Sunday, May 11

ਮੰਡੀਆਂ ਵਿੱਚ ਕਣਕ ਦੀ ਖਰੀਦ ਨਾ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਘਰ ਬਾਹਰ ਪ੍ਰਦਸ਼ਨ

  • ਅਕਾਲੀ ਦਲ ਨੇ ਕਿਸਾਨਾਂ ਦੀ ਖੱਜਲ ਖੁਆਰੀ ਲਈ ਮੰਤਰੀ ਆਸ਼ੂ ਨੂੰ ਜ਼ਿਮੇਵਾਰ ਦੱਸਿਆ

ਲੁਧਿਆਣਾ,(ਸੰਜੇ ਮਿੰਕਾ)- ਅੱਜ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਘਰ ਦੇ ਬਾਹਰ ਰੋਸ ਪ੍ਰਦਸ਼ਨ ਕੀਤਾ | ਉਹਨਾਂ ਦੋਸ਼ ਲਾਇਆ ਕਿ ਕਣਕ ਦੀ ਖਰੀਦ ਨਾ ਹੋਣ ਅਤੇ ਕਿਸਾਨਾਂ ਦੀ ਖੱਜਲ ਖੁਆਰੀ ਲਈ ਮੰਤਰੀ ਭਾਰਤ ਭੂਸ਼ਨ ਆਸ਼ੂ ਜ਼ਿਮੇਵਾਰ ਹਨ | ਧਰਨੇ ਦੀ ਅਗਵਾਈ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਅਕਾਲੀ ਦਲ ਦੇ ਵਿਧਾਇਕਾਂ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਅਕਾਲੀ ਦਲ ਦੇ ਸ੍ਰ ਮੀਤ ਪ੍ਰਧਾਨਨੇ ਕਿਹਾ ਕਿ ਕਣਕ ਦੀ ਖਰੀਦ ਨੂੰ ਲੈ ਕੇ ਜਿਲੇ ਦੀਆਂ ਤਕਰੀਬਨ ਸਾਰੀਆਂ ਮੰਡੀਆਂ ਵਿੱਚ ਹਾਹਾਕਾਰ ਮਚੀ ਹੋਈ ਹੈ। ਜਿਆਦਾਤਰ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਘਾਟ ਹੈ ਜਿਸ ਕਰਕੇ ਕਣਕ ਦੀ ਖਰੀਦ ਬਹੁਤ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ। ਵਾਰ-ਵਾਰ ਮਸਲਾ ਉਠਾਉਣ ਦੇ ਬਾਵਜੂਦ ਦੀ ਸਮੱਸਿਆ ਹੱਲ ਨਹੀਂ ਹੋ ਰਹੀ। ਇਸਦੇ ਨਾਲ ਹੀ ਜੋ ਕਣਕ ਖਰੀਦੀ ਜਾ ਚੁੱਕੀ ਹੈ ਉਸਦੀ ਲਿਫਟਿੰਗ ਨਾ ਹੋਣ ਕਰਕੇ ਵੀ ਵੱਖ-ਵੱਖ ਮੰਡੀਆਂ ਵਿੱਚ ਕਣਕ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਹਨ। ਕਈ ਮੰਡੀਆਂ ਵਿੱਚ ਨਵੀਂ ਜਿਣਸ ਰੱਖਣ ਲਈ ਵੀ ਥਾਂ ਨਹੀਂ ਬਚੀ ਅਤੇ ਮਜਬੂਰਨ ਲੋਕਾਂ ਨੂੰ ਆਪਣੀਆਂ ਟਰਾਲੀਆਂ ਅਤੇ ਘਰਾਂ ਵਿੱਚ ਕਣਕ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਤੇ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਖਰੀਦ ਪ੍ਰਕ੍ਰਿਆ ਦੀ ਮਾੜੀ ਹਾਲਤ ਲਈ ਪੰਜਾਬ ਦਾ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਸਿੱਧੇ ਤੌਰ ਤੇ ਜਿੰਮੇਵਾਰ ਹੈ ਅਤੇ ਉਸ ਨੂੰ ਤੁਰੰਤ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਤਰਫ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਹੀਰਾ ਸਿੰਘ ਗਾਬੜੀਆ,ਵਿਜੈ ਦਾਨਵ,ਗੁਰਚਰਨ ਸਿੰਘ ਗਰੇਵਾਲ, ਕੁਲਦੀਪ ਸਿੰਘ ਖਾਲਸਾ ਗੁਰਮੀਤ ਸਿੰਘ ਕੁਲਾਰ ਬੀਬੀ ਸੁਰਿੰਦਰ ਕੌਰ ਦਿਆਲ ,ਬੀਬੀ ਨਰਿੰਦਰ ਕੌਰ ਲਾਂਬਾ,ਮਨਦੀਪ ਕੌਰ ਸੰਧੂ ,ਸਰਬਜੀਤ ਸਿੰਘ ਗਰਚਾ,ਕੰਵਲਜੀਤ ਸਿੰਘ ਦੁਆ,ਪਰੋਪਕਾਰ ਸਿੰਘ ਘੁਮਾਣ ਇਕਬਾਲ ਸਿੰਘ ਚੰਨੀ ,ਚੰਦ ਡੱਲਾ,ਸੰਤਾ ਸਿੰਘ ਉਮੈਦਪੁਰੀ, ਈਸ਼ਰ ਸਿੰਘ ਮੇਹਰਬਾਨ,ਰਘੁਬੀਰ ਸਿੰਘ ਸਹਾਰਨਮਾਜਰਾ,ਜਸਪਾਲ ਸਿੰਘ ਗਿਆਸਪੁਰਾ,ਯਾਦਵਿੰਦਰ ਸਿੰਘ ਯਾਦੂ,ਗਗਨਦੀਪ ਸਿੰਘ ਗਿਆਸਪੁਰਾ,ਪ੍ਰਿਤਪਾਲ ਸਿੰਘ ਝਮਟ ਬੀਬੀ ਪਰਮਜੀਤ ਕੌਰ ਦੂਆ,ਜਸਵਿੰਦਰ ਕੋਰ ਘੁੰਮਣ, ਜਤਿੰਦਰ ਅਦਿਆਮਨਪ੍ਰੀਤ ਸਿੰਘ ਮੰਨਾ, ਹਰਪ੍ਰੀਤ ਸਿੰਘ ਬੇਦੀ,ਕੌਸਲਰ ਜੇਜੀ ,ਨੇਕ ਸਿੰਘ ਖਾਲਸਾ ,ਅਮਨ ਬੱਸੀ ਰਖਵਿੰਡਰ ਸਿੰਘ ਗਾਬੜੀਆ ਹਰਜਿੰਦਰ ਸਿੰਘ ਸੰਧੂ,ਗੁਰਜਿੰਦਰ ਸਿੰਘ ਭਵਰਾ,ਹਰਮਨਦੀਪ ਸਿੰਘ ਅਰਨੇਜਾ,ਜਤਿੰਦਰ ਸਿੰਘ ਖਾਲਸਾ, ਜੈ ਜੈ ਅਰੋੜਾ,ਊਸ਼ਾ ਰਾਣੀ,ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ,ਕਨੌਜ ਦਾਨਵ,ਜਪਜੋਤ ਸਿੰਘ ਅਮਨ ਸੈਣੀ,ਹਰਜੀਤ ਸਿੰਘ ਬੌਬੀ ,ਮਲਕੀਤ ਸਿੰਘ ਸੇਠੀ,ਗਗਨਦੀਪ ਸਿੰਘ ਮਨੀ ਰਜੰਤ ਸ਼ਰਮਾ,ਕਾਵਲਪ੍ਰੀਤ ਸਿੰਘ,,ਗੁਰਦੇਵ ਸਿੰਘ ਗਗਨ ਤੇ ਹੋਰ ਹਾਜ਼ਿਰ ਸਨ |

About Author

Leave A Reply

WP2Social Auto Publish Powered By : XYZScripts.com