Friday, May 9

ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਤਰੁਟੀਆਂ ਦੂਰ ਕਰਾਂਗੇ ਤੇ ਸਾਰੇ ਵਰਗਾਂ ਨੂੰ ਬਣਦਾ ਸਤਿਕਾਰ ਦੇਵਾਂਗੇ: ਸੁੱਖਮਿੰਦਰਪਾਲ ਸਿੰਘ ਗਰੇਵਾਲ

ਲੁਧਿਆਣਾ (ਵਿਸ਼ਾਲ, ਰਾਜੀਵ)- ਭਾਜਪਾ ਦੇ ਕੌਮੀਂ ਆਗੂ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਲੇਰ ਕੋਟਲਾ ਨੂੰ ਨਵਾਂ ਜ਼ਿਲਾ ਬਣਾਇਆ ਗਿਆ ਹੈ ਪਰ ਇਸ ਬਾਰੇ ਐਲਾਨ ਕਰਨ ਦਾ ਮੌਕਾ ਕਾਂਗਰਸ ਸਰਕਾਰ ਵੱਲੋਂ ਧਰਮ ਦੀ ਰਾਜਨੀਤੀ ਦਾ ਪੱਤਾ ਖੇਡ ਕੇ ਚੁਣਿਆ ਗਿਆ ਹੈ। ਗਰੇਵਾਲ ਨੇ ਕਿਹਾ ਨਵਾਂ ਜਲਿਾ ਬਣਾਉਣਾ ਕੋਈ ਮਾੜਾ ਕੰਮ ਨਹੀਂ ਪਰ ਇਸ ਦਾ ਐਲਾਨ ਈਦ ਦੇ ਮੁਬਾਰਕ ਮੌਕੇ ਤੇ ਕਰਨਾ ਕੋਝੀ ਰਾਜਨੀਤੀ ਹੈ। ਮਲੇਰ ਕੋਟਲਾ ਪੰਜਾਬ ਦਾ ਇਤਿਹਾਸਿਕ ਸ਼ਹਿਰ ਹੈ।ਗਰੇਵਾਲ ਨੇ ਕਿਹਾ ਸਿੱਖ ਅਤੇ ਮੁਗਲੀਆ ਰਾਜ ਵੇਲੇ ਦੀਆਂ ਬਹੁਤ ਸਾਰੀਆਂ ਘਟਨਾਵਾਂ ਇਸ ਸ਼ਹਿਰ ਨਾਲ ਜੁੜੀਆ ਹਨ ਇਸ ਸਹਿਰ ਚ ਹਾਅ ਦਾ ਨਾਹਰਾ ਮਾਰਨ ਵਾਲੇ ਨਵਾਬ ਵੀ ਹਨ ਤੇ ਅੰਗਰੇਜ਼ਾਂ ਦੇ ਜ਼ੁਲਮ ਅੱਗੇ ਨਾ ਝੁਕਣ ਵਾਲੇ ਕੂਕੇ ਵੀ ।ਪੰਜਾਬ ਸਰਕਾਰ ਨੇ ਕੂਕਾ ਯਾਦਗਾਰੀ ਟ੍ਰਸਟ ਬਣਾ ਕੇ ਬਹੁਤ ਵੱਡਾ ਸਮਾਰਕ ਉਸਾਰਿਆ ਹੈ। ਗਰੇਵਾਲ ਨੇ ਕਿਹਾ ਸਾਹਿਬਜ਼ਾਦਿਆਂ ਦੀ ਯਾਦ ਇਸ ਸਹਿਰ ਨਾਲ ਜੁੜੀ ਹੈ ਇਹ ਸਾਰਾ ਕੁਝ ਸਾਂਝੀਵਾਲਤਾ ਦੀ ਗਲ ਹੈ ।ਸਰਬ ਧਰਮ ਦੀ ਗੱਲ ਹੈ ।ਸਿੱਖ ਤਾਂ ਮੰਗਦੇ ਹੀ ਸਰਬੱਤ ਦਾ ਭਲਾ ਹਨ।ਪਰ ਸਰਕਾਰ ਨੂੰ ਆਪਣੀ ਰਾਜਨੀਤੀ ਲਈ ਧਰਮਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਸੀ, ਚੰਗਾ ਹੁੰਦਾ ਜੇ ਸਰਕਾਰ ਸਾਹਿਬਜ਼ਾਦਿਆਂ ਦੀ ਗੱਲ ਕਰਦੀ, ਨਵਾਬ ਸੇਰ ਖਾਂ ਦੀ ਗੱਲ ਕਰਦੀ, ਕੂਕਾ ਅੰਦੋਲਨ ਤੇ ਸਹੀਦੀਆਂ ਬਾਰੇ ਵੀ ਗੱਲ ਕਰਦੀ ਪਰ ਇਕ ਫਰਿਕੇ ਵਿਸੇਸ ਬਾਰੇ ਗੱਲ ਕਰਨੀ ਮੰਦਭਾਗੀ ਹੈ।ਗਰੇਵਾਲ ਨੇ ਕਿਹਾ ਜਿਥੇ ਇਸ ਨਵੇਂ ਜ਼ਿਲੇ ਦਾ ਅਸੀਂ ਸਵਾਗਤ ਕਰਦੇ ਆ ਉਥੇ ਮੰਗ ਵੀ ਕਰਦੇ ਆ ਕੇ ਸਾਂਝੀਵਾਲਤਾ ਸਾਹਿਬਜ਼ਾਦਿਆਂ, ਨਵਾਬ ਸੇਰ ਖਾਂ, ਕੂਕਾ ਅੰਦੋਲਨ ਤੇ ਸਹੀਦੀਆਂ ਦੇ ਪੈਗ਼ਾਮ ਨੂੰ ਲੋਕਾਂ ਚ ਜਾਇਆ ਜਾਏ ਧਰਮ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਗਰੇਵਾਲ ਨੇ ਕਿਹਾ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਤੇ ਰਹਿ ਗਈਆਂ ਤਰੁਟੀਆਂ ਅਸੀਂ ਦੂਰ ਕਰਾਂਗੇ ਤੇ ਸਾਰੇ ਵਰਗਾਂ ਨੂੰ ਬਣਦਾ ਸਤਿਕਾਰ ਦੇਵਾਂਗੇ। ਇਸ ਸਮੇਂ ਉਨਾਂ ਨਾਲ ਜਸਵੰਤ ਸਿੰਘ ਜਨਰਲ ਸਕੱਤਰ, ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ, ਗੁਰਭੇਜ ਸਿੰਘ ਗੁਰਾਇਆਂ, ਦਲਜੀਤ ਸਿੰਘ ਸਾਹੀ ਐਡਵੋਕੇਟ ਸਮਰਾਲਾ ਹਾਜਰ ਸਨ। पंजाब में भाजपा की सरकार बनने पर खामियों को दूर करके समूह वर्गो को बनता सम्मान देंगे-सुखमिंदरपाल सिंह गरेवाललुधियाना, 28 मई () : भाजपा के राष्ट्रीय नेता सुखमिंदरपाल सिंह गरेवाल ने कहा कि पंजाब सरकार द्वारा मलेरकोटला को नया जिला बनाया गया है लेकिन इस बारे ऐलान करने का मौका कांग्रेस सरकार की तरफ से धर्म की राजनीति का पत्ता खेल कर का चुना गया है। गरेवाल ने कहा कि नया जिला बनाना कोई बुरी बात नहीं है लेकिन इसका ऐलान ईद के मुबारक मौके पर करना ओछी राजनीति है। मलेरकोटला पंजाब का एतिहासिक शहर है। गरेवाल ने कहा कि सिख व मुगलिया राज समय की बहुत सारी घटनाएं इस शहर से जुड़ी हुई है। इस शहर में हा का नारा मारने वाले नवाब भी है और अंग्रेजो के जुल्म के समक्ष न झुकने वाले कूके भी है। पंजाब सरकार ने कूका यादगारी ट्रस्ट बना कर बहुत बड़े समारक का निर्माण करवाया। गरेवाल ने कहा कि साहिबजादों की याद इस शहर से जुड़ी है। यह सारा कुछ सांझीवालता की बात है। सर्व धर्म की बात है। सिख तों मांगते ही सरबत का भला है। लेकिन सरकार को अपनी राजनीति हेतु धमों का दुरप्रयोग नहीं करना चाहिए था। अच्छा होता यदि सरकार साहिबजादों की बात करती,नवाब शेर खान की बात करती,कूका अंदोलन पर शहीदीयों बारे बात करती लेकिन एक विशेष वर्ग बारे बात करनी मंदभागी है। गरेवाल ने कहा कि यहां इस नए जिले का हम स्वागत करते है,वहीं यह भी मांग करते है कि सांझीवालता साहिबजादों,नवाब शेर खां,कूका अंदोलन पर शहीदीयों के पैगाम को लोगों में लेकर जाया जाए। धर्म की राजनीति नहीं करनी चाहिए। गरेवाल ने कहा कि पंजाब में भाजपा की सरकार बनने पर रह गई खामियों को दूर करेगे और समूह वर्गो को बनता सम्मान देंगे। इस अवसर पर उनके साथ जसवंत सिंह महासचिव, नामधारी दरबार श्री भैणी साहिब,गुरभेज सिंह गोराया व दलजीत सिंह शाही एडवोकेट लुधियाना आदि उपस्थित थें।

About Author

Leave A Reply

WP2Social Auto Publish Powered By : XYZScripts.com