Friday, May 9

ਅਕਾਲੀ ਜੱਥਾ ਸ਼ਹਿਰੀ ਵੀ ਕਰੋਨਾ ਪੀੜਿਤ ਪਰਿਵਾਰਾਂ ਤੱਕ ਪਹੁੰਚਾਏਗਾ ਲੰਗਰ ਸੇਵਾ- ਰਣਜੀਤ ਢਿੱਲੋਂ

ਲੁਧਿਆਣਾ (ਸੰਜੇ ਮਿੰਕਾ, ਵਿਸ਼ਾਲ ) -ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜਿਲਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਜੱਥਾ ਸ਼ਹਿਰੀ ਦੀ ਇੱਕ ਅਹਿਮ ਮੰਟਿੰਗ ਉਨਾਂ ਦੇ ਗ੍ਰਹਿ ਵਿਖੇ ਹੋਈ।ਜਿਸ ਦੌਰਾਨ ਰਣਜੀਤ ਢਿੱਲੋਂ ਨੇ ਸੰਬੋਧਨ ਕਰਦਿਆ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤੇ ਦਿਸ਼ਾ ਨਿਰਦੇਸ਼ਾ ਤਹਿਤ ਅਕਾਲੀ ਜੱਥਾ ਸ਼ਹਿਰੀ ਵੱਲੋਂ ਕਰੋਨਾ ਵਾਇਰਸ ਨਾਲ ਪੀੜ੍ਹਿਤ ਪਰਿਵਾਰਾਂ ਨੂੰ ਘਰ ਘਰ ਤੱਕ ਲੰਗਰ ਸੇਵਾ ਪਹੁੰਚਾਈ ਜਾਵੇਗੀ।ਉਨਾਂ ਦੱਸਿਆ ਕਿ ਅਕਾਲੀ ਦਲ ਦੇ ਹਲਕਾ ਆਗੂਆਂ ਦੇ ਸਹਿਯੋਗ ਨਾਲ ਹਰ ਹਲਕੇ ਦੇ ਵਿੱਚ ਲੰਗਰ ਸੇਵਾ ਪਹੁੰਚਾਈ ਜਾਵੇਗੀ।ਜਿਸ ਲਈ ਇੱਕ ਹੈਲਪ ਨੰਬਰ ਵੀ ਜਾਰੀ ਕੀਤਾ ਜਾਵੇਗਾ।ਤਾਂ ਜੋ ਲੋੜਵੰਦ ਪਰਿਵਾਰ ਉਸ ਨੰਬਰ ਤੇ ਸੰਪਰਕ ਕਰਦਿਆਂ ਆਪਣੀ ਲੋੜ ਅਨੁਸਾਰ ਲੰਗਰ ਪ੍ਰਾਪਤ ਕਰ ਸਕਣ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਿਜੈ ਦਾਨਵ, ਮਨਪ੍ਰੀਤ ਸਿੰਘ ਬੰਟੀ, ਰਛਪਾਲ ਸਿੰਘ ਫੋਜੀ, ਡਾ ਅਸ਼ਵਨੀ ਪਾਸੀ, ਗੁਰਮੇਲ ਸਿੰਘ ਜੈਜੀ, ਬਲਵਿੰਦਰ ਸਿੰਘ ਸ਼ੈਂਕੀ, ਦਲਵਿੰਦਰ ਸਿੰਘ ਘੁੰੰਮਣ, ਕੁਲਜਿੰਦਰ ਸਿੰਘ ਬਾਜਵਾ, ਜੇ.ਜੇ ਅਰੋੜਾ, ਹਰਨੇਕ ਸਿੰਘ ਸੇਖੇਵਾਲ, ਪੂਨਮ ਅਰੋੜਾ, ਮਨਜੀਤ ਸਿੰਘ ਮੰਨਾ, ਧਰਮ ਸਿੰਘ ਬਾਜਵਾ, ਮੁਖਤਿਆਰ ਸਿੰਘ ਚੀਮਾ, ਹਰਜੀਤ ਸਿੰਘ ਰਾਜਾ ਜੰਗ, ਧਿਆਨ ਸਿੰਘ ਮੈਹਤਾ, ਰਵਿੰਦਰਪਾਲ ਸਿੰਘ ਖਾਲਸਾ, ਬਲਜੀਤ ਸਿੰਘ ਬਿੰਦਰਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਸਾਹਿਬਾਨ ਹਾਜਿਰ ਸਨ।

About Author

Leave A Reply

WP2Social Auto Publish Powered By : XYZScripts.com