
- ਲੋੜਵੰਦਾਂ ਨੂੰ ਸੁਣਨ ਦੀਆਂ ਮਸ਼ੀਨਾਂ ਫ੍ਰੀ ਦਿੱਤੀਆਂ ਗਈਆਂ
ਲੁਧਿਆਣਾ,(ਸੰਜੇ ਮਿੰਕਾ)-ਇੰਡੀਅਨ ਡਾਕਟਰਜ਼ ਫਾਰ ਪੀਸ ਐੰਡ ਡਿਵੈਲਪਮੈਂਟ ਵੱਲੋਂ ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਨੱਕ ਕੰਨ ਗਲੇ ਦੀਆਂ ਬੀਮਾਰੀਆਂ ਦਾ ਕੈਂਪ ਟੀਕਰੀ ਬਾਰਡਰ ਤੇ ਲਗਾਇਆ . ਇਸ ਮੌਕੇ ਤੇ ਦੋ ਸੌ ਪੰਜਾਹ ਰੋਗੀਆਂ ਦੀ ਨੱਕ ਕੰਨ ਗਲੇ ਦੀ ਜਾਂਚ ਕੀਤੀ ਗਈ ਅਤੇ 50 ਲੋੜਵੰਦਾਂ ਨੂੰ ਮੁਫ਼ਤ ਸੁਣਨ ਦੀਆਂ ਮਸ਼ੀਨਾਂ ਫਿੱਟ ਕੀਤੀਆਂ ਗਈਆਂ ਇਸ ਟੀਮ ਵਿੱਚ ਡਾ ਅਰੁਣ ਮਿੱਤਰਾ ਜੋ ਈ ਐੱਨ ਟੀ ਦੇ ਸਰਜਨ ਨੇ ਉਨ੍ਹਾਂ ਦੇ ਨਾਲ ਸਹਾਇਕ ਵਜੋਂ ਕੁਲਦੀਪ ਬਿੰਦਰ ਅਤੇ ਅਨੋਦ ਕੁਮਾਰ ਸ਼ਾਮਲ,ਸੁਰਿਦਰ ਹਨ । ਇੱਥੇ ਇਹ ਵਰਣਨਯੋਗ ਹੈ ਕਿ ਅੱਜ ਦੇ ਇਸ ਸਪੈਸ਼ਲ ਕੈਂਪ ਤੋਂ ਪਹਿਲਾਂ ਬਾਰਾਂ ਫਰੀ ਮੈਡੀਕਲ ਚੈੱਕਅੱਪ ਕੈਂਪ ਟੀਕਰੀ ਅਤੇ ਸਿੰਘੂ ਬਾਰਡਰ ਤੇ ਇਸ ਟੀਮ ਵੱਲੋਂ ਲਗਾਏ ਜਾ ਚੁੱਕੇ ਹਨ । ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਇਸ ਤੋਂ ਪਹਿਲਾਂ ਉੱਤਰਾਖੰਡ, ਨੇਪਾਲ ਅਤੇ ਕਸ਼ਮੀਰ ਵਿੱਚ ਆਪਦਾ ਵੇਲੇ ਵੀ ਕੈਂਪ ਲਗਾ ਚੁੱਕੇ ਹਨ । ਇਹ ਸੰਸਥਾ ਵਿਸ਼ਵ ਪੱਧਰ ਤੇ ਇੰਟਰਨੈਸ਼ਨਲ ਫ਼ਿਜ਼ੀਸ਼ੀਅਨਜ਼ ਫਾਰ ਦਾ ਪ੍ਰੀਵੈਨਸ਼ਨ ਆਫ ਵਾਰ ( ਆਈ ਪੀ ਪੀ ਡਬਲਿਊ ) ਨਾਲ ਸਬੰਧਤ ਹੈ ਜਿਨ੍ਹਾਂ ਨੂੰ ਦੁਨੀਆਂ ਵਿੱਚ ਹਥਿਆਰਾਂ ਦੀ ਰੋਕ ਥਾਮ ਲਈ ਕੀਤੇ ਕੰਮਾਂ ਲਈ 1985 ਵਿੱਚ ਨੋਬਲ ਪੁਰਸਕਾਰ ਮਿਲਿਆ ਸੀ ਅਤੇ 2017 ਵਿਚ ਆਈ ਕੈਨ ਨੂੰ ਪੁਰਸਕਾਰ ਮਿਲਿਆ । ਡਾ ਅਰੁਣ ਮਿੱਤਰਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਹਰ ਇਕ ਬੀਮਾਰੀ ਦੇ ਲਈ ਸਪੈਸ਼ਲ ਕੈਂਪ ਲਾਏ ਜਾਣਗੇ ਅਤੇ ਸਪੈਸ਼ਲਿਸਟ ਡਾਕਟਰ ਮਰੀਜ਼ਾਂ ਦਾ ਮੁਆਇਨਾ ਕਰਨਗੇ ।