- ਸਰਾਭਾ ਨਗਰ ਤੇ ਪਿੰਡ ਦਾਦ ਵਿਖੇ, ਦੌਰੇ ਦੌਰਾਨ ਬਜੁ਼ਰਗਾਂ ਦੀਆਂ ਸੁਣੀਆਂ ਸਮੱਸਿਆਵਾਂ
ਲੁਧਿਆਣਾ, (ਸੰਜੇ ਮਿੰਕਾ)- ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਪੀ.ਐਸ. ਕਾਲੇਕਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੱਲ “ਰੈਡੱ ਕਰਾਸ ਸੀਨੀਅਰ ਸਿਟੀਜਨ ਹੋਮ’ ਸਰਾਭਾ ਨਗਰ, ਲੁਧਿਆਣਾ ਅਤੇ ‘ਨਿਸ਼ਕਾਮ ਸੇਵਾ ਆਸ਼ਰਮ’ (ਸੀਨੀਅਰ ਸਿਟੀਜ਼ਨ ਹੋਮ), ਪਿੰਡ ਤੇ ਡਾਕ. ਦਾਦ, ਪੱਖੋਪਾਲ ਰੋਡ, ਲੁਧਿਆਣਾ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ । ਇਸ ਦੌਰੇ ਦੌਰਾਨ ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਉਕਤ ਸੀਨੀਅਰ ਸਿਟੀਜ਼ਨ ਹੋਮਜ਼ ਵਿੱਚ ਰਹਿ ਰਹੇ ਬਜ਼ੁਰਗ ਵਿਅਕਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ । ਇਸ ਮੌਕੇ ਮਾਨਯੋਗ ਸਕੱਤਰ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਹੋਮਜ਼ ਦੇ ਸਟਾਫ ਮੈਂਬਰਾਂ ਅਤੇ ਬਜ਼ੁਰਗ ਵਿਅਕਤੀਆਂ ਨੂੰ ਕੋਵਿਡ ਪ੍ਰੋਟੋਕਾਲ ਦੀ ਸਹੀ ਢੰਗ ਨਾਲ ਪਾਲਣਾ ਕਰਨ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਹੋਮਜ਼ ਦੇ ਅਧਿਕਾਰੀਆਂ ਨੂੰ ਹੋਮ ਦੇ ਹਰੇਕ ਸਟਾਫ ਮੈਂਬਰ ਅਤੇ ਹੋਮਜ਼ ਵਿੱਚ ਰਹਿ ਰਹੇ ਸੀਨੀਅਰ ਸਿਟੀਜ਼ਨਜ਼ ਦਾ ਟੀਕਾਕਰਨ ਕਰਵਾਉਣਾ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਗਈ ।