Friday, May 9

ਘਰਾਂ ਵਿੱਚ ਰਹਿਕੇ ਕੋਵਿਡ ਦੀ ਚੇਨ ਨੂੰ ਤੋੜਨ ਵਿਚ ਆਪਣਾ ਯੋਗਦਾਨ ਪਾਓ : ਡਾ. ਕਿਰਨ ਆਹਲੂਵਾਲਿਆ

ਲੁਧਿਆਣਾ (ਸੰਜੇ ਮਿੰਕਾ)- ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋ ਕੋਵਿਡ 19 ਦੇ ਸਬੰਧ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸਿਹਤ ਵਿਭਾਗ ਲੁਧਿਆਣਾ ਨੂੰ ਮੁਹੱਈਆ ਕਰਵਾਈ ਗਈ ਆਈ.ਈ.ਸੀ. ਗੱਡੀ ਦੇ ਰਾਂਹੀ ਅੱਜ ਮਾਸ ਮੀਡੀਆ ਵਿੰਗ ਦੀ ਟੀਮ ਵੱਲੋ ਸਹਿਰ ਦੇ ਵੱਖ ਵੱਖ ਇਲਾਕਿਆ ਵਿਚ ਆਮ ਲੋਕਾਂ ਨੂੰ ਕਰੋਨਾਂ ਮਾਹਾਂਮਾਰੀ ਤੋਂ ਬਚਾਅ ਅਤੇ ਕਰਫ਼ਿਊ ਦੇ ਨਵੇਂ ਨਿਯਮਾਂ ਦੇ ਸਬੰਧ ਵਿਚ ਜਾਗਰੂਕ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲਿਆ ਨੇ ਕਿਹਾ ਕਿ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਨੂੰ ਇਸ ਜਾਗਰੂਕਤਾ ਮੁਹਿੰਮ ਦਾ ਜਿੰਮਾਂ ਸੋਪਿਆ ਗਿਆ ਹੈ। ਦਿਨੋ ਦਿਨ ਵੱਧ ਰਹੇ ਕੋਵਿਡ -19 ਦੇ ਮਾਮਲਿਆਂ ਨੂੰ ਘਟਾਉਣ ਦੀ ਕੋਸ਼ਿਸ਼ ਵਿਚ, ਸਿਹਤ ਵਿਭਾਗ ਦੀਆਂ ਮਾਸ ਮੀਡੀਆ ਟੀਮ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਜਾਗਰੂਕ ਕਰਨ ਲਈ ਕੰਮ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ ਅਗਲੇ ਦਿਨ ਸਵੇਰ ਪੰਜ ਵਜੇ ਤੱਕ ਨੂੰ ਕਰਫ਼ਿਊ ਰਹੇਗਾ, ਇਨ੍ਹਾਂ ਦਿਨਾਂ ਦੌਰਾਨ ਸਵੇਰ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਫ਼ਿਊ ਤੋਂ ਛੋਟ ਹੋਵੇਗੀ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਮੁਕੰਮਲ ਤੌਰ ਤੇ ਕਰਫ਼ਿਊ ਹੋਵੇਗਾ, ਹਾਲਾਂਕਿ ਸਿਰਫ ਕੁਝ ਜ਼ਰੂਰੀ ਸੇਵਾਵਾਂ ਨੂੰ ਕਰਫ਼ਿਊ ਦੇ ਇਨ੍ਹਾਂ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ । ਸਿਵਲ ਸਰਜਨ ਵੱਲੋ ਦੱਸਿਆ ਗਿਆ ਕੋਈ ਵੀ ਸਰਕਾਰ ਆਪਣਾ ਰਾਜ ਜਾਂ ਖੇਤਰ ਬੰਦ ਨਹੀਂ ਕਰਨਾ ਚਾਹੁੰਦੀ, ਪਰ ਇਸ ਮੁਸ਼ਕਲ ਸਮੇਂ ਵਿੱਚ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਕਰਫ਼ਿਊ ਲਗਾਉਣ ਦਾ ਫੈਸਲਾ ਕੀਤਾ ਹੈ, ਜੋ ਕਿ ਲੋਕਾਂ ਲਈ ਸਰਬੋਤਮ ਫੈਸਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਆਪਣੇ ਘਰ ਦੇ ਅੰਦਰ ਰਹਿੰਦੇ ਹਨ ਤਾਂ ਵਾਇਰਸ ਫੈਲਣ ਦੀ ਗਤੀ ਯਕੀਨਨ ਘੱਟ ਹੁੰਦੀ ਹੈ। ਅੱਜ ਵਿਭਾਗ ਦੀ ਮਾਸ ਮੀਡੀਆ ਟੀਮ ਵੱਲੋ ਸਹਿਰ ਦੇ ਵੱਖ ਵੱਖ ਇਲਾਕਿਆ ਵਿਚ ਜਾਕੇ ਭੀੜਭਾੜ ਵਾਲੀਆ ਥਾਂਵਾਂ ਤੇ ਲੋਕਾਂ ਨੂੰ ਮਾਸਕ ਪਹਿਨਣ,ਸੋਸਲ ਡਿਸਟੈਸਿੰਗ ਅਤੇ ਹੱਥ ਧੋਣ ਦੇ ਸਬੰਧ ਵਿਚ ਜਾਗਰੂਕ ਕੀਤਾ ਗਿਆ। ਟੀਮ ਵੱਲੋਂ ਵੱਖ ਵੱਖ ਦੁਕਾਨਾ ਤੇ ਜਾਕੇ ਉਨਾ ਦੇ ਮਾਲਕਾਂ ਨਾਲ ਰਾਬਤਾ ਕਾਇਮ ਕਰਕੇ ਦੱਸਿਆ ਗਿਆ ਕਿ ਕਰੋਨਾਂ ਤੋਂ ਬਚਾਅ ਵਿਚ ਸੋਸਲ ਡਿਸਟੈਸਿੰਗ ਦੀ ਅਹਿਮ ਭੂਮਿਕਾ ਹੈ ਅਤੇ ਉਨ੍ਹਾਂ ਨੂੰ ਜਾਗਰੂਕ ਕੀਤਾ ਗਿਆ ਕਿ ਦੁਕਾਨਾ ਦੇ ਵਿਚ ਜਿਆਦਾ ਇਕੱਠ ਨਾ ਕੀਤਾ ਜਾਵੇ ਅਤੇ ਬਿਨਾ ਮਾਸਕ ਵਾਲੇ ਵਿਅਕਤੀ ਨੂੰ ਦੁਕਾਨ ਦੇ ਵਿਚ ਦਾਖਲ ਨਾ ਹੌਣ ਦਿੱਤਾ ਜਾਵੇ। ਜੇਕਰ ਕਿਸੇ ਵੀ ਕਾਰਨ ਦੁਕਾਨ ਦੇ ਵਿਚ ਜਿਆਦਾ ਵਿਅਕਤੀ ਆਉਂਦੇ ਹਨ ਤਾਂ ਸੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਤੌ ਇਲਾਵਾ ਟੀਮ ਵੱਲੋ ਪ੍ਰਮੁੱਖ ਚੋਰਾਹਿਆ ਦੇ ਵਿਚ ਸਪੀਕਰ ਦੇ ਰਾਂਹੀ ਲੋਕਾਂ ਨੂੰ ਕਰੋਨਾਂ ਮਾਹਾਂਮਾਰੀ ਦੇ ਸਬੰਧ ਵਿਚ ਜਾਗਰੂਕ ਕਰਦਿਆ ਦੱਸਿਆ ਗਿਆ ਕਿ ਕਿਸ ਤਰਾਂ ਕਰੋਨਾਂ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਇਸ ਬਿਮਾਰੀ ਦੇ ਸਬੰਧ ਵਿਚ ਲੋਕਾਂ ਦੇ ਵਿਚ ਪਾਈਆ ਜਾ ਰਹੀਆ ਗਲਤ ਧਾਰਨਾਵਾ ਦੇ ਸਬੰਧ ਵਿਚ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ।ਟੀਮ ਵੱਲੋਂ ਅੱਜ ਜਵਾਹਰ ਨਗਰ ਕੈਂਪ, ਫੀਲਡਗੰਜ, ਮਾਡਲ ਟਾਊਨ ਆਦਿ ਦੇ ਇਲਾਕਿਆ ਵਿਚ ਆਮ ਲੋਕਾਂ ਅਤੇ ਦੁਕਾਨਦਾਰਾ ਨੂੰ ਜਾਗਰੂਕ ਕੀਤਾ ਗਿਆ। ਉਹਨਾਂ ਕਿਹਾ, ਇਸ ਕਰਫ਼ਿਊ ਦਾ ਮੁੱਖ ਉਦੇਸ਼ ਕੋਰੋਨਾਵਾਇਰਸ ਦੀ ਚੇਨ ਨੂੰ ਤੋੜਨਾ ਹੈ, ਤਾਂ ਜੋ ਕੋਈ ਵੀ ਕਿਸੇ ਦੇ ਸੰਪਰਕ ਵਿੱਚ ਨਾ ਆਵੇ ਜਿਸ ਨਾਲ ਵਾਇਰਸ ਦੀ ਇਕ ਸੰਕ੍ਰਮਿਤ ਵਿਅਕਤੀ ਤੋਂ ਦੂਸਰੇ ਤੱਕ ਪਹੁੰਚਣ ਦੀ ਲੜੀ ਨੂੰ ਤੋੜਿਆ ਜਾ ਸਕੇ | ਉਹਨਾਂ ਦੱਸਿਆ ਕਿ ਇਨਫਰਮੇਸ਼ਨ ਐਜੂਕੇਸ਼ਨ ਕਮਿਉਨੀਕੇਸ਼ਨ (ਆਈ.ਈ.ਸੀ.) ਦੀ ਵੈਨ ਪਬਲਿਕ ਐਡਰੈਸ ਸਿਸਟਮ (ਪੀ.ਏ.ਐੱਸ.) ਨਾਲ ਲੈਸ ਹੈ ਤਾਂ ਜੋ ਉਹ ਵੱਡੀ ਗਿਣਤੀ ਵਿਚ ਲੋਕਾਂ ਨੂੰ ਇਕ ਜਗ੍ਹਾ ‘ਤੇ ਇਕੱਠੇ ਕੀਤੇ ਬਗੈਰ ਜਾਗਰੂਕ ਕਰ ਸਕਣ। ਉਨ੍ਹਾਂ ਕਿਹਾ, ਸਿਰਫ ਲੋਕਾਂ ਦੀ ਸੁਰੱਖਿਆ ਲਈ ਹੀ ਕਰਫ਼ਿਊ ਲਗਾਉਣ ਦਾ ਫੈਸਲਾ ਕੀਤਾ ਹੈ ਅਤੇ ਲੋਕਾਂ ਨੂੰ ਸਰਕਾਰ ਦੇ ਫੈਸਲਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਸਮਝਦਾਰੀ ਨਾਲ ਇਸ ਦਾ ਪਾਲਣ ਕਰਨਾ ਚਾਹੀਦਾ ਹੈ।

About Author

Leave A Reply

WP2Social Auto Publish Powered By : XYZScripts.com