Saturday, June 28

ਸਤਿਗੁਰੂ ਰਵਿਦਾਸ ਧਰਮ ਸਮਾਜ ਵੱਲੋਂ ਪ੍ਰਸ਼ਾਸ਼ਨ ਵੱਲੋਂ ਲਾਏ ਗਏ ਵੀਕ ਐਂਡ Lockdown ਦੀ ਨਿਖੇਧੀ

  • ਗਰੀਬ ਸਮਾਜ ਰੇਹੜੀਆਂ ਫੜੀਆਂ ਵਾਲੇ ਗਰੀਬ ਮਜ਼ਦੂਰ ਰਿਕਸ਼ਾ ਵਾਲਿਆਂ ਦਾ ਸਰਕਾਰ ਨੇ ਕੀਤਾ ਕੰਮ ਕਾਜ ਠੱਪ  -ਆਨੰਦ ਕਿਸ਼ੋਰ
  • ਕੇਂਦਰ ਸਰਕਾਰ ਨੂੰ ਲਿਆ ਨਿਸ਼ਾਨੇ ਤੇ, ਕਿਹਾ ਜਿੱਥੇ ਚੋਣਾਂ ਸਿਰਫ ਉਥੇ ਹੀ ਨਹੀਂ ਹੈ ਕੋਰੋਨਾ-ਆਨੰਦ ਕਿਸ਼ੋਰ    

ਲੁਧਿਆਣਾ,(ਸੰਜੇ ਮਿੰਕਾ, ਵਿਸ਼ਾਲ,)- ਅੱਜ ਮਜ਼ਦੂਰ ਦਿਵਸ ਮੌਕੇ ਇੱਥੇ ਸਤਿਗੁਰੂ ਰਵਿਦਾਸ ਧਰਮ ਸਮਾਜ ਦੇ ਪ੍ਰਧਾਨ ਸ੍ਰੀ ਆਨੰਦ ਕਿਸ਼ੋਰ ਵੱਲੋਂ ਪ੍ਰਸ਼ਾਸਨ ਵੱਲੋਂ ਲਗਾਏ ਗਏ ਵੀਕਐਂਡ ਲਾਕਡਾਊਨ ਦੀ ਸਖ਼ਤ ਸ਼ਬਦਾਂ ਚ ਨਿੰਦਿਆਂ ਕਰਦਿਆਂ ਇਸ ਫ਼ੈਸਲੇ ਨੂੰ ਗ਼ਰੀਬ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਦੱਸਿਆ ਹੈ ਉਨ੍ਹਾਂ ਕਿਹਾ ਤੇ ਪ੍ਰਸ਼ਾਸਨ ਵੱਲੋਂ ਜੋ ਵੀਕੈਂਡ ਲਾਕਡਾਊਨ ਲਗਾਇਆ ਗਿਆ ਹੈ ਇਸ ਨਾਲ ਗ਼ਰੀਬ ਤਬਕੇ ਰੇਹੜੀ ਫੜ੍ਹੀਆਂ ਵਾਲੇ ਮਜ਼ਦੂਰ ਰਿਕਸ਼ਾ ਆਦਿ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਲਿਆਂ ਤੇ ਵੱਡੀ ਗਾਜ ਡਿੱਗੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਨੂੰ ਜਿਥੇ ਚੋਣਾਂ ਕਰਵਾਉਣੀਆਂ ਹੁੰਦੀਆਂ ਹਨ ਉਥੇ ਕੋਰੋਨਾ ਵਾਇਰਸ ਚਲਾ ਜਾਂਦਾ ਹੈ ਅਤੇ ਜਦੋਂ ਚੋਣਾਂ ਖ਼ਤਮ ਹੋ ਜਾਂਦੀਆਂ ਹਨ ਤਾਂ ਮੁੜ ਤੋਂ ਕੋਰੋਨਾ ਵਾਇਰਸ ਆ ਜਾਂਦਾ ਹੈ। ਸਤਿਗੁਰੂ ਰਵੀਦਾਸ ਧਰਮ ਸਮਾਜ ਦੇ ਪ੍ਰਧਾਨ ਸ੍ਰੀ ਆਨੰਦ ਕਿਸ਼ੋਰ ਨੇ ਇਹ ਵੀ ਕਿਹਾ ਕਿ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਸੈਂਕਡ਼ੇ ਮਜ਼ਦੂਰ ਦਿਨ ਰਾਤ ਕੰਮ ਕਰਦੇ ਨੇ ਅਤੇ ਉਥੇ ਕੀ ਕਰੋਨਾ ਨਹੀਂ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਸਖਤ ਨਿਯਮ ਸਿਰਫ਼ ਗ਼ਰੀਬ ਵਰਗ ਮਜ਼ਦੂਰ ਅਤੇ ਆਮ ਲੋਕਾਂ ਲਈ ਬੰਦੇ ਨੇ ਜਦੋਂ ਕਿ ਵੱਡੇ ਘਰਾਣੇ ਵੱਡੀਆਂ ਫੈਕਟਰੀਆਂ ਦੇ ਮਾਲਕਾਂ ਲਈ ਇਹ ਕਾਨੂੰਨ ਨਹੀਂ ਚੱਲਦੇ ਉਨ੍ਹਾਂ ਨੇ ਕਿਹਾ ਕਿ ਅੱਜ  ਰੋਜ਼ਾਨਾ ਕਮਾ ਕੇ ਖਾਣ ਵਾਲਾ ਵਰਗ ਪ੍ਰੇਸ਼ਾਨ ਹੈ ਪ੍ਰਸ਼ਾਸਨ ਨੇ ਕੋਰੋਨਾ ਦਾ ਡਰ ਦੇ ਕੇ ਲੋਕਾਂ ਦੇ ਰੁਜ਼ਗਾਰ ਬੰਦ ਕਰਵਾ ਦਿੱਤੇ ਨੇ ਦੁਕਾਨਾਂ ਫੜ੍ਹੀਆਂ ਰੇਹੜੀਆਂ ਰਿਕਸ਼ਾ ਚਲਾਉਣ ਵਾਲੇ ਅੱਜ ਉਂਜ ਹੀ ਭੁੱਖ ਨਾਲ ਮਰਨ ਦੀ ਕਗਾਰ ਤੇ ਆ ਗਏ ਨੇ। ਉਨ੍ਹਾਂ ਕਿਹਾ ਕਿ ਰਵਿਦਾਸ ਧਰਮ ਸਮਾਜ ਇਨ੍ਹਾਂ ਲੋਕਾਂ ਲਈ ਹਰ ਸੰਭਵ ਮਦਦ ਕਰੇਗਾ ਅਤੇ ਉਨ੍ਹਾਂ ਦੀ ਆਵਾਜ਼ ਬਣ ਕੇ ਗੂੰਗੀ ਬੋਲੀ ਸਰਕਾਰ ਤਕ ਪਹੁੰਚਾਏਗਾ…

About Author

Leave A Reply

WP2Social Auto Publish Powered By : XYZScripts.com