Friday, May 9

ਐਸ.ਐਚ.ਸੀ.ਆਈ.ਐੱਸ. ਦੇ ਪਹਿਲੇ ਆਈ.ਜੀ.ਸੀ.ਐੱਸ.ਈ. ਬੈਚ ਨੇ ਭਰਪੂਰ ਨਾਮ ਖੱਟਿਆ: ਸਿਸਟਰ ਸ਼ਾਂਤੀ ਡਿਸੂਜ਼ਾ

ਲੁਧਿਆਣਾ (ਸੰਜੇ ਮਿੰਕਾ) -ਕੈਂਬਰਿਜ ਯੂਨੀਵਰਸਿਟੀ ਨਾਲ ਐਫੀਲੇਟਡ ਸੈਕਰਡ ਹਾਰਟ ਕਾਨਵੈਂਟ ਇੰਟਰਨੈਸ਼ਨਲ ਸਕੂਲ (ਐਸ.ਐਚ.ਸੀ.ਆਈ.ਐਸ.), ਲੁਧਿਆਣਾ ਨੇ ਅੱਜ ਆਪਣੇ ਪਹਿਲੇ ਆਈ.ਜੀ.ਸੀ.ਐਸ.ਈ. ਬੈਚ ਦਾ ਨਤੀਜਾ ਘੋਸ਼ਿਤ ਕੀਤਾ। ਕੈਂਬਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ, ਜਿਸ ਨੂੰ  ਸੀ.ਆਈ.ਈ. ਵਜੋਂ ਵੀ ਜਾਣਿਆ ਜਾਂਦਾ ਹੈ, ਇੰਟਰਨੈਸ਼ਨਲ ਐਜੂਕੇਸ਼ਨ ਪ੍ਰੋਗਰਾਮ ਦੇਣ ਵਾਲਾ ਵਿਸ਼ਵ ਦਾ ਸਭ ਤੋਂ ਵੱਡਾ ਅਦਾਰਾ ਹੈ ਅਤੇ ਇਸ ਦਾ ਪਾਠਕ੍ਰਮ ਸਭ ਤੋਂ ਚੁਣੌਤੀ ਭਰਪੂਰ ਮੰਨਿਆ ਜਾਂਦਾ ਹੈ। ਪਾਠਕ੍ਰਮ ਦਾ ਸੁਨਹਿਰੀ ਪੈਮਾਨਾ ਇਸ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਪ੍ਰਾਪਤੀ ਅਤੇ ਸਫ਼ਲਤਾ ਲਈ ਉੱਚ ਮਾਪਦੰਡ ਨਿਸ਼ਚਤ ਕਰਦਾ ਹੈ। ਐਸ.ਐਚ.ਸੀ.ਆਈ.ਐਸ., ਲੁਧਿਆਣਾ ਦੀ ਪ੍ਰਿੰਸੀਪਲ ਸਿਸਟਰ ਸ਼ਾਂਤੀ ਡਿਸੂਜ਼ਾ ਨੇ ਦੱਸਿਆ ਕਿ ਆਈ.ਜੀ.ਸੀ.ਐਸ.ਈ. ਇੱਕ ਦੋ ਸਾਲਾਂ ਪ੍ਰੋਗਰਾਮ ਹੈ ਜੋ ਕੈਂਬਰਿਜ ਯੂਨੀਵਰਸਿਟੀ ਤੋਂ ਬਾਹਰੀ ਰੂਪ ਤੋਂ ਨਿਰਧਾਰਿਤ ਕੀਤੀਆਂ ਵਿਸ਼ੇਸ਼ ਅਤੇ ਪ੍ਰਮਾਣਿਤ ਪ੍ਰੀਖਿਆਵਾਂ ਲੈਂਦਾ ਹੈ। ਇਹ ਯੂ.ਕੇ. ਸਰਕਾਰ ਦੇ ਸਮਰਥਨ ਵਾਲਾ ਇਕ ਵਿਲੱਖਣ ਪ੍ਰੋਗਰਾਮ ਹੈ ਜਿਸ ਨੂੰ ਦੁਨੀਆ ਭਰ ਦੇ ਹਜ਼ਾਰਾਂ ਸਕੂਲਾਂ ਨੇ ਅਪਣਾਇਆ ਹੈ।
ਐਸ.ਐਚ.ਸੀ.ਆਈ.ਐਸ. ਲੁਧਿਆਣਾ ਨੇ 25 ਮਈ, 2021 ਨੂੰ ਬੇਮਿਸਾਲ ਨਤੀਜੇ ਦੀ ਗਵਾਹੀ ਭਰੀ। ਸੈਕਰਡ ਹਾਰਟ ਕਾਨਵੈਂਟ ਇੰਟਰਨੈਸ਼ਨਲ ਸਕੂਲ ਦਾ ਪਹਿਲਾ ਆਈ.ਜੀ.ਸੀ.ਐੱਸ.ਈ. ਬੈਚ, ਜਿਸ ਨੇ ਇਸ ਸਾਲ ਆਪਣੀ ਬੋਰਡ ਦੀ ਪ੍ਰੀਖਿਆ ਦਿੱਤੀ ਸੀ, ਸ਼ਾਨਦਾਰ ਅਤੇ ਮਾਣਮੱਤੇ ਢੰਗ ਨਾਲ ਆਪਣੀਆਂ ਕੋਸ਼ਿਸ਼ਾਂ ਵਿੱਚ ਸਫ਼ਲ ਹੋਇਆ।
ਕੈਂਬਰਿਜ ਯੂਨੀਵਰਸਿਟੀ ਦੀ ਮਾਰਚ ਸੀਰੀਜ਼ ਦੌਰਾਨ ਮਹੀਨਾਭਰ ਚਲੇ ਪ੍ਰੀਖਿਆ ਪ੍ਰਕਿਰਿਆ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦਾ 5 ਪ੍ਰਮੁੱਖ ਵਰਗਾਂ ਅਧੀਨ 14 ਤੋਂ ਵੱਧ ਵਿਸ਼ਿਆਂ ਵਿੱਚ ਮੁਲਾਂਕਣ ਕੀਤਾ ਗਿਆ। ਇਹ ਪ੍ਰੀਖਿਆ ਓਵਜੈਕਟਿਵ, ਸਵਜੈਕਟਿਵ ਅਤੇ ਪ੍ਰੈਕਟੀਕਲ ਸਕਿੱਲ ਦੇ ਨਾਲ ਹੀ ਡੂੰਘਾਈ ਨਾਲ ਵਿਸ਼ੇ ਦੇ ਅਧਿਐਨ ਸਬੰਧੀ ਅੰਤਰਰਾਸ਼ਟਰੀ ਪੱਧਰ ‘ਤੇ ਸ਼ਲਾਘਾਯੋਗ ਪ੍ਰਮਾਣਤ ਮੁਲਾਂਕਣ ਹੈ। ਉਹਨਾਂ ਕਿਹਾ ਕਿ ਸਕੂਲ ਮਾਣ ਨਾਲ ਐਲਾਨ ਕਰਦਾ ਹੈ ਕਿ ਸਾਡੇ ਲੱਕੀ 13 ਬੈਚ ਦੇ ਵਿਦਿਆਰਥੀਆਂ ਨੇ 8 ਡਿਸਟਿਕਸ਼ਨਸ ਅਤੇ 5 ਮੈਰਿਟਸ ਪ੍ਰਾਪਤ ਕੀਤੇ ਹਨ। ਏ-ਸਟਾਰ ਗ੍ਰੇਡਾਂ ਦੀ ਸਭ ਤੋਂ ਵੱਧ ਸੰਖਿਆ ਐਸ.ਐਚ.ਸੀ.ਆਈ.ਐਸ. ਦੇ ਵਿਦਿਆਰਥੀਆਂ ਦੀ ਹੈ। ਪ੍ਰੀਖਿਆ ਦੇਣ ਵਾਲੇ ਕੁੱਲ 13 ਵਿਦਿਆਰਥੀਆਂ ਵਿੱਚੋਂ, 2 (ਅਦਵਿਤ ਵਿਵੇਕ ਅਰੋੜਾ ਅਤੇ ਗੁਰਾਨੁਰਾਗ ਸਿੰਘ) ਹਰੇਕ ਨੇ ਕੁਲ 6 ਏ-ਸਟਾਰ ਅਤੇ ਇਕ ਏ ਗਰੇਡ, 5 ਹੋਰਨਾਂ ਨਾਲ 1 (ਅਦਿੱਤਿਆ ਸ਼ਾਂਗਰੀ) ਨੇ ਇੰਗਲਿਸ਼ ਵਿੱਚ ਏ-ਸਟਾਰ, ਜਦੋਂ ਕਿ 3 (ਆਕਰਸ਼ਨ, ਅਨੀਸ਼ ਅਤੇ ਸੋਹਮ) ਨੇ 5 ਏ-ਸਟਾਰ ਹਾਸਲ ਕੀਤੇ।  ਕੁੱਲ 45 ਏ-ਸਟਾਰ (ਡਿਸਟਿਕਸ਼ਨਸ) ਅਤੇ 21 ਏ ਗਰੇਡ (ਮੈਰਿਟਸ) ਹਾਸਲ ਕੀਤੇ ਗਏ ਅਤੇ  ਸ਼ਾਨਦਾਰ ਸਫ਼ਲਤਾ ਦਰ ਨਾਲ ਨਤੀਜਾ 100 ਫ਼ੀਸਦੀ ਰਿਹਾ। ਵਿਦਿਆਰਥੀਆਂ ਦੀ ਕਾਰਗੁਜ਼ਾਰੀ ਅਤੇ ਮਿਹਨਤ ਤੋਂ ਪ੍ਰਸ਼ਾਸਨ, ਫੈਕਲਟੀ ਅਤੇ ਮਾਪੇ ਉਤਸ਼ਾਹਿਤ ਹਨ ਅਤੇ ਸ਼ਾਨਦਾਰ ਨਤੀਜੇ ਸੈਕਰਡ ਹਾਰਟ ਦੇ ਪ੍ਰਭਾਵਸ਼ਾਲੀ ਆਧਾਰ ਨੂੰ ਦਰਸਾਉਂਦੇ ਹਨ।

About Author

Leave A Reply

WP2Social Auto Publish Powered By : XYZScripts.com