
ਲੁਧਿਆਣਾ,(ਸੰਜੇ ਮਿੰਕਾ, ਵਿਸ਼ਾਲ)-ਆਟੋਮੋਬਾਇਲ ਖੇਤਰ ਦੀ ਨਾਮੀ ਚੇਨ ਭਗਤ ਫੋਰਡ ਵੱਲੋਂ ਅੱਜ ਦਿੱਲੀ ਰੋਡ ਸਥਿਤ ਆਪਣੇ ਸ਼ੋਅਰੂਮ ਵਿਖੇ ਗਾਹਕਾਂ ਦੀ ਭਰਪੂਰ ਮੰਗ ਨੂੰ ਦੇਖਦਿਆ ਫੋਰਡ ਇਕੋਸਪੋਰਟ ਸਪੈਸ਼ਲ ਐਡੀਸ਼ਨ ਕਾਰ ਦੀ ਘੰੁਡ ਚੁਕਾਈ ਕੀਤੀ। ਇਕੋਸਪੋਰਟ ਕਾਰ ਦੀ ਇਸ ਲਾਂਚਿੰਗ ਮੌਕੇ ਹਲਕਾ ਪੂਰਬੀ ਤੋਂ ਕਾਂਗਰਸੀ ਵਿਧਾਇਕ ਸੰਜੈ ਤਲਵਾੜ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਮੌਕੇ ਵੱਲੋਂ ਸ਼ੋਅਰੂਮ ਵੱਲੋਂ ਸ਼ਹਿਰ ਵਾਸੀਆਂ ਨੂੰ ਫੋਰਡ ਦੀਆਂ ਗੱਡੀਆਂ ਬਾਰੇ ਜਾਣੂ ਕਰਵਾਉਣ ਲਈ ਕੋਰੋਨਾ ਪ੍ਰੋਟੋਕਾਲ ਦਾ ਧਿਆਨ ਰੱਖਦਿਆ ਇਕ ਕਾਰ ਰੈਲੀ ਵੀ ਕੱਢੀ ਗਈ, ਜਿਸ ਨੂੰ ਵਿਧਾਇਕ ਤਲਵਾੜ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆ ਜਨਰਲ ਮੈਨੇਜਰ ਗਗਨਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਇਕੋਸਪੋਰਟ ਸਪੈਸ਼ਲ ਐਡੀਸ਼ਨ ਇਸ ਕਾਰ ਵਿਚ ਕਈ ਅਹਿਮ ਅਤੇ ਅਤਿ ਆਧੂਨਿਕ ਤਕਨੀਕ ਨਾਲ ਲੈਸ ਵਿਸ਼ੇਸ਼ਤਾਵਾਂ ਹਨ। 7 ਰੰਗਾਂ ਵਿਚ ਉਪਰਲਬੱਧ ਇਹ ਕਾਰ ਪੈਟਰੋਲ ਅਤੇ ਡੀਜਲ ਦੋਨੋ ਵਰਜਨ ਵਿਚ ਉਪਲਬੱਧ ਹੈ। ਇਸ ਤੋਂ ਇਲਾਵਾ ਸਨਰੂਫ, ਸ਼ਾਨਦਾਰ ਬਾਹਰੀ ਤੇ ਅੰਦਰੂਨੀ ਸਾਜ ਸਜਾ ਨਾਲ ਲੈਸ ਇਕੋਸਪੋਰਟ ਐਸਈ ਗਾਹਕਾਂ ਨੂੰ ਆਰਾਮਦਾਇਕ ਅਹਿਸਾਸ ਕਰਵਾਵੇਗੀ। ਇਸ ਲਾਂਚਿੰਗ ਸਮਾਗਮ ਦੌਰਾਨ ਕੇਕ ਸਰਮਨੀ ਤੋਂ ਬਾਅਦ ਆਏ ਗਾਹਕਾਂ ਅਤੇ ਮਹਿਮਾਨਾਂ ਨੂੰ ਇਕੋਸਪੋਰਟ ਦੀਆਂ ਖੂਬੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਮੌਕੇ ਸਮਾਜ ਸੇਵੀਂ ਤੇ ਕਾਰੋਬਾਰੀ ਭਗਵਿੰਦਰਪਾਲ ਸਿੰਘ ਅਤੇ ਰਵੀ ਗੋਗਨਾ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਦਵਿੰਦਰ, ਜਤਿੰਦਰ ਸ਼ਰਮਾ, ਅਨੁਰਾਧਾ, ਮਨਿੰਦਰ ਕੌਰ, ਗੁਰਪ੍ਰੀਤ ਸਿੰਘ, ਰਾਹੁਲ, ਬਨੀਤ ਅਰੋੜਾ, ਦੀਪਾਂਸ਼ੂ ਚੋਧਰੀ ਆਦਿ ਵੀ ਹਾਜਰ ਸਨ।