Saturday, June 28

ਅਸ਼ਵਨੀ ਕਪੂਰ ਡੀਸੀਪੀ ਲੁਧਿਆਣਾ ਆਪਣੀ ਕਾਬਲੀਅਤ ਦੇ ਦਮ ਤੇ ਆਈ ਪੀ ਐਸ ਦੇ ਰੂਪ ਚ ਹੋਏ ਪ੍ਰਮੋਟ

  • ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਕੀਤਾ ਸਨਮਾਨਤ

ਲੁਧਿਆਣਾ,(ਸੰਜੇ ਮਿੰਕਾ, ਵਿਸ਼ਾਲ)-ਲੁਧਿਆਣਾ  ਦੇ ਡੀ ਸੀ ਪੀ ਲਾਅ ਐਂਡ ਆਰਡਰ ਅਸ਼ਵਨੀ ਕਪੂਰ ਪੀਪੀਐਸ ਦੀ ਸਾਫ਼ ਸੁਥਰੀ ਛਵੀ, ਕਾਬਲੀਅਤ, ਇਮਾਨਦਾਰੀ ਅਤੇ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਉਨਾਂ ਨੂੰ ਆਈ ਪੀ ਐਸ ਦੇ ਰੂਪ ਚ ਪ੍ਰਮੋਟ ਕਰਨ ਦਾ ਐਲਾਨ ਪੰਜਾਬ ਸਰਕਾਰ ਦੀ ਸਿਫਾਰਸ਼ ਤੇਕੇਂਦਰ ਸਰਕਾਰ ਨੇ ਕੀਤਾ ਹੈ ।ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ ਐੱਸਪੀਐੱਸ ਓਬਰਾਏ ਦੀ ਟੀਮ ਦੇ ਸਰਪ੍ਰਸਤ ਇਕਬਾਲ ਸਿੰਘ ਗਿੱਲ ਆਈ ਪੀ ਐਸ,ਜ਼ਿਲਾ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਜਨਰਲ ਸਕੱਤਰ ਚੰਦਰ ਭਨੋਟ ਨੇ ਡੀ ਸੀ ਪੀ ਲਾਅ ਐਂਡ ਆਰਡਰ ਅਸ਼ਵਨੀ ਕਪੂਰ ਨੂੰ ਮਿਲੀ ਪ੍ਰਮੋਸ਼ਨ ਤੇ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਭੇਟ ਕਰਦਿਆਂ ਸਨਮਾਨਿਤ ਕੀਤਾ।         ਛਾਪਾਂ ਅਤੇ ਭਨੋਟ ਨੇ ਕਿਹਾ ਕਿ ਪੰਜਾਬ ਦੀ ਉਦਯੋਗਿਕ ਨਗਰੀ ਲੁਧਿਆਣਾ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੀ ਜਿੰਮੇਵਾਰੀ ਡੀ ਸੀ ਪੀ ਲਾਅ ਐਂਡ ਆਰਡਰ ਅਸ਼ਵਨੀ ਕਪੂਰ ਬਾਖੂਬੀ ਨਿਭਾਉਂਦੇ ਆ ਰਹੇ ਹਨ। ਉਨਾਂ ਦੱਸਿਆ ਕਿ ਲੁਧਿਆਣਾ ਪੁਲੀਸ ਦੇ ਅਸ਼ਵਨੀ ਕਪੂਰ ਅਜਿਹੇ ਜਾਂਬਾਜ਼ ਅਧਿਕਾਰੀ ਹਨ, ਜਿਨਾਂ ਨੇ ਕਰੋਨਾ ਮਾਹਾਵਾਰੀ ਦੀ ਚਪੇਟ ਚ ਆਉਣ ਦੇ ਬਾਵਜੂਦ ਆਪਣੀ ਬਣਦੀ ਡਿਊਟੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਏ ਨਿਭਾਈ ।ਇਸ ਜਜਬੇ ਨੂੰ ਸਲਾਮ ਕਰਦੇ ਹਨ। ਉਨਾਂ ਕਿਹਾ ਕਿ ਸ੍ਰੀ ਕਪੂਰ ਨੇ ਲੁਧਿਆਣਾ ਅੰਦਰ ਬਹੁਤ ਸਾਰੇ ਕ੍ਰਾਈਮ ਨਾਲ ਸਬੰਧਤ ਮਾਮਲਿਆਂ ਨੂੰ ਸੁਲਝਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਤੇ ਏ ਡੀ ਸੀ ਪੀ ਜਸਕਰਨ ਸਿੰਘ ਤੇਜਾ, ਏ ਸੀ ਪੀ ਦਵਿੰਦਰ ਚੌਧਰੀ ਅਤੇ ਏਸੀਪੀ ਜਸ਼ਨਦੀਪ ਸਿੰਘ ਗਿੱਲ ਆਦਿ ਮੌਜੂਦ ਸਨ। ਫੋਟੋ ਗਿੱਲ ਛਾਪਾ ਅਤੇ ਭਨੋਟ ਆਈਪੀਐਸ ਪ੍ਰਮੋਟ ਹੋਏ ਅਧਿਕਾਰੀ ਅਸ਼ਵਨੀ ਕਪੂਰ ਨੂੰ ਸਨਮਾਨਤ ਕਰਦੇ ਹੋਏ ।    

About Author

Leave A Reply

WP2Social Auto Publish Powered By : XYZScripts.com