Wednesday, March 12

ਮਿਊਂਸਪਲ ਇੰਪਲਾਈਜ਼ ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਸੌਂਪਿਆ ਮੰਗ ਪੱਤਰ -ਚੇਅਰਮੈਨ ਅਸ਼ਵਨੀ ਸਹੋਤਾ

  • ਕੱਚੇ ਮੁਲਾਜ਼ਮ ਰੈਗੂਲਰ ਕਰਨ ਸਮੇਤ ਲੰਬਿਤ ਮੰਗਾਂ ਜਲਦੀ ਪੂਰੀਆਂ ਕਰਨ ਦੀ ਕੀਤੀ ਮੰਗ

ਲੁਧਿਆਣਾ,(ਸੰਜੇ ਮਿੰਕਾ)  ਮਿਊਂਸਪਲ ਇੰਪਲਾਈਜ਼ ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਦਾ ਇਕ ਵਫਦ ਚੇਅਰਮੈਨ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਵਿਭਾਗ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਚੰਡੀਗੜ੍ਹ ਵਿਖੇ ਮਿਲਿਆ ਅਤੇ ਸਫਾਈ ਕਰਮਚਾਰੀਆਂ, ਸੀਵਰਮੈਨ, ਡਰਾਈਵਰ ਜੋ 1994 ਤੋਂ ਕੱਚੇ ਮੁਲਾਜ਼ਮ ਦੇ ਤੌਰ ਤੇ ਕੰਮ ਕਰਦੇ ਹਨ ਨੂੰ ਰੈਗੂਲਰ ਕਰਨ ਅਤੇ ਦੂਸਰੀਆਂ ਮੰਗਾਂ ਪੂਰੀਆਂ ਕਰਾਉਣ ਲਈ ਮੰਗ ਪੱਤਰ ਦਿੱਤਾ। ਚੇਅਰਮੈਨ ਅਸ਼ਵਨੀ ਸਹੋਤਾ ਅਤੇ ਪ੍ਰਧਾਨ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ ਤਹਿ ਕਰਾਈ ਜਿਸ ਦੌਰਾਨ ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਸਟਾਫ ਦੀ ਕਮੀ ਦੂਰ ਕਰਨ ਲਈ ਕਲਰਕ ਭਰਤੀ ਕਰਨ, ਮੁੱਖ ਸਫਾਈ ਨਿਰੀਖਕਾਂ ਨੂੰ ਮੁੱਖ ਸੈਨੀਟੇਸ਼ਨ ਅਫਸਰ ਪਦਉਨਤ ਕਰਨ, ਡੀ. ਸੀ. ਰੇਟ ਤੇ ਕੰਮ ਕਰਦੇ ਕਰਮਚਾਰੀ ਜਿਨ੍ਹਾਂ ਦਾ ਈ. ਪੀ. ਐਫ ਕੱਟਿਆ ਜਾਂਦਾ ਹੈ ਦਾ 2014 ਤੋਂ 2018 ਤੱਕ ਈ. ਪੀ.ਐਫ. ਜਮ੍ਹਾਂ ਕਰਾਇਆ ਜਾਵੇ, ਸਫਾਈ ਕਰਮਚਾਰੀਆਂ/ਸੀਵਰਮੈਨਾਂ ਨੂੰ ਸੈਨਿਕ ਦਾ ਦਰਜਾ ਦੇ ਕੇ ਸੈਨਿਕਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ, ਸਫਾਈ ਕਰਮਚਾਰੀ, ਸੀਵਰਮੈਨ ਦੀ ਡਿਊਟੀ ਦੌਰਾਨ ਮੌਤ ਹੋ ਜਾਣ ਤੇ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਪੰਜਾਬ ਦੀਆਂ ਸਮੂਹ ਨਗਰ ਨਿਗਮਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਮੈਡੀਕਲ ਰਿਵਰਸਮੈਂਟ ਦੀ ਥਾਂ ਕੈਸ਼ਲੈਸ ਬੀਮਾ ਕਰਾਇਆ ਜਾਵੇ ਤਾਂ ਜੋ ਬਿਮਾਰ ਹੋਣ ਤੇ ਕਰਮਚਾਰੀ ਸਿੱਧਾ ਹਸਪਤਾਲ ਤੋਂ ਇਲਾਜ ਕਰਾ ਸਕਣ, ਪੰਜਾਬ ਦੀਆਂ ਨਗਰ ਨਿਗਮਾਂ ਵਿਚ ਕੰਮ ਕਰਦੇ ਸਫਾਈ ਕਰਮਚਾਰੀ, ਸੀਵਰਮੈਨਾਂ, ਡਰਾਈਵਰਾਂ ਲਈ ਪੈਨਸ਼ਨ ਲਾਗ ਕੀਤਾ ਜਾਵੇ ਸਮੇਤ ਦੂਸਰੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕਰਕੇ ਜਲਦੀ ਪੂਰੀਆਂ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਨੇ ਵਫਦ ਵਲੋਂ ਉਠਾਈਆਂ ਮੰਗਾਂ ਧਿਆਨ ਵਿਚ ਸੁਣੀਆਂ ਅਤੇ ਕੱਚੇ ਮੁਲਾਜ਼ਮ ਜਲਦੀ ਰੈਗੂਲਰ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਵਲੋਂ ਪਹਿਲਾਂ ਹੀ ਕੱਚੇ ਮੁਲਾਜ਼ਮ ਰੈਗੂਲਰ ਕਰਨ ਲਈ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।

About Author

Leave A Reply

WP2Social Auto Publish Powered By : XYZScripts.com