Thursday, March 13

ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਸਾਊਥ ਵਿਖੇ ਵਾਤਾਵਰਨ ਦਿਵਸ ਮਨਾਉਂਦਿਆਂ ਬਾਵਾ ਅਤੇ ਦੀਵਾਨ ਦੀ ਅਗਵਾਈ ਚ ਕਾਂਗਰਸੀ ਵਰਕਰਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਮਿਲ ਕੇ ਲਗਾਏ ਪੌਦੇ

ਲੁਧਿਆਣਾ,(ਸੰਜੇ ਮਿੰਕਾ)-ਅੱਜ ਵਾਤਾਵਰਣ ਦਿਵਸ ਦੇ ਮੌਕੇ ਤੇ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਸਾਊਥ ਵਿਖੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ ਅਤੇ ਲਾਰਜ ਇੰਡਸਟਰੀ ਦੇ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਮਿਲ ਕੇ ਪੌਦੇ ਲਗਾਏ । ਬਾਵਾ ਤੇ ਦੀਵਾਨ ਨੇ ਕਿਹਾ ਕਿ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਟੀਮ ਵਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ। ਉਨਾਂ ਕਿਹਾ ਕਿ ਮਨੁੱਖਤਾ ਦੇ ਭਵਿੱਖ ਲਈ ਵਾਤਾਵਰਨ ਦੀ ਸ਼ੁੱਧਤਾ ਬੇਹੱਦ ਜਰੂਰੀ ਹੈ। ਉਨਾਂ ਕਿਹਾ ਕਿ ਜਿਸ ਤੇਜ਼ੀ ਨਾਲ ਭਾਰਤ ਭਰ ਅੰਦਰ ਵਾਤਾਵਰਨ ਪ੍ਰਦੂਸ਼ਤ ਹੁੰਦਾ ਜਾ ਰਿਹਾ ਹੈ, ਉਹ ਚਿੰਤਾਜਨਕ ਅਤੇ ਗੰਭੀਰ ਮੁੱਦਾ ਹੈ। ਅੱਜ ਦੇਸ਼ ਦਾ ਹਰ ਇਕ ਨਾਗਰਿਕ ਵਾਤਾਵਰਨ ਪ੍ਰਤੀ ਗੰਭੀਰ ਹੋਵੇ ਅਤੇ ਆਪਣੇ ਹੱਥੀਂ ਘੱਟੋ ਘੱਟ ਪੰਜ ਬੂਟੇ ਜ਼ਰੂਰ ਲਗਾਏ ਅਤੇ ਇਨਾਂ ਦੀ ਦੇਖਭਾਲ ਆਪਣੇ ਇੱਕ ਪਰਿਵਾਰਕ ਮੈਂਬਰ ਦੀ ਤਰਾਂ ਕਰੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ । ਬਾਵਾ ਤੇ ਦੀਵਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਪਾਵਨ ਧਾਰਮਿਕ ਗ੍ਰੰਥਾਂ ਅੰਦਰ ਵੀ ਕੁਦਰਤ ਦਾ ਵਿਸੇਸ ਤੌਰ ਤੇ ਜਕਿਰ ਕੀਤਾ ਗਿਆ ਹੈ। ਪਵਨ ਗੁਰੂ ਪਾਣੀ ਪਿਤਾ ਦੇ ਸੰਦੇਸ਼ ਤੇ ਅੱਜ ਸਾਨੂੰ ਸਾਰਿਆਂ ਨੂੰ ਦਿ੍ਰੜਤਾ ਨਾਲ ਪਹਿਰਾ ਦੇਣ ਦੀ ਲੋੜ ਹੈ। ਜ਼ਮੀਨੀ ਪਾਣੀ ਦਾ ਪੱਧਰ ਇੰਨਾ ਨੀਵਾਂ ਚਲੇ ਗਿਆ ਹੈ ਕਿ ਆਉਣ ਵਾਲੇ ਸਮੇਂ ਚ ਕਈ ਤਰਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਵਾਰਡ ਪ੍ਰਧਾਨ ਰੇਸ਼ਮ ਸਿੰਘ ਸੱਗੂ ,ਲਖਵਿੰਦਰ ਸਿੰਘ ਲਾਲੀ, ਮਨਪ੍ਰੀਤ ਵਰਮਾ, ਡਾ ਉਂਕਾਰ ਚੰਦ ਸ਼ਰਮਾ, ਰਵੀ ਵਰਮਾ , ਹਰਵੇਸ਼ ਪਾਂਡੇ , ਅਮਰੀਕ ਸਿੰਘ ਘੜਿਆਲ, ਜਗਦੀਸ਼ ਸਿੰਘ ਲੋਟੇ, ਰਣਧੀਰ ਸਿੰਘ ਦਹੇਲੇ, ਇੰਦਰਜੀਤ ਸਿੰਘ ਨਵਯੁੱਗ, ਇਕਬਾਲ ਸਿੰਘ ਰਿਆਤ,ਗਗਨਦੀਪ ਸੋਹਲ, ਹਰਦੇਵ ਸਿੰਘ, ਗੁਰਮੀਤ ਕੌਰ, ਸਿਮਰਜੀਤ ਕੌਰ ,ਜਸਬੀਰ ਸਿੰਘ ਪਨੇਸਰ ਅਤੇ ਰਤਨ ਸਿੰਘ ਆਦਿ ਮੌਜੂਦ ਸਨ।
विधान सभा हलका आत्म नगर व साऊथ में वातावरण दिवस मनाते बावा व दीवान की अगवाई में कांग्रेसी वर्करो व वातावरण प्रेमियों ने मिलकर लगाए पौधे
लुधियाना, 5 जून () : आज वातावरण दिवस के अवसर पर विधान सभा हलका आत्म नगर व साऊथ में पंजाब राज्य उद्योग विकास निगम के चेयरमैन कृष्ण कुमार बावा व लारज इंडस्ट्री के चेयरमैन पवन दीवान की अगवाई में कांग्रेसी वर्करो व वातावरण प्रेमियों ने मिलकर पौधे लगाए। बावा व दीवान ने कहा कि पंजाब को प्रदूषण मुक्त बनाने हेतु पंजाब के मुख्यमंत्री कैप्टन अमरिंदर ङ्क्षसह समेत समूची टीम द्वारा उठाए जा रहे पग प्रंशसनीय है। उन्होंने कहा कि मानवता के भविष्य के लिए वातावरण की शुद्वता बेहद जरूरी है। उन्होंने कहा कि जिस तेजी से भारत में वातावरण प्रदूषित होता जा रहा है,वह चिंताजनक व गंभीर विषय है। आज देश का हर एक नागरिक वातावरण के प्रति गंभीर हो व अपने हाथों से कम से कम पांच पौधे अवश्य लगाए और इनकी देखभाल अपने एक परिवार के सदस्य के रूप में करे ताकि आने वाली पीढिय़ो का भविष्य सुरक्षित रह सकें। बावा व दीवान ने कहा कि श्री गुरू गं्रथ साहिब जी समेत पावन धार्मिक ग्रंथो में भी कुदरत का विशेष तौर पर जिक्र किया गया है। पवन गुरू पानी पिता के संदेश पर आज हम सभी को ही पहरा देने की जरूरत है। क्योंकि पानी का जमीनी स्तर इस हद तक नीेचे गिर चुका है कि आने वाले समय में कई चुनौतियों का सामना करना पड़ सकता है। इस अवसर पर वार्ड प्रधान रेशम सिंह सगू, लखविंदर सिंह लाली, मनप्रीत वर्मा,डा ओंकार चंद शर्मा, रवि वर्मा, हरवेश पांडे, अमरीक सिंह घडिय़ाल,जगदीश सिंह लोटे, रणधीर सिंह दहेले, इंद्रजीत सिंह नवयुग, इकबाल सिंह रियात, गगनदीप सोहल, हरदेव सिंह, गुरमीत कौर,सिमरजीत कौर, जसबीर सिंह पनेसर व रतन सिंह आदि उपस्थित थें।

About Author

Leave A Reply

WP2Social Auto Publish Powered By : XYZScripts.com