Friday, May 9

ਕਰੋਨਾ ਨੂੰ ਮਾਤ ਦੇਣ ਲਈ ਦੇਸ਼ ਦਾ ਹਰ ਨਾਗਰਿਕ ਸੰਕਲਪ ਲਵੇ- ਗਰੇਵਾਲ

 ਲੁਧਿਆਣਾ,(ਸੰਜੇ ਮਿੰਕਾ, ਵਿਸ਼ਾਲ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਦੇਸ਼ ਭਰ ਅੰਦਰ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਂਮਾਰੀ ਤੇ ਚਿੰਤਾ ਪ੍ਰਗਟ ਕੀਤੀ ਹੈ । ਗਰੇਵਾਲ ਨੇ ਕਿਹਾ ਕਿ ਕਰੋਨਾ ਨੂੰ ਮਾਤ ਦੇਣ ਲਈ ਹਰ ਦੇਸ਼ਵਾਸੀ ਸੰਕਲਪ ਲਵੇ ਕਿ ਹਮੇਸ਼ਾ ਹੀ ਸਮਾਜਕ ਦੂਰੀ ਬਣਾਈ ਰੱਖਣਾ ਹੈ ਅਤੇ ਮਾਸਿਕ ਨੂੰ ਮੌਜੂਦਾ ਸਮੇਂ ਦੇ ਦੌਰਾਨ ਆਪਣੇ ਜੀਵਨ ਦਾ ਇਕ ਇਕ ਹਿੱਸਾ ਬਣਾਉਣਗੇ । ਗਰੇਵਾਲ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਇਸ ਸੰਕਟ ਦੀ ਘੜੀ ਚ ਦੇਸ਼ ਅਤੇ ਸੂਬਾ ਸਰਕਾਰਾਂ ਦੀ ਮਦਦ ਲਈ ਅੱਗੇ ਆ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਭਾਰਤ ਦੇਸ਼ ਕਰੋਨਾ ਮਹਾਂਮਾਰੀ ਤੋਂ ਮੁਕਤ ਹੋ ਸਕੇ ਅਤੇ ਸਿਹਤਮੰਦ ਸਮਾਜ ਦੀ ਬਰਕਰਾਰੀ ਕਾਇਮ ਹੋ ਸਕੇ ।

About Author

Leave A Reply

WP2Social Auto Publish Powered By : XYZScripts.com