ਲੁਧਿਆਣਾ, (ਸੰਜੇ ਮਿੰਕਾ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੰਦੀਪ ਕੁਮਾਰ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਗਨਰੇਗਾ ਅਧੀਨ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਮਨਾਉਂਦੇ ਹੋਏ ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਬਲਾਕਾਂ ਵਿੱਚ ਪਾਣੀ ਦੀ ਸਾਂਭ ਸੰਭਾਲ ਦੇ ਕੰਮ ਜਿਸ ਵਿੱਚ ਛੱਪੜਾਂ ਦਾ ਨਵੀਨਿਕਰਨ, ਵਾਟਰ ਰਿਚਾਰਜ ਪਿੱਟ, ਨਹਿਰਾਂ ਅਤੇ ਖਾਲਿਆ ਦੀ ਸਾਫ ਸਫਾਈ ਆਦਿ ਕੰਮ ਕਰਵਾਏ ਜਾ ਰਹੇ ਹਨ ਜਿਸ ਨਾਲ ਆਣ ਵਾਲੇ ਮਾਨਸੂਨ ਦੇ ਸਮੇ ‘ਕੈਚ ਦ ਰੇਨ ਕੰਪੇਨ’ ਤਹਿਤ ਬਾਰਿਸ਼ ਦੇ ਪਾਣੀ ਦਾ ਰੱਖ ਰਖਾਵ ਕੀਤਾ ਜਾ ਸਕੇ । ਮਗਨਰੇਗਾ ਸਾਇਟ ਦੇ ਡਾਟਾ ਅਨੁਸਾਰ ਜ਼ਿਲਾ ਲੁਧਿਆਣਾ ਵਿੱਚ 254 ਕੰਮ ਮਾੲਕਿਰੋਇਰੀਗੇਸ਼ਨ (ਨਹਿਰਾਂ ਅਤੇ ਖਾਲਿਆ ਦੀ ਸਾਫ ਸਫਾਈ), 255 ਕੰਮ ਛੱਪੜਾਂ ਦਾ ਨਵੀਨੀਕਰਨ ਦੇ ਅਤੇ 235 ਕੰਮ ਪਾਣੀ ਦੀ ਸਾਂਭ ਸੰਭਾਲ ਦੇ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਮਗਨਰੇਗਾ ਸਕੀਮ ਦਿਹਾਤੀ ਵਿਕਾਸ ਦੀ ਇੱਕ ਅਹਿਮ ਸਕੀਮ ਹੈ। ਜਿਸਦੇ ਅਧੀਨ ਪਿੰਡਾਂ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਕਰਵਾਏ ਜਾਂਦੇ ਹਨ ਜਿਵੇਂ ਕਿ ਛੱਪੜਾਂ ਦਾ ਨਵੀਨੀਕਰਨ, ਨਹਿਰਾਂ ਅਤੇ ਖਾਲਿਆ ਦੀ ਸਫਾਈ, ਪਾਣੀ ਦੀ ਸਾਂਭ ਸੰਭਾਲ ਦੇ ਕੰਮ, ਰਿਚਾਰਜ ਪਿੱਟਾਂ, ਗਲੀਆਂ ਨਾਲੀਆਂ ਦੀ ਉਸਾਰੀ, ਪਸ਼ੂਆਂ ਦੇ ਬਾੜੇ, ਸੋਲਿਡ ਵੇਸਟ ਮੈਂਨੇਜਮੈਂਟ ਪ੍ਰੌਜੈਕਟਸ, ਫਲੱਡ ਪ੍ਰੌਟੈਕਸ਼ਨ ਦੇ ਕੰਮ, ਪਲਾਂਟੇਸ਼ਨ, ਸਰਕਾਰੀ ਸਕੂਲਾਂ ਦਾ ਨਵੀਨੀਕਰਨ ਸਬੰਧੀ ਕੰਮ ਆਦਿ।
Previous Articleसिद्व पीठ महाबली संकटमोचन श्री हनुमान मंदिर हुआ कंजक पूजन
Related Posts
-
लुधियाना पुलिस द्वारा हैंड ग्रेनेड सहित तीन आंतकियो को गिरफ्तार करना बहुत ही सराहनीय कदम :शिवसेना हिंदुस्तान
-
आशियाना कराटे सेल्फ डिफेंस संगठन द्वारा निष्काम सेवा वृद्ध आश्रम बिहिला में किया गया राज्य चैंपियन 2025 का आयोजन
-
भगवान वाल्मीकि धर्मशाला व मंदिर प्रबंधक कमेटी द्वारा किया गया भगवान वाल्मीकि जी के सत्संग का आयोजन