Sunday, June 29

ਖੰਨਾ ਪੁਲਿਸ ਵੱਲੋਂ 1 ਕਿਲੋ ਹੈਰੋਇਨ ਸਮੇਤ ਕਾਬੂ

ਖੰਨਾ/ਲੁਧਿਆਣਾ, (संजय मिका, आयुष मित्तल ) – ਸੀਨੀਅਰ ਪੁਲਿਸ ਕਪਤਾਨ ਖੰਨਾ ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਵੱਲੋ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਸਪੈਸ਼ਲ ਮੁਹਿੰਮ ਵਿੱਚ ਖੰਨਾ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜੇਰ ਸਰਕਰਦਗੀ ਸ਼੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਆਈ) ਖੰਨਾ, ਸ਼੍ਰੀ ਰਾਜਨ ਪਰਮਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ ਖੰਨਾ ਦੇ ਥਾਣੇਦਾਰ ਵਿਜੇ ਕੁਮਾਰ ਸੀ.ਆਈ.ਏ. ਖੰਨਾ ਸਮੇਤ ਨਾਰਕੋਟਿਕ ਸੈੱਲ ਖੰਨਾ ਦੀ ਪੁਲਿਸ ਪਾਰਟੀ ਦੇ ਪ੍ਰਿਸਟਨ ਮਾਲ, ਜੀ.ਟੀ. ਰੋਡ ਖੰਨਾ ‘ਤੇ ਨਾਕਾ ਬੰਦੀ ਕੀਤੀ ਗਈ ਸੀ, ਦੌਰਾਨੇ ਨਾਕਾ ਬੰਦੀ ਮੰਡੀ ਗੋਬਿੰਦਗੜ ਵਾਲੇ ਪਾਸੇ ਤੋਂ ਸਰਵਿਸ ਰੋਡ ਪਰ ਇੱਕ ਮੋਨਾ ਨੌਜਵਾਨ ਇੱਕ ਦਮ ਪਿੱਛੇ ਨੂੰ ਮੁੱੜਨ ਲੱਗਾ, ਜਿਸ ਨੂੰ ਸ਼ੱਕ ਦੀ ਬਿਨ੍ਹਾਂ ਪਰ ਪੁਲਿਸ ਪਾਰਟੀ ਦੀ ਮੱਦਦ ਨਾਲ ਕਾਬੂ ਕੀਤਾ ਗਿਆ, ਜਿਸ ਨੇ ਆਪਣਾ ਨਾਮ (1) ਦੀਪਾਂਸ਼ੂ ਅਵਸਥੀ ਪੁੱਤਰ ਨਿਤਿਨ ਅਵਸਥੀ ਵਾਸੀ ਆਰ.ਜੈਡ.ਐਫ-218, ਨਿਹਾਲ ਵਿਹਾਰ, ਨੰਗਲੌਈ ਜਾਟ, ਥਾਣਾ ਨਿਹਾਲ ਬਿਹਾਰ, ਪੱਛਮੀ ਦਿੱਲੀ, ਦੱਸਿਆ, ਜਿਸ ਦੀ ਚੈਕਿੰਗ ਸ਼੍ਰੀ ਮਨਮੋਹਨ ਸਰਨਾ ਪੀ.ਪੀ.ਐੱਸ, ਉਪ ਪੁਲਿਸ ਕਪਤਾਨ (ਆਈ) ਖੰਨਾ ਦੀ ਹਾਜਰੀ ਵਿੱਚ ਕਰਨ ‘ਤੇ ਉਸ ਦੇ ਪਿੱਠੂ ਬੈਗ ਵਿੱਚੋ 01 ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਤੇ ਮੁੱਕਦਮਾ ਨੰਬਰ 97, ਮਿਤੀ 12-05-2021 ਅ/ਧ 21/61/85 ਐੱਨ.ਡੀ.ਪੀ.ਐੱਸ. ਐਕਟ ਥਾਣਾ ਸਿਟੀ-2 ਖੰਨਾ, ਦਰਜ਼ ਰਜਿਸਟਰ ਕਰਕੇ ਦੋਸ਼ੀ ਦੀਪਾਂਸ਼ੂ ਅਵਸਥੀ ਉੱਕਤ ਨੂੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਉੱਕਤ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਗੱਲ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ, ਕਿ ਦੋਸ਼ੀ ਇਹ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ ਤੇ ਕਿਹੜੇ-ਕਿਹੜੇ ਏਰੀਏ ਵਿੱਚ ਵੇਚਣੀ ਸੀ ਅਤੇ ਇਸ ਗੋਰਖ ਧੰਦੇ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ।ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ :-

About Author

Leave A Reply

WP2Social Auto Publish Powered By : XYZScripts.com