Friday, May 9

ਸ਼੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਆਨ ਲਾਈਨ ਕਵਿਤਾ ਅਤੇ ਭਾਸ਼ਣ ਮੁਕਾਬਲੇ ਵਿਚ ਤਨਵੀਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ – ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਸ੍ਰੀਮਤੀ ਜਸਵਿੰਦਰ ਕੌਰ

ਲੁਧਿਆਣਾ (ਸੰਜੇ ਮਿੰਕਾ)-ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿ:) ਲੁਧਿਆਣਾ ਸ੍ਰੀਮਤੀ ਜਸਵਿੰਦਰ ਕੌਰ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਕੁਲਦੀਪ ਸਿੰਘ ਵਲੋਂ ਲੁਧਿਆਣਾ ਦੇ ਖੰਨਾਂ 2 ਬਲਾਕ ਵਿਖੇ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਸਮਾਗਮਾਂ ਦੇ ਸੰਬੰਧ ਵਿਚ ਆਨ ਲਾਈਨ ਭਾਸ਼ਣ ਮੁਕਾਬਲੇ ਅਤੇ ਕਵਿਤਾ ਮੁਕਾਬਲੇ ਕਰਾਏ ਗਏ ਸਨ। ਜਿਸ ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੇ ਘਰਾਂ ਤੋਂ ਆਨ ਲਾਈਨ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ। ਇਸ ਆਨ ਲਾਈਨ ਭਾਸ਼ਣ ਮੁਕਾਬਲੇ ਅਤੇ ਕਵਿਤਾ ਮੁਕਾਬਲੇ ਵਿਚ ਸੈਂਟਰ ਹੈੱਡ ਟੀਚਰ ਰਣਜੋਧ ਸਿੰਘ ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੇਲਾ ਸਿੰਘ, ਸਮਿਤਾ ਸੂਦ ਦੀ ਪ੍ਰਧਾਨਗੀ ਹੇਠ ਮੁਕਾਬਲੇ ਕਰਾਏ ਗਏ, ਇਸ ਵਿਚ ਪਹਿਲਾ ਸਥਾਨ ਤਨਵੀਰ ਕੌਰ ਕਲਾਸ ਪੰਜਵੀਂ ਸਪ੍ਰਸ ਬ੍ਰਾਂਚ ਲਲਹੇੜੀ ਬਲਾਕ ਖੰਨਾਂ 2, ਦੂਸਰਾ ਸਥਾਨ ਰਿਤੂ ਕਲਾਸ ਚੌਥੀ ਬਲਾਕ ਖੰਨਾਂ 2 ਅਤੇ ਸਹਿਜਪ੍ਰੀਤ ਸਿੰਘ ਕਲਾਸ ਚੌਥੀ ਬਲਾਕ ਖੰਨਾਂ 2 ਇਸ ਮੁਕਾਬਲਿਆਂ ਵਿਚ ਸ਼੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਇਹਨਾਂ ਕਵਿਤਾ ਅਤੇ ਭਾਸ਼ਣਾਂ ਦੇ ਮੁਕਾਬਲੇ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਵੱਲੋਂ ਦਿੱਤੀ ਗਈ ਸ਼ਹਾਦਤ ਬਾਰੇ ਅਤੇ ਉਹਨਾਂ ਦੇ ਜਨਮ ਸਥਾਨ ਤੋਂ ਲੈ ਕੇ ਸਹੀਦੀ ਪ੍ਰਾਪਤ ਕਰਨ ਤੱਕ ਦਾ ਸਫਰ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਜਿਸ ਨਾਲ ਉਹਨਾਂ ਦੇ ਜੀਵਨ ਦੇ ਵਿਚ ਇੱਕ ਨਵੀਂ ਜਾਣਕਾਰੀ ਪ੍ਰਾਪਤ ਹੋਈ ।ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਸ਼੍ਰੀ ਗੁਰੁ ਤੇਗ ਬਹਾਦਰ ਜੀ ਦਾ 400 ਸਾਲਾ ਦੇ ਸੰਬੰਧ ਵਿਚ ਅਨੇਕਾਂ ਸਮਾਗਮ ਕਰਾਏ ਜਾ ਰਹੇ ਹਨ।ਉੱਥੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਨੂੰ ਗੁਰੁ ਜੀ ਦੀ ਜੀਵਨੀ ਨਾਲ ਅਲੱਗ-2 ਉਪਰਾਲਿਆਂ ਨਾਲ ਜਾਣੂੰ ਕਰਵਾਇਆ ਜਾ ਰਿਹਾ।

About Author

Leave A Reply

WP2Social Auto Publish Powered By : XYZScripts.com