Friday, May 9

ਮਾੜੀ ਰਣਨੀਤੀ ਨੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਚ ਕੀਤਾ ਵਾਧਾ:–ਮਨਪ੍ਰੀਤ ਬੰਟੀ

ਲੁਧਿਆਣਾ (विशाल, आयुष मित्तल)- ਇੱਕ ਪਾਸੇ ਤਾਂ ਕਰੋਨਾ ਮਹਾਂਮਾਰੀ ਦੀ ਵਧ ਰਹੀ ਲਹਿਰ ਨੇ ਕਾਰੋਬਾਰ ਠੱਪ ਕੀਤੇ ਹੋਏ ਹਨ ਤੇ ਦੂਜੇ ਪਾਸੇ ਸਰਕਾਰਾਂ ਦੀ ਮਾੜੀ ਰਣਨੀਤੀ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਵਿੱਚ ਵਾਧਾ ਕਰ ਰਹੀ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਪਾਰੀ ਆਗੂ ਮਨਪ੍ਰੀਤ ਸਿੰਘ ਬੰਟੀ ਨੇ ਕੀਤਾ।ਉਨਾਂ ਕਿਹਾ ਕਿ ਸਰਕਾਰ ਵੱਲੋਂ ਦੁਕਾਨਦਾਰਾਂ ਲਈ ਬਿਨਾਂ ਸੋਚੇ ਸਮਝੇ ਜਾਰੀ ਕੀਤੀ ਸਮਾਂ ਸੀਮਾ ਬਹੁਤ ਹੀ ਗਲਤ ਹੈ ਕਿਉਂਕਿ ਨਾਂ ਤਾਂ ਦੁਕਾਨਾਂ 5 ਵਜੇ ਖੁੱਲ ਸਕਦੀਆਂ ਹਨ, ਤੇ ਨਾ ਹੀ ਗ੍ਰਾਹਕ ਪਹੁੰਚ ਸਕਦਾ ਹੈ।ਇਸੇ ਤਰਾਂ ਲੱਗਭੱਗ 8 ਤੋਂ 9 ਵਜੇ ਦੇ ਕਰੀਬ ਘਰੋਂ ਨਿਕਲਣ ਵਾਲੇ ਗ੍ਰਾਹਕ ਲਈ ਖਰੀਦਦਾਰੀ ਕਰ 12 ਵਜੇਂ ਤੋਂ ਪਹਿਲਾਂ ਘਰ ਵਾਪਿਸ ਪਹੁੰਚਣਾ ਵੀ ਸੰਭਵ ਨਹੀਂ।ਉਨਾਂ ਕਿਹਾ ਕਿ ਸਹੀ ਸਮਾਂ ਸਾਰਨੀ ਨਾ ਹੋਣ ਕਾਰਨ, ਦੁਕਾਨਦਾਰੀ ਲਈ ਬਹੁਤ ਘੱਟ ਸਮਾਂ ਬਚਦਾ ਹੈ।ਜਿਸਦੇ ਚਲਦਿਆਂ ਇੱਕੋ ਟਾਈਮ ਬਜਾਰਾਂ ਵਿੱਚ ਭੀੜ ਵੀ ਦੇਖਣ ਨੂੰ ਮਿਲ ਰਹੀ ਹੈ।ਬੰਟੀ ਨੇ ਕਿਹਾ ਕਿ ਇਸ ਸਭ ਦੇ ਨਾਲ ਜਿੱਥੇ ਵਪਾਰੀ ਵਰਗ ਦਾ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਕਰੋਨਾ ਦੀ ਚੈਨ ਟੁੱਟਣ ਦੀ ਬਜਾਏ ਮਰੀਜਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ।ਜਿਸਦਾ ਕਾਰਨ ਘਟੀਆ ਰਣਨੀਤੀ ਹੈ।ਉਨਾਂ ਕਿਹਾ ਕਿ ਔਡ ਈਵਨ ਦੀ ਤਰਜ ਤੇ ਸਵੇਰ 9 ਵਜੇ ਤੋਂ ਸ਼ਾਮ 7 ਵਜੇ ਤੱਕ ਦੁਕਾਨਾਂ ਖੋਲਣ ਦੀ ਛੂਟ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਬਹੁਤ ਘੱਟ ਸਮਾਂ ਹੋਣ ਕਾਰਨ ਲੱਗ ਰਿਹਾ ਜਮਾਵੜੇ ਤੋਂ ਬਚਦਿਆਂ ਕਰੋਨਾ ਕੇਸਾਂ ਨੂੰ ਘਟਾਇਆ ਜਾ ਸਕੇ।Attachments area

About Author

Leave A Reply

WP2Social Auto Publish Powered By : XYZScripts.com