Wednesday, March 12

ਪੰਜਾਬ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਅਤੇ ਸਿਵਰਮੈਨਾਂ ਦੀਆਂ ਹੱਕੀ ਮੰਗਾ ਲਈ ਪੰਜਾਬ ਪੱਧਰੀ ਮੀਟਿੰਗਕੀਤੀ ਗਈ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ )- ਵਿੱਚ ਡਾ: ਅੰਬੇਡਕਰ ਭਵਨ ਵਿਖੇ ‘ਪੰਜਾਬ’ ਸਫਾਈ ਮਜਦੂਰ ਫੈਡਰੇਸ਼ਨ’ ਦੇ ਪ੍ਰਧਾਨ ਸ਼੍ਰੀ ਚੰਦਰ ਗ੍ਰੇਵਾਲ ਜੀ ਅਤੇ ‘ਸਮੂਹ ਵਾਲਮੀਕਿ ਸਮਾਜ ਏਕਤਾ ਮੰਚ ਦੇ ਸਰਪ੍ਰਸਤ ਸ਼੍ਰੀ ਰਜਿੰਦਰ ਹੰਸ ਜੀ ਦੀ ਰਹਿਨੁਮਾਈ ਹੇਠ ਇੱਕ ਵਿਸ਼ੇਸ਼  ਪੰਜਾਬ ਪੱਧਰੀ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਜੱਥੇਬੰਦੀਆਂ ਤੇ ਯੂਨੀਅਨਾਂ ਨੇ ਭਾਗ ਲਿਆ ਤੇ ਦਰਜਾ-ਚਾਰ ਸਫਾਈ ਕਰਮਚਾਰੀ,’ ਸੀਵਰਮੈਨਾਂ ਨੂੰ ਪੱਕੇ ਕਰਨ ਤੇ ਉਹਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਪੂਰਾ ਕਰਨ ਲਈ ਵਿਚਾਰ ਕੀਤੀ। ਇਸਦੇ ਨਾਲ ਹੀ ਪੂਰੇ ਪੰਜਾਬ ਵਿੱਚ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨ ਦੀ ਵੀ ਮੰਗ ਰੱਖੀ ਤੇ ਨਾਲ ਹੀ ਪੱਕੀ ਭਰਤੀ ਕਰਨ ਬਾਰੇ ਜੋਰ ਲਾਇਆ ਗਿਆ। ਇਹਨਾਂ ਮੰਗਾਂ ਦੇ ਨਾਲ ਹੀ 2004 ਤੋਂ ਪਹਿਲਾਂ ਲਾਗੂ ਹੋਈ ਪੈਨਸ਼ਨ ਨੂੰ ਮੁੜ ਲਾਗੂ ਕਰਨ ਸਬੰਧੀ, ਪ੍ਰੋਵੀਜਨਲ ਪੀਰੀਅਡ ਨੂੰ ਘਟਾ ਕੇ ਇੱਕ ਸਾਲ ਦਾ ਕਰਨ ਅਤੇ ਪ੍ਰੋਵੀਜਨਲ ਪੀਰੀਅਡ ਦੌਰਾਨ ਵੀ ਪੂਰੀ ਗ੍ਰੇਸ ਤਨਖਾਹ ਦੇਣ ਬਾਰੇ, ਪੂਰੇ, ਪੰਜਾਬ ਵਿੱਚ ਜੋ ਠੇਕੇਦਾਰ ਮੁਲਾਜਮਾਂ ਦਾ ਪੀ.ਐਫ ਨਹੀ ਜਮ੍ਹਾ ਕਰਵਾਉਂਦੇ ਤੇ ਹੜਪ ਕਰ ਜਾਂਦੇ ਨੇ, ਉਹਨਾਂ ਦੀ ਵਿਜੀਲੈਂਸ ਜਾਂਚ ਕਰਨ ਤੇ ਦੋਸ਼ੀਆਂ ਨੂੰ ਸਜਾ ਦੇਣ, ਪੀ.ਐਫ ਹੋਲਡਰ ਕਰਮਚਾਰੀਆਂ ਨੂੰ ਉਹਨਾਂ ਦਾ ਪੀਐਫ ਦੇਣ ਬਾਰੇ ਆਦਿ ਮੰਗਾਂ ਰੱਖੀਆਂ ਗਈਆਂ।ਇਸ ਮੌਕੇ ਲੁਧਿਆਣਾ ਤੋਂ ਮਨੋਜ ਸਹੋਤਾ ਟੋਨੀ ਜੀ, ਪੱਪਾ ਬਤਰਾ, ਸੰਜੀਵ ਗਿੱਲ ਖੰਡੂ, ਵੀਰ ਵਿਪਨ ਕਲਿਆਣ, ਵਿਨੋਦ ਇਨਕਲਵਿਆ, ਲੱਕੀ ਨਾਹਰ, ਸੰਜੀਵ ਬਿੱਟੂ, ਸ਼ੁਸ਼ੀਲ ਰੱਤੀ, ਅਜੇ ਕੁਮਾਰ ਮੱਟੂ, ਜਤਿੰਦਰ ਵਰੈਟੀ, ਮੁੰਨੀ ਆਦਿਆ, ਰਕੇਸ਼ ਕੁਮਾਰ ਪਾਂਡੇ, ਬਸੰਤ ਬਬਰੀਕ, ਜਾ ਮਾ ਰਾਜੂ ਸੰਬਰਵਾਲ, ਸੋਮਨਾਥ ਬਾਲੀ, ਰਵੀ ਅਟਵਾਲ ਤੋਂ ਇਲਾਵਾ ਬੰਨੀ ਨਾਭਾ ਲਾਡ ਦਰਸ਼ੀ ਪ੍ਰਧਾਨ ਰਾਜਪੁਰਾ, ਅਸ਼ੋਕ ਕੁਮਾਰ ਰਾਜਪੁਰਾ, ਧਰਮਵੀਰ ਮਾਛੀਵਾੜਾ, ਧਰਮਵੀਰ ਸੇਠੀ ਫਗਵਾੜਾ, ਬੋਬੀ ਗਿੱਲ ਰਾਏਕੋਟ, ਸੁਰਿੰਦਰ ਫਿਲੌਰ ਅਤੇ ਨਰੇਸ਼ ਪ੍ਰਧਾਨ ਜਲੰਧਰ ਤੋ, ਮੁਕੁਲ ਹੰਸ ਸ਼ਾਮਿਲ ਹੋਏ।

About Author

Leave A Reply

WP2Social Auto Publish Powered By : XYZScripts.com