Sunday, May 11

ਕੋਵਿਡ19 ਟੀਕੇ ਨੂੰ ਕਹੋ ਹਾਂ – ਡਾ.ਸੁਖਜੀਵਨ ਕੱਕੜ

ਲੁਧਿਆਣਾ,(ਸੰਜੇ ਮਿੰਕਾ)-ਭਾਰਤ ਸਰਕਾਰ ਨੇ ਦੇਸ਼ ਵਿਚ ਦੋ ਕੋਵਿਡ-19 ਟੀਕੇ ਯਾਨੀ ਕੋਵਿਸ਼ਿਲਡ ਅਤੇ ਕੋਵੈਕਸਿਨ ਲਾਂਚ ਕੀਤੇ ਹਨ। ਦੋਵੇਂ ਟੀਕੇ ਸੁਰੱਖਿਅਤ ਹਨ ਅਤੇ ਭਾਰਤ ਵਿੱਚ ਲਗਭਗ 3,71,43,255 ਵਿਅਕਤੀ ਟੀਕੇ ਲਗਾ ਚੁੱਕੇ ਹਨ।ਇਸ ਉੱਤੇ ਡਾ: ਸੁਖਜੀਵਨ ਕੱਕੜ ਸਿਵਲ ਸਰਜਨ, ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਨੇ ਕਿਹਾ ਕਿ “ਪੰਜਾਬ ਵਿੱਚ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿਚ ਲੋਕਾਂ ਲਈ ਕੋਵੀਸ਼ਿਲਡ ਟੀਕਾ ਉਪਲਬਧ ਹੈ। ਪਹਿਲੇ ਪੜਾਅ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਹੈ। ਦੂਜੇ ਪੜਾਅ ਵਿੱਚ ਫਰੰਟ ਲਾਈਨ ਵਰਕਰਾਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਤੀਜੇ ਪੜਾਅ ਵਿੱਚ ਉਹ ਲੋਕ ਜੋ 60 ਸਾਲ ਤੋਂ ਉੱਪਰ ਹਨ। ਚੌਥੇ ਪੜਾਅ ਵਿੱਚ ਉਨ੍ਹਾਂ ਲੋਕਾਂ ਲਈ ਉਪਲਬਧ ਹਨ ਜਿਨ੍ਹਾਂ ਦੀ ਉਮਰ 45-60 ਸਾਲ ਦੇ ਦਰਮਿਆਨ ਹੈ ਪਰ ਉਨ੍ਹਾ ਨੂੰ ਕਿਸੇ ਕਿਸਮ ਦੀ ਬਿਮਾਰੀ ਹੈ। ਜਿਵੇਂ ਕਿ ਬੀ.ਪੀ. ਸ਼ੂਗਰ ਅਤੇ ਟੀ.ਬੀ ਆਦਿ। ਇਸ ਬਾਰੇ ਵਿਚਾਰ ਸਾਂਝੇ ਕਰਦਿਆਂ ਜ਼ਿਲ੍ਹਾ ਮਾਸ ਮੀਡੀਆ, ਸਿੱਖਿਆ ਅਤੇ ਸੂਚਨਾ ਅਧਿਕਾਰੀ ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਵਾਇਰਸ ਨਾਲ ਲੜਨ ਲਈ ਟੀਕਾਕਰਨ ਸਭ ਤੋਂ ਜ਼ਰੂਰੀ ਹਥਿਆਰ ਹੈ। ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਫਵਾਹਾਂ ‘ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਅਤੇ ਆਪਣੇ ਟੀਕਾਕਰਣ ਨੂੰ ਨਿਯਮ ਅਨੁਸਾਰ ਕਰਵਾਉਣਾ ਚਾਹੀਦਾ ਹੈ।

About Author

Leave A Reply

WP2Social Auto Publish Powered By : XYZScripts.com