਤੀ ਜਾਏ।ਪ੍ਰਦੀਪ ਆਪੁ ਨੇ ਕਿਹਾ ਕਿ ਸਰਕਾਰ ਵਲੋਂ ਜਿਮ ਖੋਲਣ ਤੇ ਜੋ ਹਦਾਇਤਾਂ ਦਿਤੀ ਉਹ ਜਿਮ ਏਕਤਾ ਵਲੋਂ ਪੂਰਨ ਤੌਰ ਤੇ ਨਿਭਾਉਣ ਲਈ ਕਿਹਾ।ਜਿਮ ਏਕਤਾ ਵਲੋਂ ਸਾਰੀਆਂ ਮੰਗਾ ਬਿੰਦ੍ਰਾ ਜੀ ਵਲੋਂ ਤੇ ਸਿੱਧੂ ਜੀ ਵਲੋਂ ਸੁਣਿਆ ਗਈਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਕੈਪਟਨ ਸਾਬ ਨੂੰ ਜਰੂਰ ਊਨਾ ਦੀ ਮੰਗਾ ਦੱਸਿਆ ਜਾਣ ਗਈਆਂ।ਇਸ ਮੌਕੇ ਤੇ ਮਿੰਟੂ, ਬੋਬੀ ਸ਼ਰਮਾ,ਅਮਨਦੀਪ ਸਿੰਘ,ਸੰਦੀਪ ਕੁਮਾਰ,ਬਿੰਨੀ,ਕਮਲ,ਸ਼ੰਕਰ ਮਿੱਤਲ,ਬਿਮਲ ਕੁਮਾਰ,ਦੀਪੇਨ ਆਦਿ ਮੌਜੂਦ ਸਨ।