Saturday, May 10

ਖੁਰਾਕ ਸਪਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਲਿਫਟਿੰਗ ‘ਚ ਤੇਜ਼ੀ ਲਿਆਉਣ ਲਈ ਰੱਖੇ ਖੇਤਰੀ ਦੌਰੇ ਜਾਰੀ

ਲੁਧਿਆਣਾ, (ਸੰਜੇ ਮਿੰਕਾ) – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਖੁਰਾਕ ਅਤੇ ਸਪਲਾਈਜ ਕੰਟਰੋਲਰ (ਡੀ.ਐਫ.ਐਸ.ਸੀ) ਸ.ਸੁਖਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਖੁਰਾਕ ਸਪਲਾਈ ਵਿਭਾਗ ਦੀਆਂ ਟੀਮਾਂ ਨੇ ਖਰੀਦ ਕੀਤੇ ਸਟਾਕ ਦੀ ਲਿਫਟਿੰਗ ਦੀ ਰਫਤਾਰ ਨੂੰ ਤੇਜ਼ ਕਰਨ ਲਈ ਆਪਣੇ ਖੇਤਰੀ ਦੌਰੇ ਜਾਰੀ ਰੱਖੇ। ਡੀ.ਐਫ.ਐਸ.ਸੀ. ਨੇ ਆਪਣੀ ਟੀਮ ਦੇ ਨਾਲ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਮੁੱਲਾਂਪੁਰ ਤੇ ਜਗਰਾਉਂ ਅਨਾਜ ਮੰਡੀਆਂ ਵਿੱਚ ਲਿਫਟਿੰਗ ਦੀ ਸਥਿਤੀ ਦਾ ਜਾਇਜ਼ਾ ਲਿਆ। ਕਿਸਾਨਾਂ ਅਤੇ ਆੜ੍ਹਤੀਆਂ ਨੇ ਕਿਹਾ ਕਿ ਮੰਡੀ ਵਿੱਚ ਕਣਕ ਦੀ ਲਗਾਤਾਰ ਆਮਦ ਕਿਸਾਨਾਂ ਵੱਲੋਂ ਫਸਲ ਦੀ ਨਿਰੰਤਰ ਵਾਢੀ ਦਾ ਨਤੀਜਾ ਹੈ। ਉਨ੍ਹਾਂ ਇਸ ਤੋਂ ਬਾਅਦ ਲਿਫਟਿੰਗ ਦੀ ਗਤੀ ਨੂੰ ਤੇਜ਼ ਕਰਨ ਦੀ ਮੰਗ ਵੀ ਕੀਤੀ ਜਿਸ ਤੋਂ ਬਾਅਦ ਡੀ.ਐਫ.ਐਸ.ਸੀ. ਨੇ ਠੇਕੇਦਾਰਾਂ ਨੂੰ ਇਸ ਮਾਮਲੇ ਦੀ ਘੋਖ ਕਰਨ ਅਤੇ ਅਨਾਜ ਮੰਡੀਆਂ ਤੋਂ ਬਿਨਾਂ ਕਿਸੇ ਦੇਰੀ ਕੀਤੇ ਸਟਾਕ ਨੂੰ ਕਲੀਅਰ ਕਰਨ ਲਈ ਵੀ ਕਿਹਾ। ਡੀ.ਐਫ.ਐਸ.ਸੀ. ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਕਿਸਾਨਾਂ ਦੇ ਅਨਾਜ ਦੇ ਇੱਕ-ਇੱਕ ਦਾਣੇ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਅਧਿਕਾਰੀਆਂ ਦੀ ਤਰਫੋਂ ਕਿਸੇ ਕਿਸਮ ਦੀ ਢਿੱਲ-ਮੱਠ ਨਹੀਂ ਵਰਤੀ ਜਾਵੇਗੀ। ਇਸ ਮੌਕੇ ਡੀ.ਐਫ.ਐਸ.ਓ ਸ.ਨਿਰਪਕਸ਼ ਮੱਟੂ, ਏ.ਐਫ.ਐਸ.ਓ ਸ.ਜਗਪਾਲ ਸਿੰਘ, ਇੰਸਪੈਕਟਰ ਸ.ਜਸਵਿੰਦਰ ਸਿੰਘ ਪੰਧੇਰ, ਸ.ਸਤਵਿੰਦਰ ਸਿੰਘ, ਸ.ਗੁਰਵਿੰਦਰ ਸਿੰਘ, ਸ.ਹਰਜੀਤ ਸਿੰਘ, ਸ.ਜਸਪਾਲ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

About Author

Leave A Reply

WP2Social Auto Publish Powered By : XYZScripts.com