Thursday, October 23

ਵਿਆਹੁਤਾ ਮਾਮਲਿਆ’ਚ ਕਮਿਸ਼ਨ ਦੇ ਦਖਲ ਦੀ ਬਣੀ ਸੰਭਾਵਨਾ

  • ਡਾ. ਸਿਆਲਕਾ ਨੂੰ’ਅਬ ਨਹੀ’ਨੇ ਕਈ ਕੇਸਾਂ ਦੇ ਹੱਲ ਲਈ ਦਿੱਤੇ ਪੱਤਰ
  • -ਵਿਦੇਸ਼ਾ’ਚ ਸ਼ਰਨ ਲਈ ਬੈਠੇ ਲਾੜ੍ਹੇ-ਲਾੜੀਆਂ ਨੂੰ’ਡੀਪੋਟ’ਕਰਨ ਦੀ ਉੱਠੀ ਮੰਗ

ਲੁਧਿਆਣਾ, (ਸੰਜੇ ਮਿੰਕਾ) – ਵਿਦੇਸ਼ੀ ਠੱਗ ਲਾੜ੍ਹਿਆਂ ਹੱਥੋਂ ਪ੍ਰੇਸ਼ਾਨਧੀਆਂ ਤੇ ਲਾੜ੍ਹਿਆਂ ਦੇ ਕੇਸਾਂ ਨੂੰ ਹੱਲ ਕਰਾਉਂਣ ਲਈ ‘ਅਬ ਨਹੀ’ਂ ਸੰਸਥਾ ਦੇ ਮੁੱਖੀ ਸਸਵਿੰਦਰ ਕੌਰ’ਸੱਤੀ’ਨੇ ਲੁਧਿਆਣਾ ਸਰਕਟ ਹਾਊਸ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘਸਿਆਲਕਾਨਾਲ ਮੁਲਾਕਾਤ ਕੀਤੀ।
ਸਮਾਜਿਕ, ਪ੍ਰਸਾਸ਼ਨਿਕ ਪੱਧਰ ਤੇ ਧੀਆਂ ਅਤੇ ਧੀਆਂ ਦੇ ਵਾਰਿਸਾਂ ਨੂੰ ਹੱਕ ਦਵਾਉਂਣ ‘ਚ ਆ ਰਹੀਅੜਚਣ ‘ਤੇ ਪੀੜ੍ਹਤ ਧੀਆਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਠੱਲ੍ਹਣ ਲਈ ਸੱਤੀ ਨੇ ਸਿਆਲਕਾ ਸਾਹਮਣੇ ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ,ਜਿਸ’ਚ ਪੰਜਾਬ ਪੁਲੀਸ ਦੀ ਭੁਮਿਕਾ ਦੋਸ਼ੀ ਧਿਰ ਦਾ ਪੱਖ ਪੂਰਦੀ ਨਜ਼ਰ ਆਈ। ਸੰਸਥਾ ਦੀ ਮੁੱਖੀ ਨੇ ਦੱਸਿਆ ਕਿ ਬਹੁਤੇ ਕੇਸਾਂ ਵਿੱਚ ਪੰਚਾਇਤਾਂ ਭਾਰਤੀ ਵਿਦੇਸ਼ ਮੰਤਰਾਲੇ ਦੇ ਕਾਇਦੇ ਕਨੂੰਨਾ ਤੋਂ ਅਣਜਾਣ ਹੋਣ ਕਰਕੇ ਵਿਆਹੁਤਾ ਮਾਮਲਿਆਂ ਨਾਲ ਜੁੜੇ ਝਗੜਿਆਂਵਿੱਚ ਨਤੀਜਾ ਦਿਓ ਭੂਮਿਕਾ ਨਾ ਦੇ ਕੇ ਖਜਲ ਖੁਆਰ ਕਰਨ ਤੱਕ ਸੀਮਤ ਰਹਿੰਦੇ ਹਨ। ਉਨ੍ਹਾ ਕਮਿਸ਼ਨ ਨੂੰ ਬੇਨਤੀ ਕੀਤੀ ਕਿਵਿਵਾਦਾਂਵਿੱਚ ਘਿਰੇ ਅਤੇ ਪੰਜਾਬ ਪੁਲੀਸ ਨੂੰ ਲੋੜੀਂਦੇ ਉਹ ਸਾਰੇ ਲਾੜ੍ਹੇ ਜੋ ਕਿ ਵਿਦੇਸ਼ੀ ਠੱਗ ਲਾੜ੍ਹਿਆਂ ਦੀ ਸੂਚੀਵਿੱਚ ਆਉਂਦੇ ਹਨ,ਗ੍ਰਿਫਤਾਰੀ ਤੋਂ ਬੱਚਣ ਲਈ ਵਿਦੇਸ਼ਾਂਵਿੱਚ ਸ਼ਰਨ ਲਈ ਬੈਠੇ ਹਨ ਨੂੰ ਵਾਪਸ ਭਾਰਤ ਬੁਲਾਉਂਣ ਲਈ ਸਾਰਿਆਂ ਨੂੰ’ਡੀਪੋਟ’ਕਰਾਉਂਣ ਲਈ ਵਿਦੇਸ਼ ਮੰਤਰਾਲੇ ਨਾਲ ਪੱਤਰ ਵਿਹਾਰ ਕੀਤਾ ਜਾਵੇ। ਮੀਟਿੰਗਵਿੱਚ ਪੀੜਤ ਵਿਆਹੁਤਾ ਅਤੇ ਪੀੜਤ ਧੀਆਂ ਦੀ ਵਕਾਲਤ ਕਰਦੀ ਆ ਰਹੀ ਸੱਤੀ ਨੇ ਪੁਲੀਸ ਥਾਣਿਆਂਵਿੱਚ ਪੈਂਡਿੰਗ ਕੇਸਾਂ ਦੇ ਨਿਪਟਾਰੇ ਲੋਕ ਅਦਾਲਤਾਂ ਰਾਹੀਂ ਕਰਨ ਜਾਂ ਵਿਸ਼ੇਸ਼ ਅਭਿਆਨ ਸ਼ੂਰੂ ਕਰਨ ਦੀ ਅਪੀਲ ਕਮਿਸ਼ਨ ਕੋਲ ਕੀਤੀ। ਸ਼ਿਕਾਇਤਕਰਤਾ ਤੋਂ ਅਪੀਲ ਪੱਤਰ ਪ੍ਰਾਪਤ ਕਰਦਿਆਂ ਹੋਇਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਪ੍ਰੈਸ ਨੂੰ ਦੱਸਿਆ ਕਿ ਅੱਜ ਮੈਨੂੰ ‘ਅਬ ਨਹੀਂ’ ਦੀ ਮੁੱਖੀ ਸਤਵਿੰਦਰ ਕੌਰ ਸੱਤੀ ਅਤੇ ਪ੍ਰਧਾਨ ਸ੍ਰੀ ਰਾਕੇਸ਼ ਸ਼ਰਮਾ ਮਿਲੇ ਹਨ। ਉਨ੍ਹਾ ਨੇ ਮੁਲਾਕਾਤ ਮੌਕੇ ਕਈ ਕੇਸਾਂ ਬਾਰੇ ਚਰਚਾ ਕੀਤੀ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਪਰਿਵਾਰਾਂ ਦੀ ਵਿਆਹੁਤਾ ਪਰਿਵਾਰਾਂ ਦੇ ਚੱਲ ਰਹੇ ਆਪਸੀ ਝਗੜਿਆਂ ਨੂੰ ਹੱਲ ਕਰਨ ਲਈ ਕਮਿਸ਼ਨ ਦੇ ਦਖਲ ਦੀ ਸੰਭਾਵਨਾ ਪੈਦਾ ਕਰਨ ਲਈ ਸਾਡੇ ਤੱਕ ਪਹੁੰਚ ਕੀਤੀ ਹੈ। ਡਾ. ਸਿਆਲਕਾ ਨੇ ਕਿਹਾ ਕਿ ਮਾਮਲਿਆਂ ਵਿਦੇਸ਼ੀ ਲਾੜਿਆਂ ਦਾ ਹੋਣ ਕਰਕੇ ਇਸ ਮੁੱਦੇ ਤੇ ਕੌਂਮੀਂ ਐਸ.ਸੀ. ਕਮਿਸ਼ਨ ਦੀਆਂ ਸੇਵਾਂਵਾਂ ਵੀ ਲਈਆਂ ਜਾਣਗੀਆਂ ਅਤੇ ਐਨ.ਆਰ.ਆਈ.ਕਮਿਸ਼ਨ ਨਾਲ ਰਾਬਤਾ ਕਾਇਮ ਕਰਕੇ ਸਾਂਝੇਂ ਯਤਨਾ ਨਾਲ ਉਜੜੇ ਘਰ ਮੁੜ ਤੋਂ ਵਸਾਉਂਣ ਲਈ ਮੁਹਿੰਮ ਦਾ ਆਗਾਜ਼ ਕੀਤਾ ਜਾਵੇਗਾ ਜਿਸਵਿੱਚ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਪੱਧਰ ਦੇ ਰੈਂਕ ਦੇ ਅਫਸਰਾਂ ਦੀਆਂ ਸੇਵਾਂਵਾਂ ਪ੍ਰਾਪਤ ਕੀਤੀਆਂ ਜਾਣਗੀਆ। ਉਨ੍ਹਾ ਕਿਹਾ ਕਿ ਪੀੜਤ ਲੜਕੇ/ਲੜਕੀਆਂ ਦੀ ਸੂਚੀ ਅਤੇ ਦੋਸ਼ੀ ਧਿਰਾਂ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ ਤਾਂ ਕਿ ਇਹਨਾ ਮਾਮਲਿਆਂ ਨੂੰ ਨਜਿੱਠਿਆ ਜਾ ਸਕੇ। ਇਸ ਮੌਕੇ ਪੀ.ਆਰ.ਓ ਸਤਨਾਮ ਸਿੰਘ ਗਿੱਲ,ਵਲੰਟੀਅਰ ਲਖਵਿੰਦਰ ਸਿੰਘ ਅਟਾਰੀ,ਸ੍ਰੀ ਰਾਕੇਸ਼ ਸ਼ਰਮਾ ਆਦਿ ਹਾਜਰ ਸਨ।

About Author

Leave A Reply

WP2Social Auto Publish Powered By : XYZScripts.com