Wednesday, March 12

ਆਪਣੇ ਜਨਮਦਿਨ ਤੇ ਵਰ੍ਹੇਗੰਢ ਮੌਕੇ, ਵੈਕਸੀਨ ਭੇਂਟ ਕਰਨਾ ਮਾਨਵਤਾ ਦੀ ਸੱਚੀ ਸੇਵਾ – ਡਿਪਟੀ ਕਮਿਸ਼ਨਰ

  • ਜਲਦ ਟੀਕਾਕਰਨ ਕਰਾਓ, ਫਿਲਮ ਦੀ ਟਿਕਟ ਤੇ ਪਿੱਜੇ ਨਾਲੋ ਸਸਤਾ ਹੈ – ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ, (ਸੰਜੇ ਮਿੰਕਾ)  – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਲੋਕਾ ਨੂੰ ਜਨਮਦਿਨ ਅਤੇ ਵਰ੍ਹੇਗੰਢ ਮੌਕੇ ਟੀਕਾਕਰਨ ਭੇਟ ਕਰਨ ਦੀ ਅਪੀਲ ਕੀਤੀ ਜੋ ਕਿ ਮਨੁੱਖਤਾ ਦੀ ਸੱਚੀ ਸੇਵਾ ਹੋਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ। ਡੀ.ਪੀ.ਆਰ.ਓ ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਵਿੱਚ ਲੁਧਿਆਣਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੀਜੀ ਲਹਿਰ ਤੋਂ ਬਚਣ ਲਈ ਜਲਦ ਟੀਕਾਕਰਨ ਕਰਵਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਯੋਗ ਲੋਕਾਂ ਲਈ ਵੈਕਸੀਨ ਦਾ ਆਯੋਜਨ ਕਰਨਾ ਮਨੁੱਖਤਾ ਦੀ ਸੱਚੀ ਅਤੇ ਨਾ ਭੁੱਲਣ ਵਾਲੀ ਸੇਵਾ ਹੋਵੇਗੀ ਕਿਉਂਕਿ ਟੀਕਾਕਰਨ ਉਨ੍ਹਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ 18-44 ਵਰਗ ਦੀ ਯੋਗ ਸ੍ਰੇਣੀ ਲਈ ਟੀਕੇ ਦੀ ਲੋੜੀਂਦੀ ਸਪਲਾਈ ਨਹੀਂ ਮਿਲ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿੱਜੀ ਹਸਪਤਾਲਾਂ ਵੱਲੋਂ 28 ਮਈ ਨੂੰ 1.25 ਲੱਖ ਵੈਕਸੀਨ ਦੀ ਖਰੀਦ ਕੀਤੀ ਸੀ ਅਤੇ ਸਿਰਫ 2000 ਟੀਕਾ ਲਗਾਇਆ ਗਿਆ ਹੈ ਜੋ ਕਿ ਚੰਗਾ ਆਂਕੜਾ ਨਹੀਂ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਟੀਕੇ ਲਈ ਫੀਸ ਲੈਂਦੇ ਹਨ ਜੋ ਕਿਸੇ ਫਿਲਮ ਦੀਆਂ ਟਿਕਟਾਂ ਜਾਂ ਪੀਜ਼ਾ ਪਾਰਟੀ ਜਾਂ ਰੈਸਟੋਰੈਂਟ ਜਾਣ ਨਾਲੋਂ ਘੱਟ ਹੈ। ਉਨ੍ਹਾਂ ਸਮਾਜ ਸੇਵਕ, ਸਮਾਜਿਕ ਸੰਸਥਾਵਾਂ, ਐਨ.ਜੀ.ਓਜ਼ ਅਤੇ ਹੋਰਨਾਂ ਨੂੰ ਕਿਹਾ ਕਿ ਉਹ ਇਨ੍ਹਾਂ ਹਸਪਤਾਲਾਂ ਵਿੱਚ ਜਨਮਦਿਨ, ਵਰ੍ਹੇਗੰਢ ਜਾਂ ਕਿਸੇ ਹੋਰ ਮੌਕੇ ਵੈਕਸੀਨ ਭੇਂਟ ਕਰਕੇ ਟੀਕਾ ਲਗਵਾਉਣ ਵਾਲੇ ਯੋਗ ਲੋਕਾਂ ਦੀ ਸਹਾਇਤਾ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਫਿਲਹਾਲ ਵੈਕਸੀਨ ਦੀ ਜ਼ਰੂਰਤ ਹੈ, ਆਕਸੀਜ਼ਨ ਕੰਸਨਟਰੇਟਰ, ਮਾਸਕ, ਸੈਨੀਟਾਈਜ਼ਰ, ਆਕਸੀਜਨ ਸਿਲੰਡਰ ਦੀ ਨਹੀਂ ਕਿਉਂਕਿ ਸਥਿਤੀ ਹੁਣ ਆਮ ਵਾਂਗ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਜੀ ਨਾਲ ਟੀਕਾਕਰਨ ਇਸ ਪਸਾਰ ਲੜੀ ਨੂੰ ਤੋੜਨ ਵਿੱਚ ਸਹਾਈ ਹੋਵੇਗਾ। ਉਨ੍ਹਾਂ ਜਿਮ ਸੰਚਾਲਕਾਂ ਨੂੰ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਦੁਬਾਰਾ ਜਿਮ ਖੋਲ੍ਹਣ ਦਾ ਮੁੱਦਾ ਉਚੱ ਅਧਿਕਾਰੀਆਂ ਨਾਲ ਵਿਚਾਰਿਆ ਜਾਵੇਗਾ।

About Author

Leave A Reply

WP2Social Auto Publish Powered By : XYZScripts.com