Friday, May 9

ਡੀ.ਬੀ.ਈ.ਈ. ਵੱਲੋਂ ਆਨਲਾਈਨ ਵੈਬੀਨਾਰ ਰਾਹੀਂ ਵਿਦਿਆਰਥੀਆਂ ਦੀ ਕੈਰੀਅਰ ਕਾਉਂਸਲਿੰਗ

ਲੁਧਿਆਣਾ, (ਸੰਜੇ ਮਿੰਕਾ)- ਪੰਜਾਬ ਸਰਕਾਰ ਦੁਆਰਾ ਘਰ-ਘਰ ਰੋਜ਼ਗਾਰ ਅਭਿਆਨ ਦੇ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਲੁਧਿਆਣਾ ਵੱਲੋਂ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟ ਦੇ ਗਰੇਜ਼ੂਏਟ ਵਿਦਿਆਰਥੀਆਂ ਨਾਲ ਕੈਰੀਅਰ ਵੈਬੀਨਾਰ ਕਰਵਾਇਆ ਗਿਆ। ਕੈਰੀਅਰ ਕਾਂਊਂਸਲਰ ਡਾ: ਨਿੱਧੀ ਸਿੰਘੀ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲੇ ਦੀ ਪ੍ਰੀਖਿਆਵਾਂ, pgrkam.com ਪੋਰਟਲ ‘ਤੇ ਰਜਿਸਟ੍ਰੇਸ਼ਨ, ਯੂ.ਪੀ.ਐਸ.ਸੀ, ਪੀ.ਸੀ.ਐਸ., ਐਸ.ਐਸ.ਸੀ., ਪੁਲਿਸ ਵਿਭਾਗ, ਰੇਲ ਵਿਭਾਗ, ਬੈਂਕਿੰਗ ਸੈਕਟਰ ਵਿੱਚ ਨਿਕਲਣ ਵਾਲੀਆਂ ਨੌਕਰੀਆਂ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨਿਕਲਣ ਵਾਲੀਆਂ ਨੌਕਰੀਆਂ ਬਾਰੇ ਜਾਣਕਾਰੀ ਦਿੱਤੀ ਤਾਂ ਜ਼ੋ ਵਿਦਿਆਰਥੀ ਇੱਕ ਚੰਗਾ ਮੁਕਾਮ ਹਾਸਲ ਕਰ ਸਕਣ। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਪਲੇਸਮੈਂਟ ਅਫ਼ਸਰ ਸ਼੍ਰੀ ਘਣਸ਼ਿਆਮ ਵੱਲੋਂ ਵਿਦਿਆਰਥੀਆਂ ਨੂੰ ਪ੍ਰਾਇਵੇਟ/ਸਰਕਾਰੀ ਨੌਕਰੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਲੁਧਿਆਣਾ ਵਿੱਚ ਚੱਲ ਰਹੀਆਂ ਰੋਜ਼ਗਾਰ ਸਹੂਲਤਾਂ ਬਾਰੇ ਅਤੇ ਆਨਲਾਈਨ ਨਿਕਲਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਪ੍ਰੀਖਿਆਵਾਂ ਦੀ ਤਿਆਰੀ ਬਾਰੇ ਦੱਸਿਆ। ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਲੁਧਿਆਣਾ ਸ਼੍ਰੀ ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤਾਂ ਜ਼ੋ ਵਿਦਿਆਰਥੀ ਆਪਣਾ ਖੁੱਦ ਦਾ ਰੋਜ਼ਗਾਰ ਸ਼ੁਰੂ ਕਰਕੇ ਆਪਣੇ ਪੈਰਾ ਉੱਪਰ ਖੜ੍ਹੇ ਹੋ ਸਕਣ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰ:77400-01682 ਦੀ ਸਹੂਲਤ ਵੀ ਨੌਜਵਾਨਾਂ ਨੂੰ ਦਿੱਤੀ ਗਈ ਹੈ ਤਾਂ ਜ਼ੋ ਇਨ੍ਹਾਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਜਾ ਸਕੇ।

About Author

Leave A Reply

WP2Social Auto Publish Powered By : XYZScripts.com