Friday, May 9

ਮਿਸ਼ਨ ਫਤਿਹ ਤਹਿਤ ਮਾਸ ਮੀਡੀਆ ਵਿੰਗ ਦੀ ਟੀਮ ਵੱਲੋ ਸਲੱਮ ਏਰੀਆ ਵਿਚ ਕੋਵਿਡ ਸਬੰਧੀ ਜਾਗਰੂਕਤਾ

ਲੁਧਿਆਣਾ ,(ਸੰਜੇ ਮਿੰਕਾ)-ਕੋਵਿਡ 19 ਦੀ ਬਿਮਾਰੀ ਦੇ ਸਬੰਧ ਵਿਚ ਜਾਣਕਾਰੀ ਦੇਣ ਦੇ ਲਈ ਮਿਸ਼ਨ ਫਤਿਹ ਅਧੀਨ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਵਿਚ ਅੱਜ ਮਾਸ ਮੀਡੀਆ ਵਿੰਗ ਦੀ ਟੀਮਾ ਵੱਲੋਂ ਸ਼ਹਿਰ ਦੇ ਸਲੱਮ ਏਰੀਆ ਵਿਚ ਜਾਕੇ ਲੋਕਾਂ ਨੂੰ ਕੋਵਿਡ 19 ਦੀ ਬਿਮਾਰੀ ਦੇ ਸਬੰਧ ਵਿਚ ਜਾਗਰੂਕ ਕੀਤਾ ਗਿਆ । ਜਾਗਰੂਕਤਾ ਟੀਮਾਂ ਵੱਲੋ ਸ਼ਹਿਰ ਦੇ ਸਲੱਮ ਇਲਾਕੇ ਜਿਵੇਂ ਜਮਾਲਪੁਰ ਸਥਿਤ ਝੁੱਗੀਆਂ, ਮੈਟਰੋ ਰੋਡ, ਸੰਜੇ ਗਾਂਧੀ ਕਲੌਨੀ ਆਦਿ ਸਲੱਮ ਏਰੀਆ ਵਿਚ ਕੋਵਿਡ 19 ਦੇ ਸਬੰਧ ਵਿਚ ਜਾਗਰੂਕ ਕੀਤਾ ਗਿਆ । ਇਸ ਤੋਂ ਬਿਨਾ ਜਾਗਰੂਕਤਾ ਟੀਮਾ ਵੱਲੋ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਕੰਟੈਨਮੈਂਟ ਜੋਨ ਦੁਗਰੀ ਦੇ ਵੱਖ ਵੱਖ ਇਲਾਕਿਆ ਵਿਚ ਲੋਕਾਂ ਨੂੰ ਕੋਵਿਡ 19 ਦੀ ਬਿਮਾਰੀ ਦੇ ਸਬੰਧ ਵਿਚ ਜਾਗਰੂਕ ਕੀਤਾ ਗਿਆ । ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਸਲੱਮ ਏਰੀਆ ਦੇ ਵਿਚ ਜਾਗਰੂਕਤਾ ਦੀ ਬਹੁਤ ਜਿਆਦਾ ਜਰੂਰਤ ਹੈ ਕਿਉਕਿ ਇਨਾ ਇਲਾਕਿਆ ਦੇ ਵਸਨੀਕਾਂ ਨੂੰ ਕੋਵਿਡ 19 ਦੇ ਸਬੰਧ ਵਿਚ ਪੂਰੀ ਜਾਣਕਾਰੀ ਨਾ ਹੌਣ ਦੇ ਕਾਰਨ ਬਾਕੀ ਅਬਾਦੀ ਦੇ ਲਈ ਵੱਡਾ ਖਤਰਾ ਹੈ । ਇਨਾ ਅਬਾਦੀਆਂ ਵਿਚ ਰਹਿਣ ਵਾਲੇ ਵਸਨੀਕਾਂ ਨੂੰ ਅੱਜ ਮਾਸ ਮੀਡੀਆ ਵਿੰਗ ਦੀਆਂ ਟੀਮਾਂ ਵੱਲੋ ਮਾਸਕ ਪਾਉਣ, ਸਮੇ ਸਮੇ ਸਿਰ ਹੱਥ ਧੌਣ ਅਤੇ ਸਮਾਜਿਕ ਦੂਰੀ ਬਣਾਕੇ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਜਾਗਰੂਕਤਾ ਸਮੱਗਰੀ ਵੰਡੀ ਗਈ । ਡਾ. ਸੁਖਜੀਵਨ ਕੱਕੜ ਨੇ ਦੱਸਿਆ ਮਿਸ਼ਨ ਫਤਿਹ ਦੇ ਤਹਿਤ ਸਿਵਲ ਸਰਜਨ ਦਫਤਰ ਦੇ ਮਾਸ ਮੀਡੀਆ ਵਿੰਗ ਦੀਆਂ ਵੱਖ ਵੱਖ ਟੀਮਾਂ ਵੱਲੋ ਕੋਵਿਡ 19 ਦੇ ਸਬੰਧ ਵਿਚ ਆਈ.ਈ.ਸੀ. ਵੈਨ ਦੇ ਰਾਂਹੀ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨਾ ਦੱਸਿਆ ਕਿ ਦਿਨ ਬ ਦਿਨ ਸ਼ਹਿਰ ਦੇ ਵਿਚ ਕੋਵਿਡ 19 ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ । ਇਸ ਲਈ ਜੇਕਰ ਇਨਾ ਕੇਸਾਂ ਨੂੰ ਠੱਲ ਪਾਉਣੀ ਹੈ ਤਾਂ ਜਾਗਰੂਕਤਾਂ ਹੀ ਅਹਿਮ ਰਸਤਾ ਹੈ । ਜੇਕਰ ਲੋਕਾਂ ਵਿਚ ਕੋਵਿਡ 19 ਦੇ ਸਬੰਧ ਵਿਚ ਜਾਗਰੂਕਤਾ ਹੋਵੇਗੀ ਤਾਂ ਕਾਫੀ ਹੱਦ ਤੱਕ ਕੇਸਾਂ ਵਿਚ ਗਿਰਾਵਟ ਆ ਜਾਵੇਗੀ । ਉਨਾਂ ਕਿਹਾ ਕਿ ਮਾਸ ਮੀਡੀਆ ਵਿੰਗ ਦੀਆਂ ਟੀਮਾਂ ਅਹਿਮ ਰੋਲ ਅਦਾ ਕਰਦਿਆ ਕੰਨਟੇਨਮੈਟ/ ਮਾਈਕਰੋ ਕੰਨਟੇਨਮੈਟ ਜ਼ੋਨ ਵਿਚ ਜਾਕੇ ਲੋਕਾ ਨੂੰ ਕੋਵਿਡ ਦੀ ਬਿਮਾਰੀ ਸਬੰਧੀ ਵਿਸਥਾਰਪੂਰਵਕ ਦੱਸਦੀਆ ਹਨ ਅਤੇ ਲੋਕਾਂ ਵਿਚ ਕਿਸੇ ਵੀ ਤਰਾਂ ਨਾਲ ਕੋਵਿਡ ਸਬੰਧੀ ਗਲਤ ਧਾਰਨਾਂਵਾਂ ਪਾਈਆ ਜਾਂਦੀਆ ਹਨ । ਉਨਾਂ ਨੂੰ ਦੂਰ ਕਰਨ ਵਿਚ ਅਹਿਮ ਭੂਮਿਕਾਂ ਅਦਾ ਕਰ ਰਹੀਆ ਹਨ । ਜੇਕਰ ਕਿਸੇ ਵੀ ਕੰਨਟੇਨਮੈਟ/ ਮਾਈਕਰੋ ਕੰਨਟੇਨਮੈਟ ਏਰੀਆ ਦੇ ਵਿਚ ਲੋਕਾਂ ਵੱਲੋ ਸੈਪਲਿੰਗ ਕਰਵਾਉਣ ਵਿਚ ਮਨਾਂ ਕੀਤਾ ਜਾਂਦਾ ਹੈ ਤਾਂ ਇਨਾ ਟੀਮਾਂ ਦੀ ਮਦਦ ਦੇ ਨਾਲ ਸੈਪਲਿੰਗ ਕਰਵਾਈ ਜਾ ਰਹੀ ਹੈ। ਇਸ ਤੋ ਇਲਾਵਾ ਟੀਮਾਂ ਵੱਲੋ ਘਰਾਂ ਵਿਚ ਆਈਸੋਲੇਟ ਕੀਤੇ ਗਏ ਵਿਅਕਤੀਆਂ ਦੇ ਕੇਅਰ ਟੇਕਰਾਂ ਨਾਲ ਮੁਲਾਕਾਤ ਕਰਕੇ ਉਨਾ ਨੂੰ ਕੋਵਿਡ 19 ਦੀਆਂ ਹਦਾਇਤਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ।

About Author

Leave A Reply

WP2Social Auto Publish Powered By : XYZScripts.com