Friday, May 9

ਯੂ.ਕੇ. ਵਾਸੀ ਐਨ.ਆਰ.ਆਈ. ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ 10 ਆਕਸੀਜਨ ਕੰਸਨਟਰੇਟਰ ਦਾਨ ਕੀਤੇ

ਲੁਧਿਆਣਾ, (ਸੰਜੇ ਮਿੰਕਾ)- ਸੰਦੀਪ ਗੁਪਤਾ ਪ੍ਰਵਾਸੀ ਭਾਰਤੀ ਜੋਕਿ ਮੂਲ ਰੂਪ ਵਿੱਚ ਸਰਾਭਾ ਨਗਰ, ਲੁਧਿਆਣਾ ਦਾ ਨਿਵਾਸੀ ਹੈ ਅਤੇ ਸਾਲ 1991 ਤੋਂ ਯੂ.ਕੇ. ਵਿੱਚ ਜਾ ਵਸੇ ਹਨ। ਉਸਨੂੰ ਆਪਣੇ ਜੱਦੀ ਮੁਲਕ ਵਿੱਚ ਆਕਸੀਜਨ ਕੰਸਨਟਰੇਟਰ ਦੀ ਘਾਟ ਬਾਰੇ ਪਤਾ ਲੱਗਿਆ। ਉਸਨੇ ਆਕਸੀਜਨ ਕੰਸਨਟਰੇਟਰ ਦੀ ਸੇਵਾ ਵਾਲੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਆਪਣੇ ਮਿੱਤਰਾਂ-ਸੱਜਣਾਂ ਦੇ ਨਾਲ-ਨਾਲ ਯੂ.ਕੇ. ਸਥਿਤ ਹਡਰਸ ਫੀਲਡ ਗੁਰੂਦਵਾਰਾ ਸਾਹਿਬ ਦਾ ਵੀ ਸਹਿਯੋਗ ਪ੍ਰਾਪਤ ਕੀਤਾ। ਉਸਨੇ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨਾਲ ਸੰਪਰਕ ਕੀਤਾ ਅਤੇ ਸ਼ੁਰੂਆਤ ਵਿੱਚ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਲਈ 10 ਆਕਸੀਜਨ ਕੰਸਨਟਰੇਟਰ ਭੇਜੇ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਆਕਸੀਜਨ ਕੰਸਨਟਰੇਟਰ ਭੇਜਣ ਦਾ ਵੀ ਭਰੋਸਾ ਦਿੱਤਾ। ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਰੈਡ ਕਰਾਸ ਸੁਸਾਇਟੀ ਰਾਹੀਂ ਲੁਧਿਆਣਾ ਦੇ ਰਾਧਾ ਸਵਾਮੀ ਸਤਿਸੰਗ ਘਰ ਵਿੱਚ ਚਲਾਏ ਜਾ ਰਹੇ ਇੱਕ ਅਸਥਾਈ ਕੋਵਿਡ ਕੇਅਰ ਹਸਪਤਾਲ ਨੂੰ ਇਹ 10 ਆਕਸੀਜਨ ਕੰਸਨਟਰੇਟਰ ਸੌਂਪੇ।

About Author

Leave A Reply

WP2Social Auto Publish Powered By : XYZScripts.com