- ਕੋਰੋਨਾ ਪੀਡ਼ਤ ਮਰੀਜ਼ਾਂ ਦੇ ਇਲਾਜ ਲਈ ਸੇਵਾ ਪ੍ਰਦਾਨ ਕਰਨਾ ਸੱਚੀ ਸੇਵਾ- ਪ੍ਰਿਤਪਾਲ ਸਿੰਘ
ਲੁਧਿਆਣਾ (ਵਿਸ਼ਾਲ, ਅਰੁਣ ਜੈਨ)-ਕੋਰੋਨਾ ਮਾਹਾਵਾਰੀ ਦੇ ਦੌਰਾਨ ਬਹੁਤ ਸਾਰੇ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ ।ਆਕਸੀਜਨ ਦੀ ਕਮੀ ਨੂੰ ਪੂਰੀ ਕਰਨ ਦੇ ਮਕਸਦ ਤਹਿਤ ਹੀ ਅਕਾਲ ਪੁਰਖ ਦੀ ਫੌਜ ਅਤੇ ਹੇਮਕੁੰਟ ਫਾਊਂਡੇਸ਼ਨ ਦਿੱਲੀ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਫੀਲਡ ਗੰਜ ਲੁਧਿਆਣਾ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਮੈਂਬਰ ਐਸਜੀਪੀਸੀ ਧਰਮ ਪ੍ਰਚਾਰ ਕਮੇਟੀ ਨੂੰ 15 ਆਕਸੀਜਨ ਕੰਸੇਨਟ੍ਰੇਟਰ ਭੇਟ ਕੀਤੇ। ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਪੀਡ਼ਤ ਮਰੀਜ਼ਾਂ ਦੇ ਇਲਾਜ ਲਈ ਸੇਵਾ ਪ੍ਰਦਾਨ ਕਰਨਾ ਸੱਚੀ ਸੇਵਾ ਹੈ। ਉਨ੍ਹਾਂ ਨੇ ਉਕਤ ਸੰਸਥਾਵਾਂ ਦੇ ਪ੍ਰਤੀਨਿਧੀਆਂ ਮਨਪ੍ਰੀਤ ਸਿੰਘ, ਰਮਨਜੀਤ ਸਿੰਘ ,ਪ੍ਰਭਜੋਤ ਸਿੰਘ, ਕੁੰਵਰਪੁਸ਼ਵਿੰਦਰ ਸਿੰਘ, ਗੁਰਸਾਹਿਬ ਸਿੰਘ ਅਤੇ ਮਨਮੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦਿਆਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਦੀ ਭਲਾਈ ਲਈ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਅਵਤਾਰ ਸਿੰਘ, ਕੰਵਲਪ੍ਰੀਤ ਸਿੰਘ, ਕੁਲਦੀਪ ਸਿੰਘ ਦੂਆ, ਅਮਰਜੀਤ ਸਿੰਘ ਹੈਪੀ, ਰਣਦੀਪ ਸਿੰਘ ਡਿੰਪਲ, ਗੁਰਪ੍ਰੀਤ ਸਿੰਘ ਵਿੰਕਲ ,ਜਤਿੰਦਰ ਸਿੰਘ ਰੋਬਿਨ ਅਤੇ ਸਤਨਾਮ ਸਿੰਘ ਆਦਿ ਮੌਜੂਦ ਸਨ।