ਲੁਧਿਆਣਾ, (ਸੰਜੇ ਮਿੰਕਾ) – ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਗਿੱਲ ਨੇ ਦੱਸਿਆ ਕਿ ਕੱਲ 9 ਮਈ, 2021 ਦਿਨ ਐਤਵਾਰ ਨੂੰ ਕੋਵੈਕਸਿਨ ਦੀ ਦੂਜੀ ਖੁਰਾਕ (ਸਿਰਫ 45 ਸਾਲ ਤੋਂ ਵੱਧ ਉਮਰ ਸਮੂਹ ਲਈ) ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਦਿੱਤੀ ਜਾਵੇਗੀ, ਜਿਸ ਵਿੱਚ ਅਰਬਨ ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ) ਸੁਨੇਤ, ਅਰਬਨ ਪੀ.ਐੱਚ.ਸੀ. ਮਾਡਲ ਟਾਊਨ, ਜੱਚਾ-ਬੱਚਾ ਹਸਪਤਾਲ (ਐਮ.ਸੀ.ਐੱਚ) ਵਰਧਮਾਨ, ਸਿਵਲ ਹਸਪਤਾਲ ਲੁਧਿਆਣਾ ਅਤੇ ਸਬ ਡਵੀਜ਼ਨਲ ਹਸਪਤਾਲ (ਐਸ.ਡੀ.ਐਚ) ਖੰਨਾ ਸ਼ਾਮਲ ਹਨ। ਇਸੇ ਤਰ੍ਹਾਂ ਕੋਵਿਡਸ਼ਿਲਡ ਦੀ ਪਹਿਲੀ ਅਤੇ ਦੂਜੀ ਖੁਰਾਕ (ਸਿਰਫ 45 ਸਾਲ ਤੋਂ ਵੱਧ ਉਮਰ ਸਮੂਹ ਲਈ) ਅਰਬਨ ਪੀ.ਐਚ.ਸੀ. ਸਬਜ਼ੀ ਮੰਡੀ, ਅਰਬਨ ਸੀ.ਐਚ.ਸੀ. ਸੁਭਾਸ਼ ਨਗਰ, ਐਮ.ਸੀ.ਐਚ. ਵਰਧਮਾਨ, ਸਿਵਲ ਹਸਪਤਾਲ ਲੁਧਿਆਣਾ, ਅਰਬਨ ਸੀ.ਐਚ.ਸੀ. ਸਿਵਲ ਸਰਜਨ ਦਫਤਰ, ਅਰਬਨ ਸੀ.ਐਚ.ਸੀ. ਗਿਆਸਪੁਰਾ, ਅਰਬਨ ਸੀ.ਐਚ.ਸੀ. ਸ਼ਿਮਲਾਪੁਰੀ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦੁੱਗਰੀ, ਸਰਕਾਰੀ ਆਯੁਰਵੈਦਿਕ ਹਸਪਤਾਲ ਮਾਡਲ ਗ੍ਰਾਮ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਜਵੱਦੀ, ਐਸ.ਡੀ.ਐਚ. ਰਾਏਕੋਟ, ਐਸ.ਡੀ.ਐਚ. ਸਮਰਾਲਾ, ਐਸ.ਡੀ.ਐਚ. ਜਗਰਾਉਂ, ਐਸ.ਡੀ.ਐਚ. ਖੰਨਾ, ਈ.ਐਸ.ਆਈ. ਮਾਡਲ ਹਸਪਤਾਲ ਦੇ ਨਾਲ-ਨਾਲ ਦਿਹਾਤੀ ਖੇਤਰ ਦੇ ਸਾਰੇ ਸੀ.ਐਚ.ਸੀ. ਵਿਖੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਖੇਤਰ ਦੇ ਲੋਕ ਇਨ੍ਹਾਂ ਕੇਂਦਰਾਂ ਵਿੱਚ ਜਾ ਕੇ ਕੋਵੈਕਸਿਨ ਦੀ ਦੂਜੀ ਖੁਰਾਕ ਲੈ ਸਕਦੇ ਹਨ।
Related Posts
-
ਚਾਈਨਾ ਡੋਰ ਨਾਲ ਨਾ ਸਿਰਫ਼ ਇਨਸਾਨੀ ਜਾਨ ਨੂੰ ਖ਼ਤਰਾ ਹੈ, ਸਗੋਂ ਪੰਛੀਆਂ ਅਤੇ ਪਸ਼ੂਆਂ ਦੀ ਜ਼ਿੰਦਗੀ ਵੀ ਖ਼ਤਰੇ ‘ਚ ਪੈਂਦੀ ਹੈ:- ਐਸ.ਐਸ.ਪੀ ਡਾ. ਜਯੋਤੀ ਯਾਦਵ ਬੈਂਸ
-
ਡੀ.ਸੀ ਹਿਮਾਂਸ਼ੂ ਜੈਨ ਵੱਲੋਂ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ
-
ਐਨ.ਆਰ.ਐਲ.ਐਮ ਤਹਿਤ ਲੁਧਿਆਣਾ ਦੀਆਂ ਮਹਿਲਾ ਸਵੈ-ਸਹਾਇਤਾ ਸਮੂਹ ਵੱਲੋਂ ਹੱਥ ਨਾਲ ਬੁਣੇ ਉੱਨੀ ਮਫਲਰ ਤਿਆਰ