Sunday, June 29

ਮਾਸ ਮੀਡੀਆ ਵਿੰਗ ਦੀ ਟੀਮ ਵੱਲੋ ਓਟ ਸੈਂਟਰਾਂ ਵਿਚ ਦਵਾਈ ਲੈਣ ਆਏ ਵਿਅਕਤੀਆ ਦੀ ਕੀਤੀ ਕਾਉਂਸਲਿੰਗ

ਲੁਧਿਆਣਾ (ਸੰਜੇ ਮਿੰਕਾ) – ਮਹਾਂਨਗਰ ਵਿਚ ਦਿਨੋ ਦਿਨ ਵਧ ਰਹੇ ਕਰੋਨਾਂ ਦੇ ਕਹਿਰ ਨੂੰ ਮੱਦੇਨਜਰ ਰੱਖਦੇ ਹੋਏ ਅੱਜ ਮਾਸ ਮੀਡੀਆ ਵਿੰਗ ਦੀ ਜਾਗਰੂਕਤਾ ਟੀਮ ਵੱਲੋ ਓਟ ਸੈਂਟਰਾਂ ਵਿਚ ਦਵਾਈ ਲੈਣ ਆਏ ਵਿਅਕਤੀਆ ਦੀ ਕੋਸਲਿੰਗ ਕਰਕੇ ਉਨਾਂ ਨੂੰ ਕੋਵਿਡ 19 ਦੀਆ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਵੱਲੋ ਦੱਸਿਆ ਗਿਆ ਕਿ ਅੱਜ ਮਾਸ ਮੀਡੀਆ ਵਿੰਗ ਦੀ ਟੀਮ ਵੱਲੋ ਸਿਵਲ ਹਸਪਤਾਲ ਲੁਧਿਆਣਾ ਅਤੇ ਸੀ.ਐਚ.ਸੀ. ਸਾਹਨੇਵਾਲ ਵਿਚ ਬਣੇ ਹੋਏ ਓਟ ਸੈਂਟਰ ਵਿਚ ਜਾਕੇ ਉਥੇ ਦਵਾਈ ਲੈਣ ਆਏ ਹੋਏ ਵਿਅਕਤੀਆ ਨੂੰ ਕੋਵਿਡ 19 ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਦੋ ਵੀ ਇੱਥੇ ਦਵਾਈ ਲੈਣ ਆਉਣਾ ਹੈ ਤਾਂ ਹਮੇਸਾ ਆਪਣੇ ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਣਾ ਹੈ, ਲਾਈਨ ਬਣਾਉਦੇ ਸਮੇ ਉਚਿਤ ਦੂਰੀ ਬਣਾਕੇ ਰੱਖਣੀ ਹੈ ਅਤੇ ਜੇਕਰ ਖੰਘ, ਬੁਖਾਰ ਜਾਂ ਸਾਹ ਲੈਣ ਵਿਚ ਦਿੱਕਤ ਹੋਵੇ ਤਾਂ ਉਸੇ ਹੀ ਸਮੇ ਸਿਵਲ ਹਸਪਤਾਲ ਵਿਚ ਬਣੇ ਫਲੂ ਕਾਰਨਰ ਤੇ ਚੈਕਅਪ ਕਰਵਾਇਆ ਜਾਵੇ ਅਤੇ ਕੋਵਿਡ ਦਾ ਸੈਂਪਲ ਦਿੱਤਾ ਜਾਵੇ ਤਾਂ ਜੋ ਸਮੇ ਸਿਰ ਬਿਮਾਰੀ ਦਾ ਪਤਾ ਲਗਾਕੇ ਉਸ ਦਾ ਬਣਦਾ ਇਲਾਜ ਸ਼ੁਰੂ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਸ ਨਾਜੁਕ ਦੌਰ ਦੇ ਦੌਰਾਨ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਸ ਬਿਮਾਰੀ ਦੀ ਚੇਨ ਨੂੰ ਤੋੜਿਆ ਜਾ ਸਕਦਾ ਹੈ।ਜੇਕਰ ਸਾਰੇ ਲੋਕ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਰਕਾਰ ਵੱਲੋ ਜਾਰੀ ਕੀਤੀਆ ਗਈਆ ਹਦਾਇਤਾ ਦੀ ਪਾਲਣਾ ਕਰਨ ਤਾ ਅਸੀ ਜਲਦ ਹੀ ਇਸ ਨਾਮੁਰਾਦ ਬਿਮਾਰੀ ਤੇ ਕਾਬੂ ਪਾ ਸਕਦੇ ਹਾਂ ਅਤੇ ਲੋਕਾਂ ਦੀਆ ਜਾਨਾ ਨੂੰ ਬਚਾ ਸਕਦੇ ਹਾਂ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲੋਕ ਹਿੱਤ ਉਪਰਾਲਾ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਸੀ-ਡੈਕ ਮੁਹਾਲੀ ਦੇ ਸਹਿਯੋਗ ਨਾਲ਼ ਵਿਕਸਤ ਏਕੀਕ੍ਰਿਤ ਟੈਲੀਮੇਡੀਸਨ ਸਲਿਊਸ਼ਨ, “ਈ-ਸੰਜੀਵਨੀ- -ਆਨਲਾਈਨ ਓਪੀਡੀ ” (ਡਾਕਟਰ ਤੋਂ ਮਰੀਜ਼ ਤੱਕ) ਦੀ ਸ਼ੁਰੂਆਤ ਕੀਤੀ ਗਈ ਸੀ । ਟੀਮ ਵੱਲੋਂ ਓਟ ਕੇਂਦਰ ਤੇ ਆਏ ਲਾਭਪਾਤਰੀਆਂ ਨੂੰ ਇਸ ਸੇਵਾ ਦਾ ਵੱਧ ਤੇਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਸਿਹਤ ਵਿਭਾਗ ਦੇ ਮਾਨਸਿਕ ਸਿਹਤ ਸ਼ਾਖਾ ਵੱਲੋਂ ਜਾਰੀ ਪੱਤਰ ਅਨੁਸਾਰ ਇਸ ਸੇਵਾ ਵਿੱਚ ਮਨੋਰੋਗ ਦੇ ਮਾਹਿਰ ਡਾਕਟਰ ਵੀ ਸਲਾਹ ਲਈ ਉਪਲਬਧ ਹਨ । ਹਾਜਰ ਵਿਅਕਤੀਆਂ ਨੂੰ ਦੱਸਿਆ ਗਿਆ ਕਿ ਉਹ esanjeevaniopd.in ਤੇ ਲਾਗ ਇਨ ਕਰਕੇ ਇਸ ਸੇਵਾ ਦਾ ਲਾਭ ਲੈ ਸਕਦੇ ਹਨ ।

About Author

Leave A Reply

WP2Social Auto Publish Powered By : XYZScripts.com